ਗੁਰਦਾਸਪੁਰ, 22 ਸਿਤੰਬਰ (ਮੰਨਨ ਸੈਣੀ) । ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਾਲ ਚੰਡੀਗੜ੍ਹ ਵਿਖੇ ਹਰਿਆਣਾ ਸਿਵਲ ਸਕੱਤਰੇਤ ਵਿਚ ਸ਼ਿਸ਼ਟਾਚਾਰ ਦੇ ਨਾਤੇ ਮੁਲਾਕਾਤ ਕੀਤੀ ਗਈ । ਇਸ ਮੌਕੇ ਮੁੱਖ ਮੰਤਰੀ ਖੱਟਰ ਨੇ ਸਤਿਕਾਰ ਵਜੋਂ ਸ. ਚੰਨੀ ਨੂੰ ਗੁਲਦਸਤਾ, ਸ਼ਾਲ ਅਤੇ ਅਰਜੁਨ ਕ੍ਰਿਸ਼ਨ ਰੱਥ ਦਾ ਮਾਡਲ ਭੇਟ ਕੀਤਾ। ਪਰ ਇਸ ਦਾ ਕਿਸਾਨ ਜਥੇਬੰਦਿਆ ਨੇ ਕੜਾ ਵਿਰੋਧ ਜਤਾਯਾ ਹੈ। ਗੁਰਦਾਸਪੁਰ ਤੋਂ ਕਿਸਾਨ ਜਥੇਬੰਦਿਆ ਦੇ ਆਗੂ ਮੱਖਣ ਸਿੰਘ ਕੋਹਾੜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਗਈ ਹਰਿਆਣਾ ਦੇ ਮੁੱਖ ਮੰਤਰੀ ਨਾਲ ਸ਼ਿਸ਼ਟਾਚਾਰ ਮੁਲਾਕਾਤ ਦਾ ਕਿਸਾਨ ਪੁਰਜੋਰ ਵਿਰੋਧ ਕਰਦੇ ਹਨ।
ਕੋਹਾੜ ਨੇ ਕਿਹਾ ਕਿ ਇਹ ਜਿਆਦਾ ਚੰਗਾ ਹੁੰਦਾ ਕਿ ਅਗਰ ਪੰਜਾਬ ਦੇ ਮੁੱਖ ਮੰਤਰੀ ਚੰਨੀ ਕਿਸਾਨੀ ਆਂਦੋਲਨ ਦੇ ਚਲਦਿਆ ਕਾਲੇ ਕਾਨੂੰਨ ਖਤਮ ਕਰਵਾਊਣ ਖੱਟੜ ਨੂੰ ਮਿਲਦੇ। ਪਰ ਉਸ ਮੁੱਖਮੰਤਰੀ ਨਾਲ ਜਿਸਨੇ ਕਿਸਾਨੇ ਦੇ ਰਾਹਾਂ ਵਿੱਚ ਕੰਡੇ ਵਿਛਾਏ, ਸੜਕਾ ਪੁਟਿੱਆ, ਕਿਸਾਨਾਂ ਦੇ ਸਿਰ ਪਾੜਣ ਦੇ ਹੁੱਕਮ ਦਿੱਤੇ ਉਸ ਨਾਲ ਸ਼ਿਸ਼ਟਾਚਾਰ ਦੀ ਭੇਟ ਕਰਨੀ ਕਿਸਾਨਾਂ ਨਾਲ ਕੋਰਾ ਮਜ਼ਾਕ ਹੈ। ਜਿਸ ਦੀ ਕੋਈ ਵੀ ਕਿਸਾਨ ਪ੍ਰਸ਼ੰਸਾ ਨਹੀ ਕਰ ਸਕਦਾ ਅਤੇ ਨਖੇਦੀ ਹੀ ਕਰੇਗਾ। ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਦਾ ਕਿਸਾਨ ਡਾਂਗਾ ਖਾ ਰਿਹਾ ਅਤੇ ਦੁਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਤੋਂ ਗੁਲਦਸਤੇ ਲੈ ਰਿਹਾ ਜਿਸ ਦੇ ਹੁੱਕਮ ਤੇ ਪੰਜਾਬ ਦੇ ਕਿਸਾਨਾਂ ਨਾਲ ਤਸ਼ਦੱਤ ਹੋਈ।
ਹਾਲਾਕਿ ਦੱਸਣਯੋਗ ਹੈ ਕਿ ਮੁੱਖ ਮੰਤਰੀ ਦਾ ਉਹਦਾ ਸੰਭਾਲਣ ਤੇ ਮੁੱਖ ਮੰਤਰੀ ਚੰਨੀ ਨੇ ਕਿਸਾਨਾਂ ਨਾਲ ਡੱਟ ਕੇ ਖੜੇ ਹੋਣ ਦੀ ਅਤੇ ਕਿਸਾਨੀ ਲਈ ਆਪਣਾ ਸਿਰ ਲੁਹਾਉਣ ਦੀ ਗੱਲ ਕਹੀ ਸੀ।