ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਨਵੀ ਜੰਗ ਲਈ ਤਿਆਰ ਹੋ ਰਹੇ ਕੈਪਟਨ , ਰਾਜਨੀਤਿਕ ਜੰਗ ਜਿਤਣ ਲਈ ਫੌਜੀ ਨਿਯਮਾਂ ਤੇ ਚੱਲ ਰਹੇ ਫੋਜੀ ਕਪਤਾਨ

ਨਵੀ ਜੰਗ ਲਈ ਤਿਆਰ ਹੋ ਰਹੇ ਕੈਪਟਨ , ਰਾਜਨੀਤਿਕ ਜੰਗ ਜਿਤਣ ਲਈ ਫੌਜੀ ਨਿਯਮਾਂ ਤੇ ਚੱਲ ਰਹੇ ਫੋਜੀ ਕਪਤਾਨ
  • PublishedSeptember 24, 2021

ਗੁਰਦਾਸਪੁਰ, 24 ਸਿਤੰਬਰ (ਮੰਨਨ ਸੈਣੀ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜੋਕਿ ਸਾਬਕਾ ਫੋਜੀ ਵੀ ਹਨ, ਨਵੀਂ ਜੰਗ ਲੜਣ ਲਈ ਤੈਆਰੀ ਖਿੱਚ ਰਹੇ ਹਨ। ਰਾਜਨਿਤਿਕ ਜੰਗ ਜਿੱਤਣ ਲਈ ਸਾਬਕਾ ਫੋਜੀ ਵੱਲੋਂ ਫੋਜੀ ਨਿਯਮਾਂ ਤੇ ਚੱਲਣ ਦੀ ਤਿਆਰੀ ਖਿੱਚ ਲਈ ਗਈ ਹੈ ਅਤੇ ਅਗਾਮੀ ਰਾਜਨਿਤਿਕ ਲੜਾਈ ਲੜਣ ਤੋਂ ਪਹਿਲਾਂ ਪੁਰਾਣੀ ਰਾਜਨੀਤਿਕ ਥਕਾਨ ਮਿਟਾਈ ਜਾ ਰਹੀ ਹੈ। ਜਿਸ ਦਿਆ ਚਲਦਿਆ ਉਹਨਾਂ 24 ਸਿਤੰਬਰ ਤੋਂ 27 ਸਿਤੰਬਰ ਤੱਕ ਚੰੜੀਗੜ ਵਿਖੇ ਦੂਬਾਰਾ ਆਪਣੇ ਐਨਡੀਏ ਦੇ ਬੈਚਮੇਟਾਂ ਅਤੇ ਉਹਨਾਂ ਦੀ ਪਾਰਿਵਾਰਿਕ ਮੈੰਬਰਾਂ ਨਾਲ ਮਿਲਣੀ ਆਯੋਜਿਤ ਕੀਤੀ ਹੈ। 

ਦੱਸਣਯੋਗ ਹੈ ਕਿ ਫੋਜ ਵਿਚ ਕੋਈ ਵੀ ਲੜਾਈ ਲੜਣ ਤੋਂ ਪਹਿਲਾ ਯਾ ਬਾਅਦ ਵਿੱਚ ਇਕ ਪਾਰਿਵਾਰਿਕ ਮਿਲਣੀ ਰੱਖੀ ਜਾਂਦੀ ਹੈ। ਹਾਰ ਜਿੱਤ ਦੀ ਪਰਵਾਹ ਕੀਤੇ ਬਗੈਰ ਸਾਰੇ ਫੌਜੀ ਇਸ ਗੱਲ ਨੂੰ ਅਨਗਹਿਲਿਆਂ ਕਰ ਦਿੱਦੇ ਨੇ ਕਿ ਹਾਰ ਹੋ ਸਕਦੀ ਹੈ ਅਤੇ ਇਕ ਦੂਜੇ ਵਿਚ ਉਰਜਾ ਭਰਦੇ ਹਨ। ਜਿਸ ਦਾ ਜਿੱਤ ਵਿੱਚ ਅਹਿਮ ਯੋਗਦਾਨ ਹੁੰਦਾ ਹੈ। 

ਇਸ ਮਿਲਣੀ ਦੀ ਜਾਨਕਾਰੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡਿਆ ਸਲਾਹਕਾਰ ਰਵੀਨ ਠਕੁਰਾਲ ਵਲੋਂ ਦਿੱਤੀ ਗਈ। ਰਵੀਨ ਠਕੁਰਾਲ ਜੋ ਹੁਣ ਵੀ ਕੈਪਟਨ ਦੇ ਨਾਲ ਕੰਮ ਕਰ ਰਹੇ ਨੇ ਟਵੀਟ ਕਰ ਜਾਣਕਾਰੀ ਦਿੱਤੀ ਕੀ ਪਿਛਲੇ ਹਫਤੇ ਦੇ ਵਿਅਸਤ ਰਾਜਨਿਤੀ ਤੋਂ ਬਾਅਦ ਕੈਪਟਨ ਅਮਰਿੰਦਰ ਨੇ 47 ਐਨਡੀਏ ਬੈਚਮੇਟ ਨਾਲ 24 ਤੋਂ 27 ਸਿਤੰਬਰ ਦਾ ਆਖਰੀ ਹੱਫਤਾ ਬਿਤਾਉਣਗੇ। 

ਗੋਰ ਰਹੇ ਕਿ ਦਿੱਲ ਤੋਂ ਫੋਜੀ ਮੜਕ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਾ ਹੀ ਇਵੈਂਟ ਸਰਕਾਰ ਬਨਣ ਤੋਂ ਬਾਦ ਅਕਤੂਬਰ 2017 ਵਿੱਚ ਵੀ ਰੱਖਿਆ ਸੀ। 

Written By
The Punjab Wire