CORONA ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਮੰਤਰੀ ਤ੍ਰਿਪਤ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਨੇ ਫੇਰ ਲਿਖੀ ਕੈਪਟਨ ਨੂੰ ਚਿੱਠੀ, ਇਰ ਚਿੱਠੀ ਨਾਲ ਸਾਧੇ ਕੈਪਟਨ ਅਤੇ ਬਾਜਵਾ ਤੇ ਨਿਸ਼ਾਨੇ, ਬਟਾਲਾ ਨੂੰ ਬਿਨਾ ਦੇਰੀ ਤੋਂ ਜ਼ਿਲਾ ਬਣਾਉਣ ਦੀ ਫੇਰ ਕਿਤੀ ਮੰਗ, ਕਿਹਾ ਸੇਹਰਾ ਜਿਸ ਮਰਜੀ ਸਜਾਵੋਂ

ਮੰਤਰੀ ਤ੍ਰਿਪਤ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਨੇ ਫੇਰ ਲਿਖੀ ਕੈਪਟਨ ਨੂੰ ਚਿੱਠੀ, ਇਰ ਚਿੱਠੀ ਨਾਲ ਸਾਧੇ ਕੈਪਟਨ ਅਤੇ ਬਾਜਵਾ ਤੇ ਨਿਸ਼ਾਨੇ, ਬਟਾਲਾ ਨੂੰ ਬਿਨਾ ਦੇਰੀ ਤੋਂ ਜ਼ਿਲਾ ਬਣਾਉਣ ਦੀ ਫੇਰ ਕਿਤੀ ਮੰਗ, ਕਿਹਾ ਸੇਹਰਾ ਜਿਸ ਮਰਜੀ ਸਜਾਵੋਂ
  • PublishedSeptember 7, 2021

ਪ੍ਰਤਾਪ ਬਾਜਵਾ ਅਤੇ ਉਹਨਾਂ ਤੇ ਚੱਕੇ ਕਈ ਸਵਾਲ, ਮੁੱਖ ਮੰਤਰੀ ਨੂੰ ਕਰਵਾਇਆ ਯਾਦ ਕਿ ਪ੍ਰਤਾਪ ਬਾਜਵਾ ਦਿਆਂ ਚਿੱਠਿਆ ਸਰਕਾਰ ਅਤੇ ਤੁਹਾਡੇ ਲਈ ਬਦਨਾਮੀ ਦਾ ਬਣਦਿਆ ਰਹਿਆ ਸਬਬ

ਗੁਰਦਾਸਪੁਰ, 7 ਸਿਤੰਬਰ (ਮੰਨਨ ਸੈਣੀ)। ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਨੂੰ ਜ਼ਿਲਾ ਬਣਾਉਨ ਸੰਬੰਧੀ ਇਕ ਹੋਰ ਚੱਠੀ ਲਿਖ ਕੇ ਪੁਰਾਣਾ ਰਾਗ ਅਲਾਪਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਚਿੱਠੀ ਦੇ ਜਰਿਏ ਪ੍ਰਤਾਪ ਸਿੰਘ ਬਾਜਵਾ ਵੱਲੋ ਪਿਛਲੀ ਸਰਕਾਰ ਦੌਰਾਨ ਚੁੱਕੇ ਸਵਾਲਾ ਦਾ ਵੀ ਜਿਕਰ ਕੀਤਾ ਹੈ। ਇਸ ਚਿੱਠੀ ਵਿਚ ਉਹਨਾਂ ਪ੍ਰਤਾਪ ਸਿੰਘ ਬਾਜਵਾ ਸੰਬੰਧੀ ਕੈਪਟਨ ਨੂੰ ਯਾਦ ਕਰਵਾਇਆ ਕਿ ਕਿਵੇ ਪ੍ਰਤਾਪ ਸਿੰਘ ਬਾਜਵਾ ਦਿਆ ਚਿੱਠਿਆ ਸਰਕਾਰ ਅਤੇ ਕੈਪਟਨ ਸਿੰਘ ਲਈ ਬਦਨਾਮੀ ਦਾ ਸਬਬ ਬਣਦਿਆ ਰਹਿਆ ਹਨ। ਬਾਜਵਾ ਦੇ ਨਾਲ ਨਾਲ ਉਕਤ ਮੰਤਰਿਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ਤੇ ਲੈਣਦਿਆਂ ਕਿਹਾ ਕਿ ਸਾਣੂ ਚਿੱਠੀ ਲਿਖਣ ਦਾ ਸਾਧਨ ਇਸ ਲਈ ਅਪਣਾਉਣਾ ਪਿਆ ਕਿਉਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜਨਤਕ ਮੇਲ ਮਿਲਾਪ ਬੰਦ ਕੀਤਾ ਹੋਇਆ ਹੈ।

ਆਪਣੀ ਚਿੱਠੀ ਵਿੱਚ ਮੰਤਰੀ ਤ੍ਰਿਪਤ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖਿਆ ਹੈ ਕਿ ਸਾਨੂੰ ਅੱਜ ਦੇ ਅਖ਼ਬਾਰਾਂ ਰਾਹੀਂ ਇਹ ਜਾਣ ਕੋ ਡੂੰਘੀ ਤਸੱਲੀ ਹੋਈ ਹੈ ਕਿ ਤੁਸੀਂ ਪੰਜਾਬ ਦੇ ਇਤਿਹਾਸਕ ਸ਼ਹਿਰ ਬਟਾਲਾ ਨੂੰ ਸੂਥੋ ਦਾ 24ਵਾਂ ਜ਼ਿਲਾ ਬਣਾਉਣ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹੋ। ਅਖ਼ਬਾਰਾਂ ਵਿਚ ਛਪੇ ਤੁਹਾਡੇ ਬਿਆਨ ਤੋਂ ਇਹ ਵੀ ਮਾਲੂਮ ਹੋਇਆ ਹੈ ਕਿ ਬਟਾਲਾ ਨੂੰ ਜ਼ਿਲਾ ਬਣਾਉਣ ਲਈ ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਤੁਹਾਨੂੰ ਇੱਕ ਚਿੱਠੀ ਲਿਖੀ ਹੈ। ਇਹ ਥੋੜਾ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਤੁਹਾਨੂੰ ਚਿੱਠੀਆਂ ਲਿਖਣ ਦੀ ਲੋੜ ਤਾਂ ਉਸ ਵਿਅਕਤੀ ਨੂੰ ਪੈਂਦੀ ਹੈ ਜਿਸ ਦੀ ਤੁਹਾਡੇ ਤੱਕ ਸਿੱਧੀ ਪਹੁੰਚ ਨਾ ਹੋਵੇ । ਇਸੇ ਕਰ ਕੇ ਹੀ ਤੁਹਾਡੇ ਤੋਂ ਦੂਰੀ ਸਮੇਂ ” ਸਰਦਾਰ ਪ੍ਰਤਾਪ ਸਿੰਘ ਬਾਜਵਾ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਤੁਹਾਡੇ ਨਾਲ ਚਿੱਠੀਆਂ ਰਾਹੀਂ ਗੱਲਾਂ ਕਰਦੇ ਰਹੇ ਹਨ। ਉਹ ਇਹ ਚਿੱਠੀਆਂ ਤੁਹਾਨੂੰ ਤਾਂ ਬਾਅਦ ਵਿਚ ਭੇਜਦੇ ਸਨ, ਅਖ਼ਬਾਰਾਂ ਰਾਹੀਂ ਜਨਤਾ ਵਿਚ ਪਹਿਲਾਂ ਨਸ਼ਰ ਕਰ ਦਿੰਦੇ ਸਨ । ਸ਼ਾਇਦ ਤੁਹਾਨੂੰ ਇਹ ਯਾਦ ਕਰਾਉਣ ਦੀ ਲੋੜ ਨਹੀਂ ਹੈ ਕਿ ਇਹ ਕਾਂਗਰਸ ਪਾਰਟੀ, ਤੁਹਾਡੀ ਸਰਕਾਰ ਅਤੇ ਤੁਹਾਡ਼ੇ ਲਈ ਜਾਤੀ ਤੌਰ ਉੱਤੇ ਬਦਨਾਮੀ ਦਾ ਸਬੈੱਬ ਵੀ ਬਣਦੀਆਂ ਰਹੀਆਂ ਹਨ।

ਪਰ ਹੁਣ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਤੁਹਾਡੇ ਤੱਕ ਸਿੱਧੀ ਰਸਾਈ ਹੈ ਅਤੇ ਉਹ ਅਕਸਰ ਹੀ ਤੁਹਾਨੂੰ ਮਿਲਦੇ ਰਹਿੰਦੇ ਹਨ । ਇਸ ਲਈ ਉਹਨਾਂ ਨੂੰ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਤੁਹਾਡੇ ਤੱਕ ਪਹੁੰਚਾਉਣ ਲਈ ਤੁਹਾਨੂੰ ਚਿੱਠੀ ਲਿਖਣ ਦੀ ਲੋੜ ਨਹੀਂ ਸੀ ਪੈਣੀ ਚਾਹੀਦੀ।

ਮੁੱਖ ਮੰਤਰੀ ਸਾਹਿਬ, ਸਾਨੂੰ ਬਟਾਲਾ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਜਾਇਜ਼ ਅਤੇ ਚਿਕਣੀ ਮੰਗ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਚਿੱਠੀ ਲਿਖਣ ਦਾ ਸਾਧਨ ਇਸ ਲਈ ਅਪਣਾਉਣਾ ਪਿਆ ਕਿਉਂਕਿ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਜਨਤਕ ਮੇਲ ਮਿਲਾਪ ਬੰਦ ਕੀਤਾ ਹੋਇਆ ਹੈ।ਕੈਬਨਿਟ ਸਮੇਤ ਸਾਰਿਆਂ ਮੀਟਿੰਗਾਂ ਵੀ ਵੀਡੀਓ ਕਾਨਫਰੰਸ ਰਾਹੀਂ ਹੀ ਕੀਤੀਆਂ ਜਾ ਰਹੀਆਂ ਹਨ। ਇਸ ਲਈ ਚਿੱਠੀ ਲਿਖਣ ਤੋਂ ਬਿਨਾਂ ਤੁਹਾਡੇ ਨਾਲ ਗੱਲ ਕਰਨ ਦਾ ਸਾਡੇ ਕੋਲ ਹੋਰ ਕੋਈ ਸਾਧਨ ਹੀ ਨਹੀਂ ਸੀ
ਬਚਿਆ।

ਤੁਹਾਨੂੰ ਸ਼ਾਇਦ ਇਹ ਵੀ ਯਾਦ ਨਹੀਂ ਹੋਣਾ ਕਿ ਜਿਸ ਕੈਬਨਿਟ ਮੀਟਿੰਗ ਵਿਚ ਮਲੇਰਕੋਟਲਾ ਨੂੰ ਜ਼ਿਲਾ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਉਸ ਮੀਟਿੰਗ ਵਿਚ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਉਸ ਸਮੇਂ ਦੇ ਪ੍ਰਧਾਨ ਸੁਨੀਲ ਜਾਖੜ (ਵਿਸ਼ੇਸ਼ ਸੱਦੇ ਉੱਤੇ ਹਾਜਰ) ਨੇ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਜ਼ੋਰਦਾਰ ਆਵਾਜ਼ ਉਠਾਈ ਸੀ। ਮੁੱਖ ਮੰਤਰੀ ਸਾਹਿਬ, ਅਸੀਂ ਆਪ ਜੀ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਕਿ ਬਟਾਲਾ ਨੂੰ ਬਿਨਾਂ ਦੋਰੀ ਤੋਂ ਪੰਜਾਬ ਦਾ ਨਵਾਂ ਜ਼ਿਲਾ ਬਣਾਇਆ ਜਾਵੇ | ਇਸ ਦਾ ਸਿਹਰਾ ਤੁਸੀ ਜਿਸ ਦੇ ਸਿਰ ਉੱਤੇ ਵੀ ਸਜਾਉਣਾ ਚਾਹੁੰਦੇ ਹੋ, ਸਜਾ ਦੇਵੋ । ਇਸ ਨਾਲ ਸਾਨੂੰ ਕੋਈ ਸਰੋਕਾਰ ਨਹੀਂ ਹੈ।

Written By
The Punjab Wire