ਗੁਰਦਾਸਪੁਰ 25 ਸਤੰਬਰ। ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਬੇਰੁਜ਼ਗਾਰ ਡਰਾਇੰਗ ਮਾਸਟਰਜ਼ ਦੀ ਭਰਤੀ ਨਾ ਕੱਢੇ ਜਾਣ ਦੇ ਵਿਰੋਧ ਵਿੱਚ 28 ਸਤੰਬਰਨੂੰ ਫਾਜ਼ਿਲਕਾ ਵਿਖੇ ਬੱਸ ਸਟੈਂਡ ਦਾ ਉਦਘਾਟਨ ਕਰਨ ਆ ਰਹੇ ਵਿੱਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਵੱਲੋ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ।
ਇਹ ਜਾਣਕਾਰੀ ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੇਂਦਿਆਂ ਦੱਸਿਆ ਕਿ 28 ਸਤੰਬਰ ਤੋਂ ਪਹਿਲਾਂ ਜੇਕਰ ਸਾਡੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਜਾਂ ਸਾਨੂੰ ਸਰਕਾਰ ਮੀਟਿੰਗ ਦਾ ਸਮਾਂ ਨਹੀਂ ਦੇਂਦੀ ਤਾਂ 28 ਸਤੰਬਰ ਵਾਲੇ ਦਿਨ ਫਾਜ਼ਿਲਕਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਜਬਰਦਸਤ ਵਿਰੋਧ ਕਾਲੇ ਝੰਡਿਆਂ ਨਾਲ ਕੀਤਾ ਜਾਵੇਗਾ।
ਸਾਡੀਆਂ ਮੰਗਾਂ:
ਘੱਟ ਤੋਂ ਘੱਟ 5000 ਪੋਸਟਾਂ ਦਾ ਇਸਤਿਹਾਰ ਦਿੱਤਾ ਜਾਵੇ।
ਭਰਤੀ ਦੀ ਮੁੱਢਲੀ ਸਿੱਖਿਆ 10ਵੀ ਜਮਾਤ ਹੀ ਰੱਖੀ ਜਾਵੇ।
2 ਸਾਲ ਦਾ ਕੋਰਸ।
B. A, B. ED. ਮੁਢਲੇ ਤੌਰ ਤੋ ਖਾਰਜ ਕੀਤੀ ਜਾਵੇ।