ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਪੰਜਾਬ ਪੁਲਿਸ ਦੀ SIT 8 ਨਵੰਬਰ ਨੂੰ ਸੋਨਾਰੀਆ ਜੇਲ੍ਹ ਵਿੱਚ ਕਰੇਗੀ ਡੇਰਾ ਮੁਖੀ ਤੋਂ ਪੁੱਛ-ਗਿੱਛ

ਪੰਜਾਬ ਪੁਲਿਸ ਦੀ SIT 8 ਨਵੰਬਰ ਨੂੰ ਸੋਨਾਰੀਆ ਜੇਲ੍ਹ ਵਿੱਚ ਕਰੇਗੀ ਡੇਰਾ ਮੁਖੀ ਤੋਂ ਪੁੱਛ-ਗਿੱਛ
  • PublishedNovember 7, 2021

ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੇ ਛੇ ਡੇਰਾ ਪ੍ਰੇਮੀ ਫੜੇ ਹੋਏ ਹਨ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ SIT (ਵਿਸ਼ੇਸ਼ ਜਾਂਚ ਟੀਮ) ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੀ ਚਾਰਾਜੋਈ ਕੀਤੀ ਜਾ ਰਹੀ ਸੀ।

ਪੰਜਾਬ ਪੁਲਿਸ ਦੀ SIT ਨੂੰ ਇਹ ਸਫਲਤਾ ਜ਼ਰੂਰ ਮਿਲੀ ਕਿ ਉਹ ਡੇਰਾ ਮੁਖੀ ਦੀ ਪੁੱਛ-ਗਿੱਛ ਕਰੇਗੀ

IG Ludhiana Range ਐਸ ਪੀ ਐਸ ਪਰਮਾਰ ਦੀ ਅਗਵਾਈ ਵਿੱਚ SIT ਦੀ ਟੀਮ 8 ਨਵੰਬਰ ਨੂੰ ਸਵੇਰੇ ਵੱਡੇ ਤੜਕੇ ਸੋਨਾਰੀਆ ਜੇਲ੍ਹ ਕਰਨਾਲ ਲਈ ਰਵਾਨਾ ਹੋ ਰਹੀ ਹੈ

SIT ਵਿੱਚ ਹੋਰ ਮੈਂਬਰ SSP Batala ਮੁਖਵਿੰਦਰ ਸਿੰਘ ਭੁੱਲਰ, DSP ਲਖਵੀਰ ਸਿੰਘ ਤੇ Inspector ਦਲਬੀਰ ਸਿੰਘ ਵੀ ਹਨ ਜੋ IG ਐਸ ਪੀ ਐਸ ਪਰਮਾਰ ਦੀ ਅਗਵਾਈ ਵਿੱਚ ਸਵੇਰੇ 5 ਵਜੇ ਰਾਜਪੁਰਾ (Hotel Eagle Motel) ਵਿਖੇ ਇਕੱਠੇ ਹੋ ਰਹੇ ਹਨ ਜਿੱਥੋਂ ਇਹ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਸੋਨਾਰੀਆ ਜੇਲ੍ਹ ਲਈ ਰਵਾਨਾ ਹੋਣਗੇ

Written By
The Punjab Wire