ਹੋਰ ਗੁਰਦਾਸਪੁਰ ਪੰਜਾਬ

ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਅਚੀਵਰਜ਼, ਜ਼ਿਲੇ ਦੇ ਨੋਜਵਾਨਾਂ ਦੀ ਕਰਨਗੇ ਅਗਵਾਈ-ਮੈਂਟਰਸ਼ਿਪ ਪ੍ਰੋਗਰਾਮ ਜਰੀਏ ਕਰਵਾਇਆ ਜਾਵੇਗਾ ਰੂਬਰੂ

ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਅਚੀਵਰਜ਼, ਜ਼ਿਲੇ ਦੇ ਨੋਜਵਾਨਾਂ ਦੀ ਕਰਨਗੇ ਅਗਵਾਈ-ਮੈਂਟਰਸ਼ਿਪ ਪ੍ਰੋਗਰਾਮ ਜਰੀਏ ਕਰਵਾਇਆ ਜਾਵੇਗਾ ਰੂਬਰੂ
  • PublishedNovember 8, 2021

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 66ਵਾਂ ਐਡੀਸ਼ਨ ਸਫਲਤਾਪੂਰਵਕ ਸਮਾਪਤ

ਗੁਰਦਾਸਪੁਰ, 8 ਨਵੰਬਰ  ( ਮੰਨਣ ਸੈਣੀ )। ਜ਼ਿਲੇ ਦੀਆਂ ਮਾਣਮੱਤੀਆਂ ਹੱਸਤੀਆਂ, ਜਿਨਾਂ ਵਲੋਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰੀਆਂ ਗਈਆਂ ਹਨ, ਉਹ ਜ਼ਿਲੇ ਦੇ ਨੋਜਵਾਨ ਲੜਕੇ-ਲੜਕੀਆਂ ਦੇ ਮੈਂਟਰ (Mentorship- ਮਾਰਗਦਰਸ਼ਨ) ਬਣਨਗੇ, ਤਾਂ ਜੋ ਉਹ ਵੀ ਜ਼ਿੰਦਗੀ ਵਿਚ ਅੱਗੇ ਵੱਧ ਸਕਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 66ਵੇਂਂ ਐਡੀਸ਼ਨ ਵਿਚ ਕੀਤਾ। ਇਸ ਪ੍ਰੋਗਰਾਮ ਵਿਚ ਵਿਸ਼ੇਸ ਮਹਿਮਾਨ ਵਜੋਂ ਪ੍ਰਸ਼ੋਤਮ ਸਿੰਘ, ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ , ਹਰਪਾਲ ਸਿੰਘ ਸੰਧਾਵਾਲੀਆਂ, ਜ਼ਿਲ੍ਹਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ, ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਪਿ੍ਰੰਸੀਪਲ ਰਜਨੀ ਬਾਲਾ ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ। ਇਹ ਪ੍ਰੋਗਰਾਮ ਡਿਪਟੀ ਕਮਿਸ਼ਨਰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

  ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪ੍ਰਸ਼ੋਤਮ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ‘ਅਚੀਵਰਜ਼ ਪ੍ਰੋਗਰਾਮ’ ਨੋਜਵਾਨ ਪੀੜ੍ਹੀ ਲਈ ਬਹੁਤ ਸਫਲ ਸਿੱਧ ਹੋਇਆ ਹੈ ਤੇ ਅਚੀਵਰਜ਼ ਵਲੋਂ ਕੀਤੀਆਂ ਪ੍ਰਾਪਤੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਰੋਜ਼ਗਾਰ ਦਫਤਰ ਵਲੋਂ ਜਿਥੇ ਨੋਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਸਦੇ ਨਾਲ ਸਵੈ-ਰੋਜ਼ਗਾਰ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਉਨਾਂ ਬੇਰੁਜ਼ਗਾਰ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਲਾਕ ਬੀ, ਪਹਿਲੀ ਮੰਜ਼ਿਲ, ਕਮਰਾ ਨੰਬਰ 218 ਵਿਚ ਜਰੂਰ ਆਉਣ ਤੇ ਆਪਣੀ ਰਜਿਸ਼ਟਰੇਸ਼ਨ ਕਰਵਾਉਣ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਵਿਸ਼ੇਸ ਮਹਿਮਾਨ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਇਸ ਗੱਲ ਦਾ ਪ੍ਰਤੀਕ ਹੋ ਨਿਬੜਿਆ ਹੈ ਕਿ ਸਰਹੱਦੀ ਜ਼ਿਲਾ ਹੋਣ ਦੇ ਬਾਵਜੂਦ ਗੁਰਦਾਸਪੁਰ ਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਿਆ ਹੈ, ਜੋ ਮਾਣ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਹਸਤੀਆਂ ਵਲੋਂ ਮੈਂਟਰਸ਼ਿਪ ਪ੍ਰੋਗਰਾਮ ਜ਼ਰੀਏ, ਘਰ ਬੈਠੇ ਹੀ ਨੋਜਵਾਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾਵੇਗਾ, ਇਸ ਪ੍ਰੋਗਰਾਮ ਸਬੰਧੀ ਉਨਾਂ ਸਬੰਧਤ ਅਧਿਕਾਰੀਆਂ ਨੂੰ ਮੈਂਟਰਸ਼ਿਪ ਪ੍ਰੋਗਰਾਮ ਜਲਦ ਸ਼ੁਰੂ ਕਰਨ ਲਈ ਕਿਹਾ।

ਇਸ ਮੌਕੇ ਪਹਿਲੇ ਅਚੀਵਰਜ਼ ਸ੍ਰੀ ਦਾਨਿਸ਼ ਅਗਰਵਾਲ, ਜੋ ਬਟਾਲਾ ਸ਼ਹਿਰ ਦੇ ਵਸਨੀਕ ਹਨ ਨੇ ਦੱਸਿਆ ਕਿ ਮੁੱਢਲੀ ਪੜ੍ਹਾਈ ਆਰ.ਡੀ.ਖੋਸਲਾ ਡੀ.ਏ.ਵੀ ਸਕੂਲ ਬਾਟਾਲਾ ਤੋਂ ਕਰਨ ਉਪਰੰਤ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜੈਪੁਰ ਤੋਂ ਬੀ.ਟੈੱਕ ਪਾਸ ਕੀਤੀ। ਸਾਲ 2018 ਵਿਚ ਆਈ.ਈ.ਐਸ (ਯੂ.ਪੀ.ਐਸ.ਸੀ) ਦੀ ਪ੍ਰੀਖਿਆ ਦਿੱਤੀ ਤੇ 48ਵਾਂ ਰੈਂਕ ਪ੍ਰਾਪਤ ਕੀਤਾ। ਹੁਣ ਗਾਂਧੀਨਗਰ (ਗੁਜਰਾਤ) ਵਿਖੇ ਮਨਿਸਟਰੀ ਆਫ ਸਕਿਲ ਡਿਵਲਪਮੈਂਟ ਐਂਡ ਇੰਟਰਪ੍ਰੀਨੀਅਰਸ਼ਿਪ ਵਿਚ ਸਹਾਇਕ ਡਾਇਕੈਰਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਮਤਿਹਾਨ ਦੀ ਤਿਆਰੀ ਲਈ ਯੋਜਨਾ (ਟਾਈਮਟੇਬਲ) ਬਣਾਉ ਅਤੇ ਸ਼ਾਰਟ ਨੋਟਸ ਜਰੂਰ ਤਿਆਰ ਕਰੋ। ਆਪਣੇ ਨਿਸ਼ਾਨੇ ਤੇ ਫੋਕਸ ਕਰੋ ਅਤੇ ਮਿਹਨਤ ਅਤੇ ਦ੍ਰਿੜਤਾ ਨਾਲ ਆਪਣੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਕਿਸੇ ਨਾ ਕਿਸੇ ਖੇਤਰ ਵਿਚ ਸਕਿਲ ਜਰੂਰ ਹਾਸਲ ਕਰੋ। ਵੈਲਡਿੰਗ, ਇਲੈਕਟ੍ਰੀਸ਼ਨ ਤੇ ਇਲੈਕਟ੍ਰੋਨੈਕਸ ਆਦਿ ਖੇਰ ਵਿਚ ਮੁਹਾਰਤ ਹਾਸਲ ਕਰਕੇ,ਆਪਣਾ ਕਾਰੋਬਾਰ ਸਥਾਪਤ ਕੀਤਾ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਇੰਡਸਟਰੀ ਦੀ ਕੀ ਲੋੜ ਹੈ, ਉਸਦੇ ਅਨੁਸਾਰ ਮੁਹਾਰਤ ਸਿੱਖਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਕਿਲ ਪ੍ਰਦਾਨ ਕਰਵਾਉਣੀ ਸਮੇਂ ਦੀ ਲੋੜ ਹੈ, ਤਾਂ ਜੋ ਉਨਾਂ ਨੂੰ ਰੁਜ਼ਾਗਰ ਹਾਸਲ ਕਰਨ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਦੂਸਰੇ ਅਚੀਵਰਜ਼, ਸੁਖਮਨੀ ਪ੍ਰੀਤ ਕੋਰ, ਮੁਹੱਲਾ ਸੰਤੋਖਪੁਰ, ਸ੍ਰੀ ਹਰਗੋਬਿੰਦਪੁਰ ਦੀ ਵਸਨੀਕ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸ੍ਰੀ ਹਰਗੋਬਿੰਦਪੁਰ ਦੀ ਵਿਦਿਆਰਥਣ ਹੈ। ਉਨਾਂ ਦੱਸਿਆ ਕਿ ਉਸਨੂੰ ਪੜ੍ਹਾਈ ਦੇ ਨਾਲ, ਇੰਗਲਿਸ਼ ਬੋਲਣ ਦਾ ਸ਼ੋਕ ਹੈ, ਜਿਸ ਦੇ ਚੱਲਦਿਆਂ ਉਸਦੇ ਅੰਗਰੇਜ਼ੀ ਦੇ ਅਧਿਆਪਕ ਤੇ ਸਕੂਲ ਦੀ ਪਿ੍ਰੰਸੀਪਲ ਦੇ ਸਹਿਯੋਗ ਸਦਕਾ, ਇਸ ਖੇਤਰ ਵਿਚ ਅੱਗੇ ਵੱਧ ਰਹੀ ਹੈ। ਵੱਖ-ਵੱਖ ਸਕੂਲ ਦੇ ਪ੍ਰੋਗਰਾਮਾਂ ਵਿਚ ਇੰਗਲਿਸ਼ ਵਿਚ ਸਪੀਚ ਕਰਨ ਵਾਲੀ ਸ਼ਾਈਨਿੰਗ ਸਟਾਰ, ਸੁਖਮਨੀ ਪ੍ਰੀਤ ਕੋਰ ਨੇ ‘ਕਿਸ ਮੈਂ ਕਿਤਨਾ ਹੈ ਦਮ’ ਟੀ.ਵੀ ਪ੍ਰੋਗਰਾਮ ਵਿਚ ਇੰਗਲਿੰਸ ਵਿਚ ਸਪੀਚ ਦੇ ਕੇ ਸੂਬੇ ਭਰ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ।

ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।

———————————-

Written By
The Punjab Wire