ਪੰਜਾਬ ਸਰਕਾਰ ਵੱਲੋ ਬਾਰਡਰ ਰੇਂਜ ਅਮ੍ਰਿਤਸਰ ਦੇ ਆਈਜੀਪੀ ਸੁਰਿੰਦਰ ਪਾਲ ਸਿੰਘ ਪਰਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਆਈਜੀਪੀ ਪਰਮਾਰ ਦਾ ਤਬਾਦਲਾ ਲੁਧਿਆਣਾ ਰੇਂਜ ਦੇ ਆਈਜੀ ਦੇ ਤੋਰ ਤੇ ਕੀਤਾ ਗਿਆ ਹੈ ਅਤੇ ਹੁਣ ਉਹ ਲੁਧਿਆਣਾ ਰੇਂਜ ਦੇ ਆਈਜੀਪੀ ਹੋਣਗੇਂ। ਉਹ ਕਰੀਬ ਚਾਰ ਸਾਲ ਤੋਂ ਆਈਜੀਪੀ ਬਾਰਡਰ ਰੇਂਜ ਅਮ੍ਰਿਤਸਰ ਵਜੋਂ ਆਪਣਿਆ ਸੇਵਾਵਾਂ ਨਿਭਾ ਰਹੇ ਸਨ। ਨਿਡਰ ਅਫ਼ਸਰ ਵਜੋ ਜਾਣੇ ਜਾਂਦੇ ਆਈਜੀਪੀ ਪਰਮਾਰ ਵੱਲੋ ਬਾਰਡਰ ਰੇਂਜ ਵਿੱਚ ਕਈ ਅਨਸੁਖਾਵਿਆ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਸਮੇ ਰਹਿੰਦੇ ਨੱਥ ਪਾਉਣ ਵਿੱਚ ਵੱਡਾ ਯੋਗਦਾਨ ਪਾਇਆ ਗਿਆ । ਉਹਨਾਂ ਦੀ ਬੇਹਤਰ ਕਾਰਜਪ੍ਰਨਾਲੀ ਨੂੰ ਦੇਖਦਿਆਂ ਹੀ ਪੰਜਾਬ ਸਰਕਾਰ ਵੱਲੋ ਉਹਨਾਂ ਨੂੰ ਬੜਗਾੜੀ ਮਾਮਲੇ ਵਿੱਚ ਬਣਾਈ ਗਈ ਸਿੱਟ ਦਾ ਇੰਚਾਰਜ ਵੀ ਲਗਾਇਆ ਗਿਆ। ਨਵੇ ਆਦੇਸ਼ਾ ਅਨੁਸ਼ਾਰ ਬਾਰਡਰ ਰੇਂਜ ਦੇ ਨਵੇਂ ਆਈਜੀਪੀ ਮੋਹਨੀਸ਼ ਚਾਵਲਾ ਹੋਣਗੇ ਜੋ ਪਹਿਲਾ ਆਈਜੀਪੀ ਐਕਸਾਇਜ ਐਡ ਟੈਕਸੇਸ਼ਨ ਅਤੇ ਐਸਟੀਐਫ ਦੇ ਅਡਿਸ਼ਨਲ ਉਹਦੇ ਤੇ ਤੈਨਾਤ ਸੀ।
Recent Posts
- ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ
- ਮੁੰਡੀਆਂ ਤੇ ਸੌਂਦ ਵੱਲੋਂ ਨਿਵੇਸ਼ਕਾਂ ਲਈ ਸੁਖਾਵਾਂ ਤੇ ਸਾਜਗਾਰ ਮਾਹੌਲ ਬਣਾਉਣ ਦੇ ਨਿਰਦੇਸ਼
- ਪੰਜਾਬ ਬਾਗਬਾਨੀ ਰਫ਼ਤਾਨ ਲਈ ਵਿਦੇਸ਼ੀ ਬਾਜ਼ਾਰਾਂ ਵਿੱਚ ਵਧੇਰੇ ਮੌਕੇ ਤਲਾਸ਼ੇਗਾ: ਮੰਤਰੀ ਮੋਹਿੰਦਰ ਭਗਤ
- ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ ਪੰਜ ਵੈਟਰਨਰੀ ਅਫ਼ਸਰ ਨੌਕਰੀ ਤੋਂ ਬਰਖ਼ਾਸਤ
- ਪੰਚਾਇਤੀ ਚੋਣਾਂ ਮੌਕੇ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਐਸ.ਡੀ.ਓ ਤੇ ਖੇਤੀਬਾੜੀ ਸਬ-ਇੰਸਪੈਕਟਰ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ
Popular Posts
November 21, 2024