ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋ ਜ਼ਬਰਦਸਤੀ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਤੋ ਬਾਦ ਉਹਨਾਂ ਨੂੰ ਪੁਲਿਸ ਚੌਕੀ, ਸ਼ਾਹਜਹਾਂਪੁਰ ਜੋਕਿ ਪੁਲਿਸ ਸਟੇਸ਼ਨ, ਸਰਸਾਵਾ, ਸਹਾਰਨਪੁਰ ਅਧੀਨ ਆਉਂਦੇ ਹੋਏ ਲਿਜਾਇਆ ਗਿਆ। ਉਸ ਨੂੰ ਹੁਣ ਤਕਰੀਬਨ ਦੋ ਘੰਟਿਆਂ ਤੋਂ ਗੈਰਕਨੂੰਨੀ ਢੰਗ ਨਾਲ ਥਾਣੇ ਵਿੱਚ ਰੱਖਿਆ ਗਿਆ ਹੈ।
ਉਹ ਲਖੀਮਪੁਰ ਖੇੜੀ ਜਾ ਰਹੇ ਸਨ ਕਿ ਪੀੜਤਾਂ ਦੇ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਨੂੰ ਕੱਲ੍ਹ ਇੱਕ ਕੇਂਦਰੀ ਮੰਤਰੀ ਦੇ ਬੇਟੇ ਨੇ ਮਾਰ ਦਿੱਤਾ ਸੀ।
ਰੰਧਾਵਾ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਕੁਲਜੀਤ ਨਾਗਰਾ ਅਤੇ ਹੋਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਬਰਿੰਦਰ ਸਿੰਘ ਪਾਹੜਾ, ਕੁਲਦੀਪ ਵੈਦ, ਕੁਲਬੀਰ ਸਿੰਘ ਜ਼ੀਰਾ ਅਤੇ ਅੰਗਦ ਸਿੰਘ ਵੀ ਸਨ।
ਇਥੇ ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਦੇ ਕਿਸੇ ਵੀ ਆਦਮੀ ਨੂੰ ਲਖੀਮਪੁਰ ਖੀਰੀ ਜਾਣ ਤੋਂ ਮਨਾ ਕੀਤਾ ਗਿਆ ਹੈ। ਇਸ ਸੰਬੰਧੀ ਯੂਪੀ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਰੋਕ ਲਗਾ ਦਿੱਤੀ ਸੀ। ਪਰ ਰੰਧਾਵਾ ਆਪਣੇ ਵਿਧਾਇਕਾ ਨਾਲ ਯੂਪੀ ਲਈ ਰਵਾਨਾ ਹੋਏ ਅਤੇ ਯੂਪੀ ਪੁਲਿਸ ਵੱਲੋਂ ਉਹਨਾਂ ਨੂੰ ਗਿਰਫ੍ਤਾਰ ਕਰ ਲਿਆ ਗਿਆ।