ਡਾਇਪਰ ਵਿੱਚ ਭਰ ਕੇ ਬੋਰੀ ਵਿੱਚ ਭੇਜੀ ਗਈ ਸੀ ਪਾਕਿਸਤਾਨ ਵੱਲੋ ਹੇਰੋਇਨ, ਸਰਚ ਆਪਰੇਸ਼ਨ ਦੌਰਾਨ ਹੋਈ ਬਰਾਮਦ
ਗੁਰਦਾਸਪੁਰ, 1 ਅਕਤੂਬਰ ( ਮੰਨਣ ਸੈਣੀ)। ਸੀਮਾ ਸੁਰੱਖਿਆ ਬਲ ( ਬੀ.ਐਸ.ਐਫ) ਅਤੇ ਗੁਰਦਸਪੁਰ ਪੁਲਿਸ ਨੇ ਇਕ ਵਾਰ ਫੇਰ ਪਾਕਿਸਤਾਨੀ ਤਸਰਕਾ ਵੱਲੋ ਭੇਜੀ ਗਈ ਹੇਰੋਇਨ ਦੀ ਵੱਡੀ ਖੇਪ ਬਰਾਮਦ ਕਰ ਪਾਕਿਸਤਾਨੀ ਤਸਕਰਾ ਦੇ ਮੰਸੂਬਿਆ ਨੂੰ ਅਸਫਲ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ, ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪਰੇਸ਼ਨ ਦੌਰਾਨ ਭਾਰਤੀ ਖੇਤਰ ਵਿੱਚ ਰਾਵੀ ਨਹਿਰ ਦੇ ਪਾਰ ਪਾਕਿ ਤਸਕਰਾਂ ਵੱਲੋ ਡਾਇਪਰ ਵਿੱਚ ਭਰ ਕੇ ਬੋਰੀਆਂ ਵਿੱਚ ਬੰਦ ਕਰ ਭੇਜੀ ਗਈ ਸਾਡੇ ਅੱਠ ਕਿਲੋਗ੍ਰਾਮ ਹੈਰੋਇਨ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਬੀਐਸਐਫ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਰੋਜ਼ਾ ਵਿੱਚ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਅਤੇ ਗੁਰਦਾਸਪੁਰ ਦੇ ਐਸਐਸਪੀ ਡਾ: ਨਾਨਕ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਪਾਕਿਸਤਾਨੀ ਤਸਕਰਾਂ ਨੇ ਬੀਓਪੀ ਰੋਜ਼ਾ ਦੇ ਖੇਤਰ ਵਿੱਚ ਰਾਵੀ ਦਰਿਆ ਪਾਰ ਕੀਤਾ ਸੀ। ਭਾਰਤ ਭੇਜੀ ਗਈ ਹੈਰੋਇਨ ਦੇ ਪੈਕਟਾਂ ਨੂੰ ਪਾਕਿ ਨਿਸ਼ਾਨ ਵਾਲੀ ਬੋਰੀ ਵਿੱਚ ਪਾ ਕੇ ਝਾੜੀਆਂ ਵਿੱਚ ਲੁਕੋਇਆ ਗਿਆ ਸੀ। ਜਿਸਨੂੰ ਸਰਚ ਦੌਰਾਨ ਬਰਾਮਦ ਕੀਤਾ ਗਿਆ ਹੈ। ਇਹ ਬਰਾਮਦਰੀ ਸਵੇਰੇ ਕਰੀਬ ਸਾਡੇ 10 ਵਜੇ ਹੋਈ। ਹੇਰੋਇਨ ਕੁਲ ਅੱਠ ਕਿੱਲੋ 580 ਗ੍ਰਾਮ ਸੀ, ਜਿਸ ਦਾ ਅੰਤਰਾਸ਼ਟਰੀ ਬਾਜਾਰ ਵਿੱਚ ਕੀਮਤ ਕਰੀਬ 42.50 ਕਰੋੜ ਰੁਪਏ ਬਣਦੀ ਹੈ।
ਡਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਜਿਸ ਜਗ੍ਹਾ ‘ਤੇ ਪਾਕਿਸਤਾਨੀ ਤਸਕਰਾਂ ਨੇ ਹੈਰੋਇਨ ਛੁਪਾਈ ਹੋਈ ਸੀ, ਕੁਝ ਝਾੜੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਨਿਸ਼ਾਨੀਆਂ ਵੀ ਲਗਾਈਆਂ ਗਈਆਂ ਸਨ। ਇਸ ਤੋਂ ਇਲਾਵਾ ਪਾਕਿਸਤਾਨ ਦੀ ਬਾਲਾਸਰ ਪੋਸਟ ਅਤੇ ਪਾਕਿ ਰੇਂਜਰਸ ਟਾਵਰ ਵੀ ਹੈ, ਪਰ ਇਸ ਦੇ ਬਾਵਜੂਦ ਪਾਕਿ ਤਸਕਰਾਂ ਦੁਆਰਾ ਹੈਰੋਇਨ ਭਾਰਤੀ ਖੇਤਰ ਵਿੱਚ ਭੇਜੀ ਜਾ ਰਹੀ ਹੈ। ਜਿਸ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਸਮੇਂ -ਸਮੇਂ ‘ਤੇ ਨਾਕਾਮ ਕੀਤਾ ਜਾ ਰਿਹਾ ਹੈ।
ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵੱਲੋ ਕੋਈ ਵੱਡੀ ਖੇਪ ਗੁਰਦਸਪੁਰ ਜਿਲੇ ਦੇ ਰਸਤੇ ਭਾਰਤ ਭੇਜੀ ਗਈ ਹੈ। ਜਿਸ ਦੇ ਚਲਦਿਆ ਉਹਨਾਂ ਬੀ.ਐਸ.ਐਫ ਅਧਿਕਾਰਿਆ ਨੂੰ ਸੁਚਿਤ ਕਰ ਸੰਯੁਕਤ ਤੌਰ ਤੇ ਸਰਚ ਆਪ੍ਰੇਸ਼ਨ ਚਲਾਯਾ ਅਤੇ ਇਹ ਵੱਡੀ ਖੇਪ ਬਰਾਮਦ ਕਰਨ ਵਿੱਚ ਸਫਲ ਰਹੇ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਇਸ ਆਪ੍ਰੇਸ਼ਨ ਵਿੱਚ ਸ਼ਾਮਿਲ ਪੁਲਿਸ ਕਰਮਚਾਰੀਆ ਨੂੰ ਇਨਾਮ ਦਿੱਤਾ ਜਾਵੇਗਾ। ਉਥੇ ਹੀ ਭਾਰਤ ਵਿੱਚ ਤਸਕਰੀ ਕਰਨ ਵਾਲਿਆਂ ਤੇ ਸਿਕੰਜਾ ਕਸਿੱਆ ਜਾਵੇਗਾ।
ਇਸ ਮੌਕੇ ਬੀਐਸਐਫ ਕਮਾਂਡੈਂਟ ਪ੍ਰਦੀਪ ਕੁਮਾਰ, ਅਨੰਦ ਸਿੰਘ, ਡਿਪਟੀ ਕਮਾਂਡੈਂਟ ਸੁਨੀਲ ਕੁਮਾਰ, ਐਸਪੀ ਹਰਵਿੰਦਰ ਸਿੰਘ, ਡੀਐਸਪੀ ਭਾਰਤ ਭੂਸ਼ਣ, ਐਸਐਚਓ ਸਰਬਜੀਤ ਸਿੰਘ, ਸਬ ਇੰਸਪੈਕਟਰ ਕਿਰਨਜੋਤ, ਹੌਲਦਾਰ ਗੁਰਮੀਤ ਸਿੰਘ, ਰੀਡਰ ਹਰਦੀਪ ਸਿੰਘ ਵੀ ਮੌਜੂਦ ਸਨ।