ਜੁਆਇਨਿੰਗ ਹੋਈ ਤੇ ਕਾਂਗਰਸ ਨੂੰ ਹੋ ਸਕਦਾ ਹੈ ਨੁਕਸਾਨ ਬਦਲਣਗੇ ਸਿਆਸੀ ਸਮੀਕਰਨ, ਵਿਧਾਇਕ ਪਾਹੜਾ ਨਾਲ ਜਗਜਾਹਿਰ ਹੈ ਦੂਰਿਆ
ਵਿਧਾਇਕ ਨੇ ਮੁੱਖ ਮੰਤਰੀ ਅੱਗੇ ਚੇਅਰਮੈਨ ਨੂੰ ਪਾਰਟੀ ਤੋਂ ਹਟਾਉਣ ਦੀ ਖੁੱਲ੍ਹ ਕੇ ਕੀਤੀ ਸੀ ਮੰਗ, ਪਰ ਨਹੀਂ ਹੋਈ ਸੀ ਮੰਜੂਰ
ਗੁਰਦਾਸਪੁਰ, 8 ਨਵੰਬਰ (ਮੰਨਣ ਸੈਣੀ)। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਹਿਲ ਨੇ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜ ਦਿੱਤਾ ਹੈ। ਹਾਲਾਂਕਿ ਅਸਤੀਫੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਅਸਤੀਫ਼ਾ ਕਿਊ ਦਿੱਤਾ ਜਾ ਗਿਆ। ਪਰ ਇਸ ਗੱਲ ਤੋਂ ਨਾ ਤਾਂ ਅੰਜਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ ਅਤੇ ਨਾਂ ਹੀ ਗੁਰਦਾਸਪੁਰ ਦੀ ਜਨਤਾ। ਅਸਤੀਫ਼ੇ ਦੀ ਪੁਸ਼ਟੀ ਖੁਦ ਰਮਨ ਬਹਿਲ ਵੱਲੋ ਦ ਪੰਜਾਬ ਵਾਇਰ ਨਾਲ ਗੱਲਬਾਤ ਦੌਰਾਨ ਕੀਤੀ ਗਈ।
ਅਸਤੀਫ਼ਾ ਭੇਜਣ ਦੇ ਨਾਲ ਹੀ ਕਈ ਕਿਆਸ ਅਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਮੰਗਲਵਾਰ ਨੂੰ ਰਮਨ ਬਹਿਲ ਆਮ ਆਦਮੀ ਦੇ ਖੇਮੇ ਵਿੱਚ ਸ਼ਾਮਿਲ ਹੋ ਜਾਣਗੇ। ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਗਰ ਰਮਨ ਬਹਿਲ ‘ਆਪ’ ‘ਚ ਸ਼ਾਮਲ ਹੋ ਜਾਂਦੇ ਹਨ ਤਾਂ ਉਸ ਨਾਲ ਕਾਂਗਰਸ ਪਾਰਟੀ ਦੇ ਵੋਟ ਬੈਂਕ ‘ਤੇ ਤਾਂ ਜਰੂਰ ਸੱਟ ਵੱਜੇਗੀ, ਪਰ ਜੇਕਰ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਐਲਾਨਦੀ ਹੈ ਤਾਂ ਉਨ੍ਹਾਂ ਨੂੰ ਹਿੰਦੂ ਵੋਟ ਦਾ ਵੀ ਵੱਡਾ ਫਾਇਦਾ ਮਿੱਲ ਸਕਦਾ ਹੈ। ਕਿਉਂਕਿ ਗੁਰਦਾਸਪੁਰ ਵਿੱਚ ਅਜੇ ਤੱਕ ਕਿਸੇ ਵੀ ਪਾਰਟੀ ਵੱਲੋਂ ਕੋਈ ਹਿੰਦੂ ਚਿਹਰਾ ਐਲਾਨਿਆ ਨਹੀਂ ਗਿਆ ਹੈ। ਫ਼ਿਲਹਾਲ ਹੋਣਾ ਕੀ ਹੈ ਕਿ ਹਾਲੇ ਤੱਕ ਭਵਿੱਖ ਦੇ ਗਰਬ ਵਿੱਚ ਹੈ।
ਦੱਸਣਯੋਗ ਹੈ ਕਿ ਚੋਣਾਂ ਨੇੜੇ ਆਉਂਦਿਆਂ ਹੀ ਗੁਰਦਾਸਪੁਰ ਵਿੱਚ ਵੰਡੀ ਹੋਈ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਜੱਗ ਜ਼ਾਹਰ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਰਮਨ ਬਹਿਲ ਵੱਲੋਂ ਭੇਜੇ ਗਏ ਅਸਤੀਫੇ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਮਰਹੂਮ ਖੁਸ਼ਹਾਲ ਬਹਿਲ ਦੇ ਪੁੱਤਰ ਚੇਅਰਮੈਨ ਰਮਨ ਬਹਿਲ ਦੀ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨਾਲ ਦੂਰੀ ਜਗਜਾਹਿਰ ਹੈ ਅਤੇ ਦੋਨੋ ਇਕ ਦੂਜੇ ਨੂੰ ਇੱਕ ਅੱਖ ਨਹੀਂ ਭਾਂਦੇ। ਇਨ੍ਹਾਂ ਦੋਵਾਂ ਦੀ ਆਪਸੀ ਰੰਜਿਸ਼ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਹਿਲ ਕਈ ਵਾਰ ਵਿਧਾਇਕ ਦੀ ਕਾਰਜਸ਼ੈਲੀ ‘ਤੇ ਸਵਾਲ ਉਠਾ ਚੁੱਕੇ ਹਨ ਅਤੇ ਕਾਰਜਸ਼ੈਲੀ ਨੂੰ ਧੱਕੇਸ਼ਾਹੀ ਕਰਾਰ ਦੇ ਚੁੱਕੇ ਹਨ।
ਉਥੇ ਹੀ ਪਿਛਲੇ ਦਿਨੀਂ ਵਿਧਾਇਕ ਪਾਹੜਾ ਦੇ ਗ੍ਰਹਿ ਵਿਖੇ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਹਮਣੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਹੜਾ ਨੇ ਮੁੱਖ ਮੰਤਰੀ ਨੂੰ ਚੇਅਰਮੈਨ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਅਪੀਲ ਕੀਤੀ ਸੀ। ਪਰ ਚੰਨੀ ਇਸ ਮੁੱਦੇ ‘ਤੇ ਬਿਨਾਂ ਕੁਝ ਬੋਲੇ ਹੀ ਚਲੇ ਗਏ। ਇਨ੍ਹਾਂ ਦੋਵਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਅਸਤੀਫ਼ੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਹਿਲ ਵੀ ਕੈਪਟਨ ਤੇ ਬਾਜਵਾ ਧੜੇ ਨਾਲ ਸਬੰਧਤ ਹਨ ਅਤੇ ਪਾਹੜਾ, ਰੰਧਾਵਾ ਗੁੱਟ ਵਿੱਚੋ ਹਨ।
ਸੂਤਰਾਂ ਦੀ ਮੰਨੀਏ ਤਾਂ ਰਮਨ ਬਹਿਲ ਦੀ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਨਾਲ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ। ਜਿਸ ਕਾਰਨ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੰਗਲਵਾਰ ਨੂੰ ਰਮਨ ਬਹਿਲ ਕਿਸੇ ਵੱਡੇ ਨੇਤਾ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਕਿਸੇ ਵੱਡੇ ਨੇਤਾ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਇੱਧੇ ਇਹ ਵੀ ਦੱਸ ਦੇਣਾ ਜਰੂਰੀ ਹੈ ਕਿ ਮੁੱਖਮੰਤਰੀ ਵੱਲੋ ਉਹਨਾਂ ਦਾ ਅਸਤੀਫ਼ਾ ਕਬੂਲ ਕੀਤਾ ਜਾਣਾ ਬਾਕੀ ਹੈ ਅਤੇ ਉਹਨਾਂ ਸਿਰਫ਼ ਓਹਦੋ ਤੋਂ ਅਸਤੀਫ਼ਾ ਦਿੱਤਾ ਹੈ ਕਾਂਗਰਸ ਨੂੰ ਅਲਵਿੱਦਾ ਹਾਲੇ ਨਹੀਂ ਕਿਹਾ।