ਹੋਰ ਪੰਜਾਬ ਰਾਜਨੀਤੀ

ਕਾਂਗਰਸ ਭਾਜਪਾ ਤੇ ਆਪ ਦਲਿਤ ਪੱਛੜੇ ਤੇ ਸੰਵਿਧਾਨ ਵਿਰੋਧੀ, ਇਹਨਾ ਨੂੰ ਸੱਤਾ ਤੋਂ ਬਾਹਰ ਕਰਨਾ ਬਸਪਾ ਦਾ ਲਕਸ਼ – ਜਸਵੀਰ ਸਿੰਘ ਗੜ੍ਹੀ

ਕਾਂਗਰਸ ਭਾਜਪਾ ਤੇ ਆਪ ਦਲਿਤ ਪੱਛੜੇ ਤੇ ਸੰਵਿਧਾਨ ਵਿਰੋਧੀ, ਇਹਨਾ ਨੂੰ ਸੱਤਾ ਤੋਂ ਬਾਹਰ ਕਰਨਾ ਬਸਪਾ ਦਾ ਲਕਸ਼ – ਜਸਵੀਰ ਸਿੰਘ ਗੜ੍ਹੀ
  • PublishedAugust 7, 2021

ਅਸ਼ੀਰਵਾਦ ਯਾਤਰਾ ਵਿੱਚ ਉਮੜ੍ਹਿਆ ਨੀਲੇ ਝੰਡੇ ਦਾ ਜਨ-ਸੈਲਾਬ

ਬਸਪਾ ਦੀ ਮਾਝੇ ‘ਚ ਮਜਬੂਤ ਦਸਤਕ ਕਾਂਗਰਸ ਲਈ ਖ਼ਤਰੇ ਲਈ ਖ਼ਤਰੇ ਦੀ ਘੰਟੀ

ਅੰਮ੍ਰਿਤਸਰ, 7 ਅਗਸਤ। ਬਹੁਜਨ ਸਮਾਜ ਪਾਰਟੀ ਵਲੋਂ ਅੱਜ ਅੰਮ੍ਰਿਤਸਰ ਵਿਖੇ ਮਾਨ-ਸਨਮਾਨ ਲਈ ਅਸ਼ੀਰਵਾਦ ਯਾਤਰਾ ਭਗਵਾਨ ਵਾਲਮੀਕਿ ਤੀਰਥ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਚੱਲੀ ਜਿਸਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਕਾਂਗਰਸ ਭਾਜਪਾ ਵਲੋਂ ਸ੍ਰੀ ਚਮਕੌਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟਾਂ ਗਠਜੋੜ ਤਹਿਤ ਬਸਪਾ ਦੇ ਹਿੱਸੇ ਆਉਣ ਤੋਂ ਬਾਅਦ ਉਪਜੇ ਵਿਵਾਦ ਤੋਂ ਬਾਅਦ ਬਸਪਾ ਨੇ ਪੰਜਾਬ ਵਿਚ ਮਾਨ- ਸਨਮਾਨ ਲਈ ਵਡੇ ਪੱਧਰ ਉਪਰ ਮੋਟਰ ਸਾਈਕਲ ਯਾਤਰਾਵਾਂ ਸ਼ੁਰੂ ਕਰ ਰੱਖੀਆਂ ਹਨ ਜੋਕਿ ਅੰਦੋਲਨ ਦਾ ਰੂਪ ਧਾਰ ਚੁੱਕੀਆਂ ਹਨ। ਬਸਪਾ ਦੀ ਇਹ ਯਾਤਰਾ ਮਾਝੇ ਵਿੱਚ ਕਾਂਗਰਸ ਲਈ ਖ਼ਤਰੇ ਦੀ ਘੰਟੀ ਨਜ਼ਰ ਆ ਰਹੀ ਹੈ। 

ਇਸ ਮੌਕੇ ਬਸਪਾ ਪ੍ਰਧਾਨ ਨੇ ਭਗਵਾਨ ਵਾਲਮੀਕਿ ਜੀ ਦੀ ਪ੍ਰਤਿਮਾ ਨੂੰ ਫੁੱਲਮਾਲਾ ਅਰਪਿਤ ਕੀਤੀ ਅਤੇ ਡੇਰਾ ਧੂਣਾ ਸਾਹਿਬ ਤੇ ਡੇਰਾ ਬਾਬਾ ਪੂਰਨ ਨਾਥ ਵਿਖੇ ਸੰਤ ਗਿਰਧਾਰੀ ਨਾਥ ਜੀ ਤੋਂ ਅਸ਼ੀਰਵਾਦ ਲਿਆ। ਸੂਬਾ ਪ੍ਰਧਾਨ ਸ ਗੜ੍ਹੀ ਨੇ ਕਿਹਾ ਕਿ ਕਾਂਗਰਸ ਭਾਜਪਾ ਨੇ ਜਿਥੇ ਪੂਰੇ ਪੰਜਾਬ ਦੇ ਦਲਿਤ ਪੱਛੜੇ ਬਹੁਜਨ ਸਮਾਜ ਨੂੰ ਅਪਵਿੱਤਰ, ਗ਼ੈਰ-ਪੰਥਕ ਤੇ ਜਾਤੀਸੂਚਕ ਸ਼ਬਦਾਂ ਨਾਲ ਅਪਮਾਨਿਤ ਕੀਤਾ ਹੈ ਓਥੇ ਹੀ ‘ਆਪ’ ਪਾਰਟੀ ਨੇ ਸੰਵਿਧਾਨ ਵਿਰੋਧੀ ਟਿੱਪਣੀ ਕੀਤੀ ਹੈ। ਕਾਂਗਰਸ ਸਰਕਾਰ ਬਹੁਜਨ ਸਮਾਜ ਦੇ  ਅੰਦੋਲਨ ਨਾਲ ਚੋਰੀ ਤੇ ਸੀਨਾਜੋਰੀ ਕਰ ਰਹੀ ਹੈ ਜਿਸ ਦਾ ਮੁਕਾਬਲਾ ਕਰਨ ਲਈ ਬਸਪਾ ਅੱਜ ਗੁਰੂਆਂ ਦਾ ਅਸ਼ੀਰਵਾਦ ਲੈਣ ਲਈ ਅਸ਼ੀਰਵਾਦ ਯਾਤਰਾ ਕਰ ਰਹੀ ਹੈ। ਇਸ ਲੜੀ ਵਿਚ 29 ਅਗਸਤ ਨੂੰ ਪੰਜਾਬ ਦੇ ਬਹੁਜਨ ਸਮਾਜ ਨੂੰ ਲਾਮਬੰਦ ਕਰਨ ਹਿੱਤ ਸੂਬਾ ਪੱਧਰੀ ਮਾਣ-ਸਨਮਾਨ ਲਈ ‘ਅਲਖ ਜਗਾਓ ਰੈਲੀ’ ਫਗਵਾੜਾ ਵਿਖੇ ਕਰ ਰਹੀ ਹੈ। ਇਹ ਯਾਤਰਾ ਲਗਾਤਾਰ 3 ਘੰਟੇ ਦੇ ਲਗਭਗ ਸਫ਼ਰ ਤਹਿ ਕਰਕੇ ਸ੍ਰੀ ਦਰਬਾਰ ਸਾਹਿਬ ਪੁੱਜੀ। ਜਿਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਕੇ ਅਸ਼ੀਰਵਾਦ ਲਿਆ ਗਿਆ ਅਤੇ ਅਰਦਾਸ  ਕੀਤੀ ਗਈ। ਸੂਚਨਾ ਦਫਤਰ ਵਿਖੇ ਕਮੇਟੀ ਵਲੋਂ ਸ ਗੜ੍ਹੀ ਨੂੰ ਸਿਰੋਪਾ ਬਖਸ਼ਿਸ਼ ਕੀਤਾ ਗਿਆ।

ਇਸ ਮੌਕੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ, ਰੋਹਿਤ ਖੋਖਰ, ਤਨਵੀਰ ਸਿੰਘ ਗਿੱਲ, ਦਲਵੀਰ ਸਿੰਘ ਵੇਰਕਾ,  ਗੁਰਬਕਸ਼ ਸਿੰਘ ਸ਼ੇਰਗਿੱਲ, ਸਵਿੰਦਰ ਛੱਜਲਵੱਡੀ, ਗੁਰਬਖਸ਼ ਮਹੇ, ਤਾਰਾ ਚੰਦ ਭਗਤ, ਗੁਰਪ੍ਰਤਾਪ ਸਿੰਘ ਟਿੱਕਾ, ਅਵਤਾਰ ਸਿੰਘ ਟਰੱਕਾਂ ਵਾਲਾ, ਸੁਖਵੰਤਜੀਤ ਕੌਰ, ਸੁਰਜੀਤ ਸਿੰਘ ਭੋਲਾ, ਇੰਜ ਅਮਰੀਕ ਸਿੰਘ ਸਿੱਧੂ, ਪ੍ਰਿੰ ਨਰਿੰਦਰ ਸਿੰਘ, ਜਗਦੀਸ਼ ਦੁੱਗਲ, ਰਣਬੀਰ ਸਿੰਘ ਰਾਣਾ, ਅਮਰਵੀਰ ਢੋਡ, ਦਿਲਬਾਗ ਸਿੰਘ, ਗੁਰਵਿੰਦਰ ਸਿੰਘ ਕਾਲਾ, ਤਰਸੇਮ ਸਿੰਘ ਭੋਲਾ, ਸਰਜੀਤ ਸਿੰਘ ਅਬਦਾਲ, ਰਤਨ ਸਿੰਘ, ਸੁਖਦੇਵ ਕੁਮਾਰ, ਇੰਜ ਰਾਮ ਸਿੰਘ, ਹਰਜੀਤ ਸਿੰਘ ਅਬਦਾਲ, ਵਸਣ ਸਿੰਘ, ਬਲਵਿੰਦਰ ਨੱਥੂਪੁਰ, ਲਲਿਤ ਗੌਤਮ, ਅਸ਼ਵਨੀ ਸਰੰਜਨ, ਮੰਗਲ ਸਿੰਘ, ਗੁਰਜੀਤ ਸਿੰਘ ਅਟਵਾਲ, ਬਲਜੀਤ ਸਿੰਘ ਅਟਵਾਲ, ਜਗਜੀਤ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਸ਼ੀਤਲ ਸਿੰਘ, ਵਰਿਆਮ ਸਿੰਘ ਝੰਜੋਟੀ, ਮਨਧੀਰ ਸਿੰਘ ਸ਼ੇਰਗਿੱਲ, ਜਸਪ੍ਰੀਤ ਸਿੰਘ, ਕਰਮ ਸਿੰਘ, ਕੁਲਦੀਪ ਸਿੰਘ ਮਾਹਲਾ, ਇੰਜ ਐਸ ਡੀ ਸਹੋਤਾ, ਦੌਲਤ ਸਿੰਘ ਸ਼ੇਰਗਿੱਲ, ਸੁਖਬੀਰ ਸਿੰਘ, ਸੰਜੇ, ਬਲਿਹਾਰ ਸਿੰਘ, ਸਤਬੀਰ ਸਿੰਘ, ਮੋਰਿਸ ਸਭਰਵਾਲ, ਇੰਜ ਕਸ਼ਮੀਰ ਸਿੰਘ, ਜਤਿੰਦਰ ਸਿੰਘ, ਗਿਆਨੀ ਬਲਦੇਵ ਸਿੰਘ, ਵਸਣ ਸਿੰਘ ਕਾਲਾ, ਸੁਖਦੇਵ ਸਿੰਘ ਆਦਿ ਸ਼ਾਮਿਲ ਸਨ।

Written By
The Punjab Wire