ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ

ਦੂਰਅੰਦੇਸ਼ੀ ਨੇਤਾ ਸਾਬਿਤ ਹੋਏ ਸਾਂਸਦ ਪ੍ਰਤਾਪ ਬਾਜਵਾ, ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਉਤੇ ਵਿਚਾਰ ਕਰਨ ਲਈ ਕੀਤਾ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ

ਦੂਰਅੰਦੇਸ਼ੀ ਨੇਤਾ ਸਾਬਿਤ ਹੋਏ ਸਾਂਸਦ ਪ੍ਰਤਾਪ ਬਾਜਵਾ, ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਉਤੇ ਵਿਚਾਰ ਕਰਨ ਲਈ ਕੀਤਾ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ
  • PublishedSeptember 6, 2021

ਗੁਰਦਾਸਪੁਰ, 6 ਸਿਤੰਬਰ (ਮੰਨਨ ਸੈਣੀ)। ਗੁਰਦਾਸਪੁਰ ਤੋਂ ਰਾਜ ਸਭਾ ਸਾਂਸਦ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਕ ਵਾਰ ਫੇਰ ਦੂਰ ਅੰਦੇਸ਼ੀ ਨੇਤਾ ਸਾਬਿਤ ਹੋਏ ਹਨ। ਜਿਹਨਾਂ ਨੇ ਲੋਕਾਂ ਦੀ ਮੰਗ ਨੂੰ ਦੇਖਦੇਂ ਹੋਏ 11 ਅਕਤੂਬਰ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਅੱਗੇ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਰੱਖਦੇ ਹੋਇਆ ਪੱਤਰ ਲਿਖਿਆ ਜਿਸ ਤੇ ਮੁੱਖ ਮੰਤਰੀ ਵੱਲੋਂ ਵਿਚਾਰ ਵੀ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਮੰਗ ਉਪਰ ਦਿੱਤੇ ਬਿਆਣ ਕਿ ਬਟਾਲਾ ਨੂੰ ਜ਼ਿਲਾ ਐਲਾਣੇ ਜਾਣ ਦੀ ਮੰਗ ਪਹਿਲਾ ਹੀ ਸਾੰਸਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਗਈ ਸੀ ਅਤੇ ਇਹ ਮੰਗ ਪਹਿਲਾਂ ਹੀ ਵਿਚਾਰ ਅਧੀਨ ਹੈ ਤੋਂ ਬਾਦ ਪ੍ਰਤਾਪ ਸਿੰਘ ਬਾਜਵਾ ਦਾ ਕੱਦ ਹੋਰ ਉੱਚਾ ਹੋ ਗਿਆ ਹੈ।

ਮੁੱਖਮੰਤਰੀ ਵੱਲੋ ਦਿੱਤੇ ਬਿਆਨ ਤੋਂ ਬਾਦ ਪ੍ਰਤਾਪ ਸਿੰਘ ਬਾਜਵਾ ਦੀ ਵੀ ਪ੍ਰਤਿਕਿਰਿਆ ਸਾਮਣੇ ਆਈ ਹੈ, ਜਿਸ ਵਿੱਚ ਉਹਣਾ ਟਵੀਟ ਕਰ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਬਾਜਵਾ ਨੇ ਕਿਹਾ ਕਿ ਉਹ ਆਬਾਰੀ ਨੇ ਕੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਵੱਲੋਂ ਬਟਾਲਾ ਨੂੰ ਪੰਜਾਬ ਦਾ 24 ਵਾਂ ਜ਼ਿਲਾ ਬਣਾਉਣ ਲਈ 11 ਅਗਸਤ ਨੂੰ ਲਿੱਖੀ ਚਿੱਠੀ ਤੇ ਵਿਚਾਰ ਕਿਤਾ ਹੈ। ਉਹਨਾਂ ਕਿਹਾ ਕੀ ਬਟਾਲਾ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਬਟਾਲਾ ਨੂੰ ਜ਼ਿਲਾ ਬਣਾਉਣ ਦੀ ਮੰਗ ਦੀ ਸਰਕਾਰ ਵੱਲੋਂ ਮੰਜੂਰੀ ਦਿੱਤੇ ਜਾਣ ਦਾ ਇੰਤਜਾਰ ਕਰ ਰਹੇ ਹਨ।

ਬਾਜਵਾ ਨੇ ਕਿਹਾ ਕਿ ਬਟਾਲਾ ਦੇ ਅਮੀਰ ਸਭਿਆਚਾਰਕ, ਧਾਰਮਿਕ ਅਤੇ ਸਾਹਿਤਕ ਇਤਿਹਾਸ ਸ਼ਹਿਰ ਇਸਨੂੰ ਰਾਜ ਦਾ ਇੱਕ ਮਹੱਤਵਪੂਰਨ ਸ਼ਹਿਰ ਬਣਾਉਂਦਾ ਹੈ। ਇਹ ਬ੍ਰਿਟਿਸ਼ ਦੁਆਰਾ ਗੁਰਦਾਸਪੁਰ ਵਿੱਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਜ਼ਿਲ੍ਹਾ ਹੈਡਕੁਆਰਟਰ ਸੀ। ਮੁੱਖਮੰਤਰੀ ਨੇ ਮੰਗ ਨੂੰ ਸਵੀਕਾਰ ਕਰਕੇ, ਇੱਕ ਇਤਿਹਾਸਕ ਗਲਤੀ ਨੂੰ ਸੁਧਾਰਨਗੇ.

Written By
The Punjab Wire