ਭੈਣੀ ਮਿਆਂ ਖਾ ( ਗੁਰਦਾਸਪੁਰ), 10 ਸਿਤੰਬਰ । ਸ਼ੁਕਰਵਾਰ ਨੂੰ ਮਾਈ ਭਾਗੋ ਸੰਘਰਸ ਕਮੇਟੀ ਪੰਜਾਬ ਦੀ ਮੀਟਿੰਗ ਗੁਰਦਵਾਰਾ ਬਾਬਾ ਲਾਲ ਸਿੰਘ ਕੁੱਲੀ ਵਾਲੇ ਜੀ ਵਿਚ ਗੁਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਹੋਈ। ਜਿਸ ਵਿਚ ਇਹ ਫੈਸਲਾ ਕੀਤਾ ਗਿਆ ਕੇ ਜੋ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋ ਚੋਰੀਆ ਅਤੇ ਨਸ਼ਿਆਂ ਦੇ ਮੁੱਦੇ ਤੇ ਥਾਣਾ ਭੈਣੀ ਮੀਆਂ ਖਾਂ ਵਿਚ 14 ਸਤੰਬਰ ਨੂੰ ਧਰਨਾ ਲਗਾਇਆ ਜਾ ਰਿਹਾ ਹੈ। ਇਸ ਧਰਨੇ ਵਿਚ ਮਾਈ ਭਾਗੋ ਸੰਘਰਸ ਕਮੇਟੀ ਪੰਜਾਬ ਦੀਆ ਇਕਾਈਆਂ ਦੇ ਵੱਡੇ ਜਥੇ ਥਾਣਾ ਭੈਣੀ ਮੀਆਂ ਖਾਂ ਪੁੱਜਣਗੇ।
ਇਸ ਮੌਕੇ ਅੰਮ੍ਰਿਤਪਾਲ ਕੌਰ,ਅਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕੇ ਬੇਟ ਇਲਾਕੇ ਵਿਚ ਚੋਰਾ ਵਲੋ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ।ਹੋਰ ਰੋਜ ਚੋਰੀ ਦੀਆ ਵਾਰਦਾਤਾਂ ਹੋ ਰਹੀਆਂ ਹਨ।ਔਰਤਾਂ ਦਾ ਘਰਾ ਵਿਚੋ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ।ਦਿਨ ਦਿਹਾੜੇ ਚੋਰਾ ਵਲੋ ਸਕੂਲ ਜਾਂਦੀਆਂ ਟੀਚਰਾਂ ਅਤੇ ਹੋਰ ਰਾਹਗੀਰਾਂ ਨੂੰ ਨਸ਼ੇੜੀਆਂ ਵਲੋ ਤੇਜ ਹਥਿਆਰ ਦਿਖਾ ਕੇ ਲੁੱਟਿਆ ਜਾ ਰਿਹਾ ਹੈ ਪਰ ਪੁਲਿਸ ਪ੍ਰਸਾਸਨ ਅੱਖਾਂ ਬੰਦ ਕਰ ਬੈਠਾ ਹੈ।ਇਸ ਇਲਾਕੇ ਵਿਚ ਕਰਿਆਨੇ ਵਾਂਗ ਨਸ਼ਾ ਹਰ ਪਿੰਡ ਪਿੰਡ ਵਿੱਕ ਰਿਹਾ ਹੈ। ਇਸ ਮੌਕੇ ਕਿਸਾਨ ਬੀਬੀਆਂ ਵਲੋ ਐਲਾਨ ਕੀਤਾ ਗਿਆ ਕੇ ਹਰ ਪਿੰਡ ਵਿਚੋ ਵੱਡੀ ਗਿਣਤੀ ਵਿਚ ਬੀਬੀਆ ਥਾਣਾ ਭੈਣੀ ਮੀਆਂ ਖਾਂ ਪਹੁੰਚਣਗੀਆਂ ਅਤੇ ਜਿੰਨੇ ਦਿਨ ਤੱਕ ਧਰਨਾ ਲਗੇਗਾ ਬੀਬੀਆ ਵਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਕੌਰ,ਹਰਜਿੰਦਰ ਕੌਰ,ਬਲਜੀਤ ਕੌਰ,ਕੁਲਦੀਪ ਕੌਰ,ਬਲਵਿੰਦਰ ਕੌਰ,ਪਰਮਜੀਤ ਕੌਰ,ਹਰਵਿੰਦਰ ਕੌਰ,ਕਮਲਜੀਤ ਕੌਰ,ਗੁਰਪ੍ਰੀਤ ਕੌਰ,ਅਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਬੀਬੀਆ ਹਾਜਿਰ ਸਨ।