CORONA ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਂਸਦ ਪ੍ਰਤਾਪ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਦੇ ਨਾਂ ਖੁੱਲੀ ਚਿੱਠੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਂਸਦ ਪ੍ਰਤਾਪ ਸਿੰਘ ਬਾਜਵਾ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜੀ ਦੇ ਨਾਂ ਖੁੱਲੀ ਚਿੱਠੀ
  • PublishedSeptember 8, 2021

ਮਾਨਯੋਗ ਮੁੱਖ ਮੰਤਰੀ ਸਾਹਿਬ, ਸਾਂਸਦ ਬਾਜਵਾ ਸਾਹਿਬ, ਮੰਤਰੀ ਰੰਧਾਵਾ ਸਾਹਿਬ ਅਤੇ ਤ੍ਰਿਪਤ ਬਾਜਵਾ ਸਾਹਿਬ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਇਕ ਹੋਰ ਵੰਡ ਨੂੰ ਲੈ ਕੇ ਜੋ ਰਾਜਨੀਤੀ ਦੇ ਤਹਿਤ ਰਣਨੀਤੀ ਘੜੀ ਜਾ ਰਹੀ ਹੈ ਉਸ ਉਪਰ ਵਿਰਾਮ ਚਿੰਨ ਲਗਾਉ। ਗੁਰਦਾਸਪੁਰ ਜ਼ਿਲੇ ਦੀ ਵੰਡ ਕਰਨ ਦੀ ਥਾਂ ਬਟਾਲੇ ਵਿਚ ਦੋ, ਚਾਰ,‌ਪੰਜ ਦੱਸ ਸੇਵਾ ਕੇਂਦਰ ਖੋਲ੍ਹ ਦਿਓ, ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਨੂੰ ਘਟਾਇਆ ਜਾ ਸਕੇ ਅਤੇ ਸਰਕਾਰ ਉੱਤੇ ਪੈਣ ਵਾਲੇ ਫਾਲਤੂ ਬੋਝ ਤੋਂ ਬਚਿਆ ਜਾ ਸਕੇ।

ਆਂਕੜਿਆਂ ਅਨੁਸਾਰ ਅੱਜ ਗੁਰਦਾਸਪੁਰ ਜ਼ਿਲ੍ਹੇ ਦੀ e sewa ਪੇਂਡੇਸੀ ਜ਼ੀਰੋ ਹੈ। ਅੰਕੜਿਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਮਾਤਰ 14 ਫਾਈਲਾਂ ਪੇਂਡਿਗ ਹਨ। ਜਿਸ ਵਿੱਚ ਬਟਾਲਾ ਵੀ ਸ਼ਮਾਰ ਹੈ। ਜਿਸ ਤੋਂ ਸਾਫ਼ ਹੈ ਕੀ e seva ਕੇਂਦਰਾਂ ਰਾਹੀਂ ਲੋਕਾਂ ਨੂੰ ਅਫਸਰਾਂ ਦੇ ਦਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ। ਲੱਗਭੱਗ ਸਾਰਾ ਕੰਮ E ਆਫ਼ਿਸ ਦੇ ਜਰਿਏ ਹੋ ਰਿਹਾ ਹੈ। ਫੇਰ ਕਿਉਂ ਮਹਿਜ਼ ਰਾਜਨੀਤੀ ਦੇ ਕਰਕੇ ਬਟਾਲਾ ਨੂੰ ਨਵਾਂ ਜ਼ਿਲ੍ਹਾ ਬਣਾ ਕੇ ਪੰਜਾਬ ਸਰਕਾਰ ਉਪਰ ਮਾਲੀਆ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?

ਲੋਕ ਇਸ ਗੱਲ ਤੋਂ ਭਲੀ ਭਾਂਤੀ ਪਰਿਚਿਤ ਹਨ ਕਿ ਬਟਾਲਾ ਪਹਿਲਾ ਹੀ ਪੁਲਿਸ ਜਿਲ੍ਹਾ ਹੈ ਅਤੇ ਐਸ ਐਸ ਪੀ ਬਟਾਲਾ ਹੀ ਬੈਠਦੇ ਹਨ। ਜੁਡੀਸ਼ਲ ਕੰਪਲੈਕਸ ਬਟਾਲਾ ਵਿੱਚ ਪਹਿਲਾ ਹੀ ਐਡੀਸ਼ਨਲ ਡਿਸਟਿਕ ਜੱਜ ਬੈਠਦੇ ਹਨ। ਬਟਾਲਾ ਵਿੱਚ ਪਹਿਲਾ ਹੀ ਐਸਡੀਐਮ ਲਗਾਏ ਹਨ ਗਏ ਹਨ। ਤੁਸੀਂ ਆਪ ਸਿਆਣੇ ਹੋ ਅਤੇ ਆਪ ਦੱਸੋ ਬਟਾਲਾ ਨੂੰ ਜ਼ਿਲ੍ਹਾ ਬਨਾਉਣ ਦੀ ਲੋੜ ਦੀ ਲੋੜ ਕਿਉਂ ਪੈ ਰਹਿ ਹੈ। ਕੀ ਮਕਸਦ ਸਿਰਫ ਰਾਜਨੀਤੀ ਤੱਕ ਹੀ ਤਾਂ ਪ੍ਰੇਰਿਤ ਨਹੀਂ?

ਮੁੱਖ ਮੰਤਰੀ ਕੈਪਟਨ ਸਾਹਿਬ ਤੁਹਾਨੂੰ ਇੱਕੋ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਦੇ ਬੋਲ ਕਦੇ ਝੂਠੇ ਨਹੀਂ ਬੋਲ ਸੱਕਦੇ, ਉਹਨਾਂ ਦੀ ਇਕ ਕਹੀਂ ਗੱਲ ਪੱਧਰ ਤੇ ਲਕੀਰ ਹੁੰਦੀ ਹੈ। ਪਰ ਆਪ ਜੀ ਵੱਲੋਂ ਕੀਤਾ ਗਿਆ ਗੁਰਦਾਸਪੁਰ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਵਾਧਾ ਅੱਜ ਵੀ ਪੂਰਾ ਨਹੀਂ ਹੋ ਸਕਿਆ। ਐਸਾ ਕਿਉਂ? ਇਸ ਸੰਬੰਧੀ ਵੀ ਤਾਂ ਪ੍ਰਤਾਪ ਸਿੰਘ ਬਾਜਵਾ ਜੀ ਨੇ ਚਿੱਠੀ ਲਿੱਖੀ ਸੀ।

ਆਪ ਜੀ ਦੇ ਮੋਜੂਦਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੈਰ-ਸਪਾਟਾ ਮੰਤਰੀ ਹੁੰਦਿਆਂ ਗੁਰਦਾਸਪੁਰ ਦੇ ਨਾਲ ਵੱਡੇ-ਵੱਡੇ ਵਾਅਦੇ ਕਰਕੇ ਗਏ ਜਿਸ ਵਿੱਚ ਕੇਸੋ਼ਪੁਰ ਛੰਭ ਨੂੰ ਵਿਕਸਿਤ ਕਰਨ ਦੀ ਗੱਲ ਕੀਤੀ ਗਈ । ਇਥੇ ਡਿਸਕਵਰੀ ਚੈਨਲ, ਨੈਸ਼ਨਲ ਜਿਓਗ੍ਰਾਫਿਕ ਚੈਨਲ ਆਦਿ ਪਤਾ ਨਹੀਂ ਕਿਹੜੇ ਚੈਨਲਾ ਦੀ ਇਧੇ ਪ੍ਰਤੀਯੋਗਿਤਾ ਕਰਵਾਉਣ ਦਿਆਂ ਫੜਾਂ ਮਾਰਿਆਂ ਗਇਆ। ਪਰ ਕੋਈ ਵਾਅਦਾ ਵਫਾ ਨਹੀਂ ਹੋਇਆ।

ਉਕਤ ਸਾਰੇ ਨੇਤਾਵਾਂ ਨੂੰ ਬੇਨਤੀ ਕਰਦਾ ਹਾਂ ਕੀ ਗੁਰਦਾਸਪੁਰ ਇਕ ਬਹੁਤ ਛੋਟਾ ਜਿਲਾ ਰਹਿ ਗਿਆ ਹੈ ਅਤੇ ਇਸਦੇ ਹੋਰ ਟੁਕੜੇ ਨਾ ਕਰੋ। ਪਹਿਲਾਂ ਹੀ ਅਕਾਲੀਆਂ ਵੱਲੋਂ ਗੁਰਦਾਸਪੁਰ ਜ਼ਿਲੇ ਨੂੰ ਦੁਫਾੜ ਕਰ ਪਠਾਨਕੋਟ ਜ਼ਿਲਾ ਅੱਖ ਬਣਾ ਦਿੱਤਾ ਗਿਆ ਹੈ। ਪਹਿਲਾਂ ਦੇ ਲੀਡਰਾਂ ਨੇ ਵੀ ਮੂੰਹ ਦੇ ਵਿੱਚ ਸੋਫ਼ ਪਾਈ ਰੱਖੇ ਅਤੇ ਹੁਣ ਦੇ ਲੀਡਰਾਂ ਨੇ ਵੀ ਸ਼ਾਇਦ ਟੇਪ ਦਾ ਰੱਖੀ ਹੈ।

ਇੱਥੇ ਇਹ ਵੀ ਗੱਲ ਦੱਸਣੀ ਜ਼ਰੂਰੀ ਹੈ ਕਿ ਹਾਲੇ ਤੱਕ ਗੁਰਦਾਸਪੁਰ ਜ਼ਿਲੇ ਤੋਂ ਵੱਖ ਹੋਏ ਪਠਾਨਕੋਟ ਜ਼ਿਲੇ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਸਾਂਸਦ ਦਿਆਂ ਚੋਣਾਂ ਦੇ ਵਿਚ ਅੱਜ ਵੀ ਹਲਕੇ ਗੁਰਦਾਸਪੁਰ ਅੰਦਰ ਜ਼ਿਲਾ ਪਠਾਨਕੋਟ ਵੀ ਸ਼ਾਮਲ ਹੈ।

ਤੁਸੀਂ ਦੱਸੋ ਕਿ ਗੁਰਦਾਸਪੁਰ ਜ਼ਿਲ੍ਹੇ ਕੋਲ ਪਹਿਲਾਂ ਸੈਰ-ਸਪਾਟੇ ਦੀਆਂ ਜਗ੍ਹਾ ਸੀ ਹੈ। ਜਿਸ ਵਿੱਚ ਰਣਜੀਤ ਸਾਗਰ ਡੈਮ ਆਦਿ ਸ਼ਾਹਪੁਰ ਕੰਡੀ ਡੈਮ ਹੁੰਦੇ ਸਨ, ਪਰ ਗੁਰਦਾਸਪੁਰ ਨੂੰ ਕੱਟ ਕੇ ਉਹਨਾਂ ਮਹੱਤਵਪੂਰਨ ਜਗ੍ਹਾ ਨੂੰ ਜ਼ਿਲ੍ਹਾ ਪਠਾਨਕੋਟ ਬਣਾ ਦਿੱਤਾ ਗਿਆ। ਹੁਣ ਜ਼ਿਲ੍ਹਾ ਗੁਰਦਾਸਪੁਰ ਕੋਲ ਕਰਤਾਰਪੁਰ ਲਾਂਘਾ, ਬਟਾਲੇ ਦੀ ਇੰਡਸਟਰੀ ਅਤੇ ਹੋਰ ਕਈ ਧਾਰਮਿਕ ਸਥਾਨ ਹਨ। ਜੇ ਇਹਨਾਂ ਨੂੰ ਵੀ ਬਟਾਲਾ ਵੱਖ ਬਣਾ ਕੇ ਬਟਾਲਾ ਜਿਲ੍ਹੇ ਨਾਲ ਜੁੜਣਾ ਹੈ ਤਾਂ ਗੁਰਦਾਸਪੁਰ ਕੋਲ ਰਹਿ ਕੀ ਜਾਊਗਾ?

ਰਾਜਨੀਤੀ ਤੋੜਣ ਦਾ ਨਹੀਂ ਜੋੜਣ ਦੇ ਕੰਮ ਆਉਣੀ ਚਾਹੀਦੀ ਹੈ। ਬਾਬਾ ਨਾਨਕ ਜੀ ਕੱਲੇ ਬਟਾਲੇ ਦੇ ਨਹੀਂ ਬਲਕਿ ਪੂਰੇ ਸੰਸਾਰ ਦੇ ਨੇ। ਉਹ ਤਾਂ ਤੇਰਾਂ ਤੇਰਾਂ ਕਰਦੇ ਜੋਤੀ ਜੋਤ ਸਮਾ ਗਏ, ਪਰ ਤੁਸੀਂ ਮੇਰਾ ਮੇਰਾ ਨਾਂ ਕਰੋ। ਵੇਖਦਾਂ ਆ ਰਿਹਾ ਕਿ ਬਟਾਲਾ ਦੇ ਵਿਕਾਸ ਲਈ ਪਹਿਲਾਂ ਹੀ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਤੌਰ ਤੇ ਮੀਟਿੰਗਾਂ ਅਤੇ ਦੋਰੇ ਬਟਾਲਾ ਵਿੱਚ ਕੀਤੇ ਗਏ ਹਨ।

ਫੇਰ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਹੋਰ ਟੋਟਾ ਕਰਨ ਦਾ ਕਾਰਨ। ਜਵਾਬ ਦੇ ਇੰਤਜ਼ਾਰ ਵਿਚ।

ਮੰਨਨ ਸੈਣੀ

ਧੰਨਵਾਦ ਸਹਿਤ
ਮੰਨਨ ਸੈਣੀ

Written By
The Punjab Wire