ਹੋਰ ਗੁਰਦਾਸਪੁਰ

ਦਿਵਾਲੀ ਅਤੇ ਗੁਰਪੂਰਬ, ਕ੍ਰਿਸਮ੍ਰਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਪਟਾਕੇ ਵੇਚਣ ਅਤੇ ਸਟੋਰ ਕਰਨ ਸਬੰਧੀ ਜਿਲਾ ਪੱਧਰ ਅਤੇ ਸਬ ਡਵੀਜਨ ਪੱਧਰ ਤੇ ਕੁਲ 15 ਆਰਜੀ ਲਾਇਸੰਸ ਦਿਤੇ ਜਾਣਗੇ

ਦਿਵਾਲੀ ਅਤੇ ਗੁਰਪੂਰਬ, ਕ੍ਰਿਸਮ੍ਰਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਪਟਾਕੇ ਵੇਚਣ ਅਤੇ ਸਟੋਰ ਕਰਨ ਸਬੰਧੀ ਜਿਲਾ ਪੱਧਰ ਅਤੇ ਸਬ ਡਵੀਜਨ ਪੱਧਰ ਤੇ ਕੁਲ 15 ਆਰਜੀ ਲਾਇਸੰਸ ਦਿਤੇ ਜਾਣਗੇ
  • PublishedOctober 29, 2021

ਜੋ ਵਿਅਕਤੀ ਆਰਜੀ ਤੌਰ ਤੇ ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਸਬੰਧੀ ਲਾਇਸੈਂਸ ਲੈਣਾ ਚਾਹੁੰਦੇ ਹਨ, ਉਹ ਵਿਅਕਤੀ ਆਪਣੀਆਂ  ਦਰਖਾਸਤਾਂ ਸੇਵਾ ਕੇਂਦਰ ਰਾਹੀਂ 01 ਨਵੰਬਰ.2021 ਤੱਕ ਅਪਲਾਈ ਕਰ ਸਕਦੇ ਹਨ।

ਡਰਾਅ 2 ਨਵੰਬਰ 2021 ਨੂੰ ਸਾਮ 4.00 ਵਜੇ ਤੋਂ ਬਾਅਦ ਕੱਢਿਆ ਜਾਵੇਗਾ

ਗੁਰਦਾਸਪੁਰ,  29 ਅਕਤੂਬਰ  ( ਮੰਨਣ ਸੈਣੀ )। ਗੁਰਦਾਸਪੁਰ ਦੇ ਵਧੀਕ ਜਿਲਾ ਮੈਜਿਸਟਰੇਟ ਸ਼੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ  ਵਿਚ ਜਾਰੀ ਕੀਤੇ ਹੁਕਮਾਂ ਅਤੇ ਡਾਇਰੈਕਟਰ ਉਦਯੋਗ ਅਤੇ ਕਮਰਸ , ਪੰਜਾਬ ਵਲੋਂ ਦਿਵਾਲੀ ਅਤੇ ਗੁਰਪੂਰਬ, ਕ੍ਰਿਸਮ੍ਰਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਪਟਾਕੇ ਵੇਚਣ ਅਤੇ ਸਟੋਰ ਕਰਨ ਸਬੰਧੀ ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਲਾ ਗੁਰਦਾਸਪੁਰ ਵਿਚ ਜਿਲਾ ਪੱਧਰ ਅਤੇ ਸਬ ਡਵੀਜਨ ਪੱਧਰ ਤੇ ਕੁਲ 15 ਆਰਜੀ ਲਾਇਸੰਸ ਦਿਤੇ ਜਾਣੇ ਹਨ।

ਉਨ੍ਹਾਂ ਦੱਸਿਆ ਕਿ ਸਬ ਡਵੀਜਨ ਗੁਰਦਾਸਪੁਰ ਵਿਚ 4, ਸਬ ਡਵੀਜਨ ਬਟਾਲਾ ਵਿਚ 5, ਸਬ ਡਵੀਜਨ  ਦੀਨਾਨਗਰ 3 ਅਤੇ ਸਬ ਡਵੀਜਨ ਕਲਾਨੌਰ  ਅਤੇ ਡੇਰਾ ਬਾਬਾ ਨਾਨਕ ਵਿਚ 3 ਅਤਿਸਬਾਜੀ ਲਾਇਸੈਂਸ ਵੇਚਣ ਅਤੇ ਸਟੋਰ ਕਰਨ ਲਈ ਡਰਾਅ ਕੱਡੇ ਜਾਣੇ ਹਨ।

ਜੋ ਵਿਅਕਤੀ ਆਰਜੀ ਤੌਰ ਤੇ ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਸਬੰਧੀ ਲਾਇਸੈਂਸ ਲੈਣਾ ਚਾਹੁੰਦੇ ਹਨ, ਉਹ ਵਿਅਕਤੀ ਆਪਣੀਆਂ  ਦਰਖਾਸਤਾਂ ਸੇਵਾ ਕੇਂਦਰ ਰਾਹੀਂ ਮਿਤੀ 1.11.2021 ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ ਤੇ ਵਿਚਾਰ ਨਹੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਿਤੀ 1.11.2021 ਤੱਕ ਪ੍ਰਾਪਤ ਹੋਣ ਵਾਲੀਆਂ ਦਰਖਾਸਤਾਂ  ਦਾ ਡਰਾਅ ਮਿਤੀ 2.11.2021 ਨੂੰ ਸਾਮ 4.00 ਵਜੇ ਤੋਂ ਬਾਅਦ ਕੱਢਿਆ ਜਾਵੇਗਾ। ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋ ਜਾਰੀ ਹਦਾਇਤਾਂ/ਸ਼ਰਤਾਂ  ਮੌਕੇ ਤੇ ਦੱਸ ਦਿੱਤੀਆਂ ਜਾਣਗੀਆਂ।

Written By
The Punjab Wire