ਹੋਰ ਗੁਰਦਾਸਪੁਰ

ਮਸਾਣੀਆਂ ਪਿੰਡ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਉੱਪਰ ਹੋਏ ਹਮਲੇ ਦੀ ਨਿਖੇਧੀ , ਬੋਲੀ ਰੱਦ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ

ਮਸਾਣੀਆਂ ਪਿੰਡ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਉੱਪਰ ਹੋਏ ਹਮਲੇ ਦੀ ਨਿਖੇਧੀ , ਬੋਲੀ ਰੱਦ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ
  • PublishedOctober 2, 2021

ਗੁਰਦਾਸਪੁਰ 2 ਅਕਤੂਬਰ :- ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲਾ ਗੁਰਦਾਸਪੁਰ ਇਕਾਈ ਦੀ ਮੀਟਿੰਗ ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਪਿੱਛਲੇ ਦਿਨ ਮਸਾਣੀਆਂ ਪਿੰਡ ਵਿੱਚ ਪੰਚਾਇਤੀ ਜ਼ਮੀਨ ਦੀ ਡੰਮੀ ਬੋਲੀ ਨੂੰ ਰੱਦ ਕਰਕੇ ਦੋਬਾਰਾ ਬੋਲੀ ਕਰਾਉਣ ਦੀ ਮੰਗ ਨੂੰ ਲੇ ਕੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਤੇ 40 ਦਿਨ੍ਹਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਸੀ । ਇਸ ਸ਼ਾਂਤਮਈ ਧਰਨੇ ਨੂੰ ਚੁਕਵਾਉਣ ਲਈ ਪਿੰਡ ਮਸਾਣੀਆਂ ਦੇ ਕੂਝ ਵਿਅਕਤੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਇਕ ਆਗੂ ਸਮੇਤ 40-50 ਵਿਅਕਤੀ ਵੱਲੋਂ ਹਥਿਆਰਾਂ ਨਾਲ ਲੈੱਸ ਹੋ ਕੇ ਧਰਨਾ ਚੁਕਵਾਉਣ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਤੇ ਹੋਰਾਂ ਉੱਪਰ ਹਮਲਾ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਬੋਲੀ ਰੱਦ ਕਰਨ ਜਾਤੀ ਸੂਚਕ ਸ਼ਬਦ ਬੋਲਣ ਵਾਲ਼ਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸੱਕਤਰ ਅਸ਼ਵਨੀ ਕੁਮਾਰ ਨੇ ਦਸਿਆਂ ਕਿ ਮਸਾਨੀਆ ਪਿੰਡ ਦੀ ਪੰਚਾਇਤ ਦੀ ਜ਼ਮੀਨ ਦੇ ਰਾਖਵੇ ਵਰਗ ਦੀ 7 ਕਿਲੇ ਜ਼ਮੀਨ ਦੀ ਬੋਲੀ ਤੋ ਇਕ ਵਰਗ ਨੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਧਰਨਾ ਲਗਾਇਆ ਹੋਇਆਂ ਸੀ ਇਸ ਦੋਰਾਨ ਵਾਪਰੀ ਘਟਨਾ ਦੀ ਸਭਾ ਵੱਲੋਂ ਪੜਤਾਲ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਜਿਲਾ ਪ੍ਰਧਾਨ ਤੇ ਜਿਲਾ ਸੱਕਤਰ ਤੋ ਇਲਾਵਾ ਪਿ੍ਰੰਸੀਪਲ ਅਮਰਜੀਤ ਮਨੀ , ਹਰਭਜਨ ਸਿੰਘ ਮਾਂਗਟ ਅਤੇ ਅਮਰਜੀਤ ਸ਼ਾਸਤਰੀ ਸ਼ਾਮਿਲ ਸਨ । ਕਮੇਟੀ ਵੱਲੋਂ ਪੰਚਾਇਤ ਅਫਸਰ ਬਟਾਲਾ , ਉਪ ਪੁਲਿਸ ਕਪਤਾਨ , ਪਿੰਡ ਦੇ ਸਰਪੰਚ , ਘਟਨਾ ਦੋਰਾਨ ਜਖਮੀ ਹੋਏ ਦੋਵਾ ਧਿਰਾਂ ਦੇ ਵਿਅਕਤੀ , ਪੈਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਪਿੰਡ ਮਸਾਨੀਆ ਦਾ ਦੋਰਾ ਕਰਕੇ ਜਾਂਚ ਕਮੇਟੀ ਇਸ ਨਤੀਜੇ ਤੇ ਪੁੱਜੀ ਕਿ ਜਿਲਾ ਪ੍ਰਸ਼ਾਸਨ ਦੀ ਅਨਗਹਿਲੀ , ਧਰਨਾਕਾਰੀਆ ਵੱਲੋਂ ਜਿਲਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਦਿੱਤੀਆ ਦਰਖ਼ਾਸਤਾ ਨੂੰ ਗੰਭੀਰਤਾ ਨਾਲ ਨਾ ਲੇਣਾ , ਬੋਲੀ ਦੋਰਾਨ ਦੋਵਾ ਧਿਰਾਂ ਦੀ ਤਸੱਲੀ ਨਾ ਕਰਵਾ ਸੱਕਣ ਕਾਰਨ ਇਹ ਘਟਨਾ ਵਾਪਰੀ ਹੈ । ਇਸ ਮੀਟਿੰਗ ਵਿੱਚ ਹੋਰਣਾਂ ਤੋ ਇਲਾਵਾ ਡਾਕਟਰ ਦਲਬੀਰ ਸਿੰਘ , ਸੁਰਿੰਦਰ ਸਿੰਘ , ਗੁਰਦਿਆਲ ਸਿੰਘ ਬੈਂਸ , ਰਣਬੀਰ ਅਕਾਸ਼ , ਅਮਰਜੀਤ ਸ਼ਾਸਤਰੀ , ਅਮਰ ਕਰਾਂਤੀ , ਜੋਗਿੰਦਰ ਪਾਲ ਆਦਿ ਹਾਜ਼ਰ ਸਨ ।

Written By
The Punjab Wire