ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋ ਪਾਕਿਸਤਾਨੀ ਨਾਗਰਿਕ ਆਰੂਸ਼ਾ ਆਲਮ ਬਾਰੇ ਦਿੱਤੇ ਗਏ ਬਿਆਨ ਅਤੇ ਆਈਐਸਆਈ ਨਾਲ ਸਬੰਧਾ ਬਾਰੇ ਲਗਾਏ ਗਏ ਕਥਿਤ ਦੋਸ਼ਾ ਅਤੇ ਜਾਂਚ ਹੋਣ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵੀ ਬਿਆਨ ਸਾਮਹਨੇ ਆਏ ਹਨ। ਰੰਧਾਵਾ ਵਲੋਂ ਕੀਤੇ ਗਏ ਵਾਰ ਤੇ ਪਲਟਵਾਰ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੀਡਿਆ ਸਲਾਹਕਾਰ ਰਵੀਨ ਠਕੁਰਾਲ ਦੇ ਰਾਹੀਂ ਸੁਖਜਿੰਦਰ ਰੰਧਾਵਾ ਨੂੰ ਕਿਹਾ ਕਿ ਹੁਣ ਤੁਸ਼ੀ ਨਿਜੀ ਹਮਲਿਆਂ ਦਾ ਸਹਾਰਾ ਲੈ ਰਹੇ ਹੋ।
ਕੈਪਟਨ ਨੇ ਸਵਾਲ ਪੁਛਦਿਆ ਕਿਹਾ ਕਿ ਬਰਗਾੜੀ ਅਤੇ ਨਸ਼ਿਆਂ ਦੇ ਮਾਮਲਿਆਂ ਬਾਰੇ ਤੁਹਾਡੇ ਵੱਡੇ ਵਾਅਦਿਆਂ ਦਾ ਕੀ ਹੋਇਆ? ਪੰਜਾਬ ਅਜੇ ਵੀ ਤੁਹਾਡੇ ਵਾਅਦੇ ਅਨੁਸਾਰ ਕਾਰਵਾਈ ਦੀ ਉਡੀਕ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ‘ਤੁਸੀਂ ਮੇਰੀ ਕੈਬਨਿਟ ਵਿੱਚ ਮੰਤਰੀ ਸੀ, ਉਦੋ ਤੁਹਾਨੂੰ ਕਦੇ ਅਰੂਸਾ ਆਲਮ ਬਾਰੇ ਸ਼ਿਕਾਇਤ ਕਰਦੇ ਨਹੀਂ ਸੁਣਿਆ। ਉਹ 16 ਸਾਲਾਂ ਤੋਂ ਭਾਰਤ ਸਰਕਾਰ ਦੀ ਮਨਜ਼ੂਰੀਆਂ ਨਾਲ ਆ ਰਹੀ ਸੀ। ਕਿਤੇ ਤੁਸੀਂ ਇਹ ਦੋਸ਼ ਤਾਂ ਨਹੀਂ ਲਗਾ ਰਹੇ ਕਿ ਕਿ ਐਨਡੀਏ ਅਤੇ ਯੂਪੀਏ ਸਰਕਾਰਾਂ ਇਸ ਸਮੇ ਦੌਰਾਨ ਪਾਕਿਸਤਾਨ ਆਈਐਸਆਈ ਨਾਲ ਮਿਲਿਆ ਸਨ ?
ਕੈਪਟਨ ਨੇ ਕਿਹਾ ਕਿ ‘ਮੈਂ ਇਸ ਬਾਰੇ ਚਿੰਤਤ ਹਾਂ ਕਿ ਇਸ ਸਮੇਂ ਜਦੋ ਦਹਿਸ਼ਤ ਦਾ ਖਤਰਾ ਜਿਆਦਾ ਹੈ ਅਤੇ ਤਿਉਹਾਰ ਨੇੜੇ ਹਨ ਅਤੇ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣ ‘ਦੀ ਬਜਾਏ ਪੰਜਾਬ ਦੀ ਸੁਰਖਿਆ ਦੇ ਬਦਲੇ ਤੁਸੀ ਡੀਜੀਪੀ ਪੰਜਾਬ ਨੂੰ ਤੇ ਬੇਬੁਨਿਆਦ ਜਾਂਚ’ ਤੇ ਲਗਾ ਦਿੱਤਾ ਹੈ।
ਦੱਸਣਯੋਗ ਹੈ ਕਿ ANI ਦੇ ਹਵਾਲੇ ਤੋਂ ਸੁਖਜਿੰਦਰ ਰੰਧਾਵਾ ਦਾ ਬਿਆਨ ਸਾਮਣੇ ਆਇਆ ਸੀ।