ਵੱਖ-ਵੱਖ ਕਿੱਤਾ ਮਾਹਿਰਾ ਵੱਲੋ ਪ੍ਰਾਰਥੀਆਂ ਨੂੰ ਸਕੀਮਾਂ ਬਾਰੇ ਕੀਤਾ ਜਾਗਰੂਕ
ਗੁਰਦਾਸਪੁਰ, 24 ਅਗਸਤ ( ਮੰਨਨ ਸੈਣੀ)। ਪੰਜਾਬ ਸਰਕਾਰ ਵੱਲੋ ਘਰ-ਘਰ ਰੋਜਗਾਰ ਮਿਸ਼ਨ ਤਹਿਤ ਡਿਪਟੀ ਕਮਿਸਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਹੇਠ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋ ਜਿਲ੍ਹੇ ਦੇ ਸਿੱਖਿਆਰਥੀਆਂ ਲਈ ਇਕ ਕੈਰੀਅਰ ਕਾਊਸਲਿੰਗ ਪ੍ਰੋਗਰਾਮ ਉਲੀਕਿਆ ਗਿਆ। ਜਿਸ ਵਿਚ ਹਰ ਰੋਜ ਵੱਖ ਵੱਖ ਥੀਮਜ ਨੂੰ ਲੈ ਕੇ ਕਿੱਤਾ ਮਾਹਿਰਾ ਨੂੰ ਬੁਲਾ ਕਿ ਪ੍ਰਾਰਥੀਆਂ ਦੀ ਕਾਊਸਲਿੰਗ ਕਰਵਾਈ ਜਾਵੇਗੀ।
ਕੈਰੀਅਰ ਕੌਸਲਿੰਗ ਪ੍ਰੋਗਰਾਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋ ਕੀਤਾ ਗਿਆ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਾਣਾ ਸ਼ਾਲਾ ਅਤੇ ਫਤਿਹਗੜ੍ਹ ਚੂੜੀਆ ਦੇ ਵਿਦਿਆਰਥੀਆਂ ਅਤੇ ਅਗਾਹ ਵਧੂ ਕਿਸਾਨ ਸ਼ਾਮਿਲ ਹੋਏ। ਕੈਰੀਅਰ ਕਾਂਊਸਲਿੰਗ ਪ੍ਰੋਗਰਾਮ ਵਿਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ਼੍ਰੀ ਸ਼ਾਮ ਸਿੰਘ,ਜੀ.ਐਮ ਵੇਰਕਾ ਮਿਲਕ ਪਲਾਂਟ, ਗੁਰਦਾਸਪੁਰ, ਡਿਪਟੀ ਡਾਇਰੈਕਟਰ ਫਿਸ਼ਰੀ ਨੇ ਹਿੱਸਾ ਲਿਆ ਅਤੇ ਉਹਨਾ ਵੱਲੋ ਆਪਣੇ ਵਿਭਾਗ ਨਾਲ ਸਬੰਧਤ ਪੀ.ਪੀ.ਟੀ ਹਾਜ਼ਰੀਨ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤੇ ਬੱਚਿਆ ਨੂੰ ਸਵੈ-ਰੋਜਗਾਰ ਦੀਆਂ ਸਕੀਮਾਂ ਅਪਨਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਸਮੇ ਪ੍ਰਸ਼ਨਾਤੋਰੀ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਪਹਿਲੇ ਅਤੇ ਦੂਜੇ ਸਥਾਨ ਤੇ ਰਹਿਣ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਹਾਜ਼ਿਰ ਬੱਚਿਆ ਨੂੰ ਸਰਟੀਫਿਕੇਟ ਅਤੇ ਕਿੱਟਾ ਵੀ ਵੰਡੀਆਂ ਗਈਆਂ। ਇਸ ਸਮੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਹੁਲ ( IAS),ਡਾ.ਤੁਸ਼ਾਰ ਪ੍ਰੀਤ ਸ਼ਰਮਾ ਅਤੇ ਡਾ: ਜੀਵਨ ਜੋਤੀ, ਸਕਿੱਲ ਡਿਵੈਲਪਮੈਟ ਤੋ ਸਵਰਾਜ ਸਿੰਘ ਅਤੇ ਮਨਪ੍ਰੀਤ ਸਿੰਘ ਅਤੇ ਡੀ.ਬੀ.ਈ.ਈ ਗੁਰਦਾਸਪੁਰ ਤੋ ਗਗਨਦੀਪ ਸਿੰਘ ਧਾਲੀਵਾਲ ਆਦਿ ਹਾਜ਼ਿਰ ਸਨ ।
ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 23-8-2021 ਤੋ 28-8-2021 ਬਣਾਏ ਗਏ ਪ੍ਰੋਗਰਾਮ ਵਿਚ 23-8-2021 ਨੂੰ ਪਸ਼ੂ-ਪਾਲਣ, ਮੱਛੀ ਪਾਲਣ ਅਤੇ ਡੇਅਰੀ ਡਿਵੈਲਪਮੈਟ ਦੇ ਕਿੱਤਿਆ ਨਾਲ ਸਬੰਧਤ ਕਰਵਾਇਆ ਗਿਆ। ਮਿਤੀ 24-8-2021 ਨੂੰ ਲਾਇਫ ਸਾਇੰਸਜ, ਮਿਤੀ 25-8-2021 ਨੂੰ ਟ੍ਰੇਡ ਐਡ ਕਾਮਰਜ ,ਮਿਤੀ 26-8-2021 ਨੂੰ ਉਦਯੋਗਿਕ, ਮਿਤੀ 27-8-2021 ਨੂੰ ਟੈਕਟੇਸ਼ਨ ਅਤੇ ਮਿਤੀ 28-8-2021 ਸਿਵਲ ਸਰਵਿਸ ਸਸਰਕਾਰੀ ਨੌਕਰੀ ਸਬੰਧੀ ਕਰਵਾਏ ਜਾਣਗੇ।ਉਹਨਾ ਦੱਸ