ਅਕਾਲੀ ਦਲ ਬਾਦਲ ਵੱਲੋ 2022 ਦੀਆ ਚੋਣਾਂ ਵਿਚ ਪਹਿਲਕਦਮੀ ਕਰਦੇ ਹੋਏ ਆਪਣੇ 64 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੀ ਲਿਸਟ ਵਿਚ ਜ਼ਿਲਾ ਗੁਰਦਾਸਪੁਰ ਤੋਂ ਜਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੂੰ ਉਮੀਦਵਾਰ ਐਲਾਣਿਆ ਗਿਆ ਹੈ। ਜਦਕੀ ਗੁਰਦਾਸਪੁਰ ਦੇ ਦੂਸਰੇ 6 ਹਲਕਿਆ ਤੋਂ ਹਾਲੇ ਕੋਈ ਨਾਮ ਫਾਈਨਲ ਨਹੀਂ ਹੋਇਆ ਹੈ। ਇਸੇ ਤਰਾਂ ਪਠਾਨਕੋਟ ਦੀ ਸੁਜਾਨਪੁਰ ਸੀਟ ਤੋਂ ਰਾਜ ਕੁਮਾਰ ਗੁਪਤਾ ਚੋਣ ਲੜਨਗੇ।

