ਗੁਰਦਾਸਪੁਰ, 4 ਅਕਤੂਬਰ (ਮੰਨਣ ਸੈਣੀ) । ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿਖੇ ਕਿਸਾਨਾ ਤੇ ਹੋਏ ਕਤਲੇਆਮ ਦੇ ਵਿਰੋਧ ਵਿੱਚ ਗੁਰਦਾਸਪੁਰ ਸ਼ਹਿਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਦੇ ਸਾਹਮਣੇ ਧਰਨਾ ਅਤੇ ਮੰਗ ਪੱਤਰ ਦੇਣ ਉਪਰੰਤ ਸ਼ਹਿਰ ਵਿੱਚ ਮਾਰਚ ਕੀਤਾ ਰੋਹ ਭਰਪੂਰ ਨਾਅਰੇ ਲਾਉਂਦਿਆਂ ਇਸ ਬਾਰੇ ਗੁੱਸਾ ਜ਼ਾਹਰ ਕੀਤਾ ਗਿਆ ਅਤੇ ਡਾਕਖਾਨਾ ਚੌਕ ਵਿਚ ਮੋਦੀ ਅਤੇ ਯੋਗੀ ਦਾ ਪੁਤਲਾ ਫੂਕਿਆ ਗਿਆ । ਆਗੂਆਂ ਮੰਗ ਕੀਤੀ ਕਿ ਭਾਜਪਾ ਦੇ ਨੇਤਾ ਅਜੇ ਮਿਸ਼ਰਾ ਦੇ ਪੁੱਤਰ ਵਿਰੁੱਧ ਧਾਰਾ ਤਿੱਨ ਸੌ ਦੋ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਕੱਢਿਆ ਜਾਵੇ । ਆਗੂਆਂ ਨੇ ਕਿਹਾ ਕਿ ਸਮੁੱਚੀ ਭਾਜਪਾ ਦੀ ਕੇਂਦਰ ਅਤੇ ਯੂਪੀ ਹਰਿਆਣੇ ਦੀ ਸਰਕਾਰ ਗੁੰਡਾਗਰਦੀ ਤੇ ਉਤਰ ਆਈ ਹੈ ।ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਫਾਸ਼ੀ ਹਿਟਲਰਸ਼ਾਹੀ ਦੀਆਂ ਨੀਤੀਆਂ ਤੇ ਚੱਲਣ ਵਾਲੀ ਅਤੇ ਫ਼ਿਰਕਾਪ੍ਰਸਤ ਸਰਕਾਰ ਹੈ । ਆਗੂਆਂ ਕਿਹਾ ਕਿ ਉਹ ਚੋਣਾਂ ਵੀ ਗੁੰਡਾਗਰਦੀ ਦੇ ਸਹਾਰੇ ਹੀ ਜਿੱਤਣਾ ਚਾਹੁੰਦੀ ਹੈ ।ਇਸ ਕਿਸਾਨਾਂ ਦੇ ਹੋਏ ਕਤਲੇਆਮ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦੇ ਹੁਣ ਦਿਣ ਬਹੁਤ ਥੋੜ੍ਹੇ ਰਹਿ ਗਏ ਹਨ ਅਤੇ ਯੂਪੀ ਸਰਕਾਰ ਅੰਤਮ ਸਾਹਾਂ ਤੇ ਹੈ ।
ਇਸ ਸਾਰੇ ਐਕਸ਼ਨ ਦੀ ਅਗਵਾਈ ਸਾਂਝੇ ਤੌਰ ਤੇ ਗੁਰਦੀਪ ਸਿੰਘ ਮੁਸਤਫਾਬਾਦ ਮੱਖਣ ਸਿੰਘ ਕੁਹਾੜ ,ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ਬਹਿਰਾਮਪੁਰ ,ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭੋਜਰਾਜ, ਕੁਲਬੀਰ ਸਿੰਘ ਗੁਰਾਇਆ, ਬਲਬੀਰ ਸਿੰਘ ਕੱਤੋਵਾਲ , ਬਲਬੀਰ ਸਿੰਘ ਰੰਧਾਵਾ, ਜਗੀਰ ਸਿੰਘ ਸਲਾਚ , ਮੱਖਣ ਸਿੰਘ ਤਿੱਬੜ, ਅਜੀਤ ਸਿੰਘ ਹੁੰਦਲ ਗੁਰਦੀਪ ਸਿੰਘ ਮੁਸਤਫਾਬਾਦ ਬਲਬੀਰ ਸਿੰਘ ਬੈਂਸ ਕੁਲਵਿੰਦਰ ਸਿੰਘ ਬੱਬਲ ਕਪੂਰ ਸਿੰਘ ਘੁੰਮਣ ਗੁਰਦੀਪ ਸਿੰਘ ਕਲੀਜਪੁਰ ਗੁਰਪੀਤ ਸਿੰਘ ਘੁਮਾਣ ਜਗਜੀਤ ਸਿੰਘ ਲੂਣਾ ਆਦਿ ਨੇ ਸਾਂਝੇ ਤੌਰ ਤੇ ਕੀਤੀ ।
ਆਗੂਆਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਐਸੀ ਪਾਰ੍ਟੀ ਹੈ ਜਿਸ ਨੇ ਸਭ ਤੋਂ ਵੱਧ ਅਪਰਾਧਿਕ ਛਵੀ ਦੇ ਨੇਤਾਵਾਂ ਨੂੰ ਟਿਕਟ ਦਿੱਤੀ ਹੈ। ਉਹਨਾ ਕਿਹਾ ਕਿ ਇਹ ਲੋਕ ਕਿਸਾਨ ਮੋਰਚੇ ਨੂੰ ਅਸਫਲ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਇਹ ਲਖੀਮਪੁਰ ਖੀਰੀ ਦੀ ਘਟਨਾ ਨੇ ਸਾਬਤ ਕਰ ਦਿੱਤਾ ਹੈ । ਉਧਰ ਰੇਲਵੇ ਸਟੇਸ਼ਨ ਮੋਰਚੇ ਉੱਪਰ ਅੱਜ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਕੈਪਟਨ ਮਨਜੀਤ ਸਿੰਘ ਸੇਰੋਵਾਲ ਜਗਤਾਰ ਸਿੰਘ ਬਸਰਾਵਾਂ ਬਲਵਿੰਦਰ ਸਿੰਘ ਭਾਈ ਅਮਰੀਕ ਸਿੰਘ ਢਪੱਈ ਆਦਿ ਨੇ ਭੁੱਖ ਹੜਤਾਲ ਰੱਖੀ।