ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪੰਜਾਬ ਸਰਕਾਰ ਵੱਲੋਂ 80 ਅਧਿਆਪਕਾਂ ਨੂੰ ਰਾਜ ਪੁਰਸਕਾਰ ਦੇਣ ਲਈ ਸੂਚੀ ਜਾਰੀ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ 80 ਅਧਿਆਪਕਾਂ ਨੂੰ ਰਾਜ ਪੁਰਸਕਾਰ ਦੇਣ ਲਈ ਸੂਚੀ ਜਾਰੀ, ਵੇਖੋ ਲਿਸਟ
  • PublishedSeptember 4, 2021

ਚੰਡੀਗੜ, 4 ਸਤੰਬਰ: ਪੰਜਾਬ ਸਰਕਾਰ ਨੇ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਨੂੰ ਐਵਾਰਡ ਦੇਣ ਸਬੰਧੀ ਸੂਚੀ ਜਾਰੀ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਲ-2021 ਦੇ ਵਾਸਤੇ 80 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), ਜੰਗ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ) ਅਤੇ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਜਾਣਗੇ। ਬੁਲਾਰੇ ਅਨੁਸਾਰ 36 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), 22 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ), 6 ਅਧਿਆਪਕਾਂ ਨੂੰ ਜੰਗ ਅਧਿਆਪਕ ਰਾਜ ਪੁਰਸਕਾਰ (ਅੱਪਰ ਪ੍ਰਾਇਮਰੀ), 5 ਅਧਿਆਪਕਾਂ ਨੂੰ ਜੰਗ ਅਧਿਆਪਕ ਰਾਜ ਪੁਰਸਕਾਰ (ਪ੍ਰਾਇਮਰੀ) ਅਤੇ 11 ਅਧਿਆਪਕਾਂ ਨੂੰ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਜਾਣਗੇ। ਅਧਿਆਪਕ ਰਾਜ ਪੁਰਸਕਾਰ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਂਦੇ ਹਨ।

Written By
The Punjab Wire