ਕੇਂਦਰ ਵੱਲੋ ਬੀਐਸਐਫ ਦੀ ਅਧਿਕਾਰ ਸੀਮਾ ਵਧਾਊਣ ਤੋਂ ਬਾਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡਿਆ ਸਲਾਹਕਾਰ ਰਵੀਨ ਠਕੁਰਾਲ ਨੇ ਟਵੀਟ ਕਰ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕਸ਼ਮੀਰ ਵਿੱਚ ਸਾਡੇ ਸੈਨਿਕ ਮਾਰੇ ਜਾ ਰਹੇ ਹਨ। ਅਸੀਂ ਵੇਖ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਹਥਿਆਰ ਅਤੇ ਨਸ਼ੇ ਪਾਕਿ ਸਮਰਥਿਤ ਅੱਤਵਾਦੀਆਂ ਦੁਆਰਾ ਪੰਜਾਬ ਵਿੱਚ ਧੱਕੇ ਜਾ ਰਹੇ ਹਨ। ਬੀਐਸਐਫ ਦੀ ਵਧੀ ਹੋਈ ਮੌਜੂਦਗੀ ਅਤੇ ਸ਼ਕਤੀਆਂ ਹੀ ਸਾਨੂੰ ਮਜ਼ਬੂਤ ਬਣਾਉਣਗੀਆਂ. ਕੇਂਦਰੀ ਹਥਿਆਰਬੰਦ ਬਲਾਂ ਨੂੰ ਰਾਜਨੀਤੀ ਵਿੱਚ ਨਾ ਖਿੱਚੀਆ ਜਾਵੇ’
ਕੈਪਟਨ ਨੇ ਕਿਹਾ ਕਿ ‘ਪੱਖਪਾਤੀ ਵਿਚਾਰ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ’ ਤੇ ਸਾਡੇ ਸਟੈਂਡ ਨੂੰ ਨਿਰਧਾਰਤ ਨਹੀਂ ਕਰ ਸਕਦੇ । ਮੈਂ ਪਹਿਲਾ 2016 ਸਰਜੀਕਲ ਸਟ੍ਰਾਈਕ ਦੇ ਸਮੇਂ ਵੀ ਇਹ ਕਿਹਾ ਸੀ ਅਤੇ ਮੈਂ ਇਸਨੂੰ ਦੁਬਾਰਾ ਕਹਿ ਰਿਹਾ ਹਾਂ। ਸਾਨੂੰ ਰਾਜਨੀਤੀ ਤੋਂ ਉੱਪਰ ਉੱਠਣਾ ਪਵੇਗਾ ਜਦੋਂ ਭਾਰਤ ਦੀ ਸੁਰੱਖਿਆ ਦਾਅ ‘ਤੇ ਹੋਵੇ, ਜਿਵੇਂ ਕਿ ਹੁਣ ਹੈ’।