ਗੁਰਦਾਸਪੁਰ, 6 ਸਿਤੰਬਰ (ਮੰਨਨ ਸੈਣੀ)। ਗੁਰਦਾਸਪੁਰ ਦੇ ਐਸਐਸਪੀ ਡਾ: ਨਾਨਕ ਸਿੰਘ, ਆਈਪੀਐਸ ਨੇ ਸੋਮਵਾਰ ਨੂੰ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਸੇਵਾਮੁਕਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰਿਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦਿਆ ਮੁਸ਼ਕਿਲਾਂ ਸੁਣਿਆ।
ਸੇਵਾਮੁਕਤ ਪੁਲਿਸ ਅਧਿਕਾਰੀਆਂ ਦੀ ਭਵਾਈ ਕਦਮਾੰ ਦੀ ਪ੍ਰਗਟੀ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਰਖੀ ਗਈ ਮੀਟਿੰਗ ਵਿੱਚ ਐਸਐਸਪੀ ਨਾਨਕ ਸਿੰਘ ਨੇ ਵੱਖ ਵੱਖ ਉਠਾਏ ਗਏ ਮੁੱਦਿਆ ਨੂੰ ਧੀਰਜ ਨਾਲ ਸੁਣਿਆ। ਜਿਸ ਦੀ ਸੇਵਾਮੁਕਤ ਪੁਲਿਸ ਪੁਲਿਸ ਅਧਿਕਾਰਿਆ ਅਤੇ ਕਰਮਚਾਰਿਆ ਨੇ ਕਾਫੀ ਸ਼ਲਾਘਾ ਕੀਤੀ।
ਐਸਐਸਪੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਅਸਲ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਗੁਰਦਾਸਪੁਰ ਪੁਲਿਸ ਸੇਵਾਮੁਕਤ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਹਮੇਸ਼ਾ ਤੱਤਪਰ ਹੈ।
ਸਮਾਪਤੀ ਦੌਰਾਨ ਉਨ੍ਹਾਂ ਮੀਟਿੰਗ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਲਈ ਧੰਨਵਾਦ ਪ੍ਰਗਟ ਕਰਦਿਆ ਐਸਐਸਪੀ ਸਿੰਘ ਨੇ ਕਿਹਾ ਕਿ ਗੁਰਦਾਸਪੁਰ ਪੁਲਿਸ ਡਿਉਟੀ ਦੋਰਾਣ ਸੇਵਾਮੁਕਤ ਹੋਏ ਕਰਮਚਾਰਿਆਂ ਅਤੇ ਅਧਿਕਾਰਿਆਂ ਦੀ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲੇਗੀ। ਐਸਐਸਪੀ ਨੇ ਜਿੱਥੇ ਆਪਣੇ ਸੁਨਹਿਰੀ ਸਾਲਾਂ ਨੂੰ ਇਸ ਵਿਭਾਗ ਦੀ ਸੇਵਾ ਵਿੱਚ ਬਿਤਾ ਕੇ ਉਨ੍ਹਾਂ ਦੁਆਰਾ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਉਹ ਪੁਲਿਸ ਵਿਭਾਗ ਨੂੰ ਇੱਕ ਪਰਿਵਾਰ ਸਮਝਣ ਅਤੇ ਕਿਸੇ ਮੁਸ਼ਕਿਲ ਦੀ ਸਥਿਤੀ ਵਿੱਚ ਉਨ੍ਹਾਂ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ।
ਇਸ ਤੋਂ ਇਲਾਵਾ, ਐਸਐਸਪੀ ਨੇ ਉਨ੍ਹਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਜੋ ਵੀ ਜਾਣਕਾਰੀ ਪ੍ਰਾਪਤ ਕਰਦੇ ਹਨ ਜਿਸ ਨਾਲ ਜ਼ਿਲੇ ਦੀ ਸ਼ਾਂਤੀ ਨੂੰ ਖਤਰੇ ਵਿੱਚ ਪਾ ਸਕਦੀ ਹੈ ਉਹਨਾਂ ਨਾਲ ਸਾਂਝੀ ਕਰਨ। ਮੀਟਿੰਗ ਦਾ ਅੰਤ ਧੰਨਵਾਦ ਦੇ ਮਤੇ ਨਾਲ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਭਵਿੱਖ ਵਿੱਚ ਸੇਵਾਮੁਕਤ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਅਜਿਹੀਆਂ ਮੀਟਿੰਗਾਂ ਨਿਯਮਤ ਅਧਾਰ ਤੇ ਕੀਤੀਆਂ ਜਾਣਗੀਆਂ।