ਦਲ ਖਾਲਸਾ ਵੱਲੋਂ ਜਿਲ੍ਹਾ ਜਥੇਬੰਦਕ ਢਾਂਚੇ ਦਾ ਕੀਤਾ ਐਲਾਨ
ਕਿਸਾਨ ਆਗੂ ਆਪਣੇ ਬੋਲ ਕਿਸਾਨੀ ਸੰਘਰਸ਼ ਤੱਕ ਹੀ ਰੱਖਣ ਸੀਮਿਤ
ਕਾਹਨੂੰਵਾਨ, 2 ਅਗਸਤ (ਕੁਲਦੀਪ ਜਾਫਲਪੁਰ)। ਪੰਥਕ ਜਥੇਬੰਦੀ ਦਲ ਖਾਲਸਾ ਦੀ ਇੱਕ ਅਹਿਮ ਇਕੱਤਰਤਾ ਗੁਰਦੁਆਰਾ ਬਾਬਾ ਟਹਿਲ ਸਿੰਘ ਸਿੰਘ ਸਭਾ ਵਿਖੇ ਹੋਈ।ਜਿਸ ਧਿਰਾਂ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਗੁਰਦਾਸਪੁਰ ਯੂਨਿਟ ਦਾ ਐਲਾਨ ਕੀਤਾ। ਜਿਸ ਵਿੱਚ ਸ.ਦਿਲਬਾਗ ਸਿੰਘ ਨੂੰ ਪ੍ਰਧਾਨ,ਮੋਹਨ ਸਿੰਘ ਅੱਲੜ ਪਿੰਡੀ ਨੂੰ ਮੀਤ ਪ੍ਰਧਾਨ, ਅਜੀਤ ਸਿੰਘ ਸਿੰਘ ਗਿੱਲ ਮੰਝ ਨੂੰ ਜਨਰਲ ਸਕੱਤਰ, ਲਖਵੀਰ ਸਿੰਘ ਮੁੱਖ ਬੁਲਾਰਾ ਅਤੇ ਹਰਪਾਲ ਸਿੰਘ ਜਥੇਬੰਦਕ ਸਕੱਤਰ ਅਤੇ ਮੰਗਲ ਸਿੰਘ ਗੁਰਦਾਸਪੁਰ ਸ਼ਹਿਰੀ ਪ੍ਰਧਾਨ ਅਤੇ ਹਰਪ੍ਰੀਤ ਸਿੰਘ ਸ਼ਹਿਰੀ ਜਨਰਲ ਸਕੱਤਰ ਐਲਾਨਿਆ ਗਿਆ। ਇਨ੍ਹਾਂ ਅਹੁਦੇਦਾਰਾਂ ਦੀ ਚੋਣ ਪਾਰਟੀ ਦੇ ਮੁੱਖ ਬੁਲਾਰੇ ਕੰਵਰਪਾਲ ਸਿੰਘ ਬਿੱਟੂ, ਪਰਮਜੀਤ ਸਿੰਘ ਟਾਂਡਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਨ ਉਪਰੰਤ ਕੀਤੀ ਗਈ।
ਨਵੇਂ ਨਿਯੁਕਤ ਕੀਤੇ ਗਏ ਜਿਲਾ ਪ੍ਰਧਾਨ ਸ: ਦਿਲਬਾਗ ਸਿੰਘ ਨੇ ਚੁਣੇ ਗਏ ਅਹੁੰਦੇਦਾਰਾਂ ਅਤੇ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਿੱਖ ਕੌਮ ਅਤੇ ਪੰਜਾਬ ਅੱਗੇ ਅਨੇਕਾਂ ਹੀ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਾਰੀ ਟੀਮ ਸਿੱਖ ਪੰਥ ਅਤੇ ਪੰਜਾਬ ਅੱਗੇ ਦਰਪੇਸ਼ ਚੁਣੌਤੀਆਂ ਨੂੰ ਨਜਿੱਠਣ ਲਈ ਯਤਨਸ਼ੀਲ ਰਹਿਣਗੇ ਅਤੇ ਨੌਜਵਾਨਾਂ ਨੂੰ ਜਥੇਬੰਦ ਕਰਨ ਲਈ ਕਾਰਜ ਕਰਨਗੇ।
ਸਮਾਗਮ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਹੁੰਦੇ ਹੋਏ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਾਰੇ ਬਾਜਾਰ ਅਤੇ ਬਹੁਤਾਤ ਅੰਤਰਰਾਸ਼ਟਰੀ ਆਵਾਜਾਈ ਖੁਲ ਗਈ ਹੈ ਤਾਂ ਅਜਿਹੇ ਵਿੱਚ ਕਰੋਨਾ ਦਾ ਬਹਾਨਾ ਬਣਾਕੇ ਕਰਤਾਰਪੁਰ ਲਾਂਘਾ ਬੰਦ ਰੱਖਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਸਰਗਰਮੀਆਂ ਪਹਿਲਾਂ ਵਾਂਗ ਸ਼ੁਰੂ ਹੋ ਗਈਆਂ ਹਨ ਪਰ ਕਰਤਾਰਪੁਰ ਲਾਂਘੇ ਨੂੰ ਬੰਦ ਕੀਤਿਆਂ ਸਾਲ ਤੋਂ ਵੀ ਵੱਧ ਦਾ ਸਮਾਂ ਹਿ ਗਿਆ ਹੈ।
ਪਰਮਜੀਤ ਸਿੰਘ ਟਾਂਡਾ ਨੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੱਲੋਂ ਸਿੱਖ ਸੰਘਰਸ਼ ਪ੍ਰਤੀ ਕੀਤੀ ਗਈ ਟਿੱਪਣੀ ਦਾ ਜਵਾਬ ਦਿੰਦਿਆਂ ਕਿਸਾਨ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਿਸੇ ਵੀ ਕਿਸਾਨ ਆਗੂ ਨੂੰ ਇਹ ਹੱਕ ਨਹੀਂ ਹੈ ਕਿ ਉਹ ਸਿੱਖ ਸੰਘਰਸ਼ ਜਾਂ ਸਿੱਖ ਸ਼ਹੀਦਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਿਸੇ ਵੀ ਕਿਸਾਨ ਆਗੂ ਦਾ ਪਿਛੋਕੜ ਫਰੋਲੇ ਬਿਨਾਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਦਾ ਸਾਥ ਦਿੱਤਾ ਹੈ ਤਾਂ ਅਜਿਹੇ ਵਿਚ ਕਿਸਾਨ ਆਗੂਆਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਆਪਣਾ ਸੰਘਰਸ਼ ਅਤੇ ਆਪਣੇ ਬੋਲ ਕਿਸਾਨੀ ਸੰਘਰਸ਼ ਤੱਕ ਹੀ ਸੀਮਿਤ ਰੱਖਣ। ਉਨ੍ਹਾਂ ਸਖਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸਿੱਖ ਸੰਘਰਸ਼ ਅਤੇ ਸਿੱਖ ਸ਼ਹੀਦਾਂ ਪ੍ਰਤੀ ਗਲਤ ਟਿੱਪਣੀ ਕਰਦਾ ਹੈ ਤਾਂ ਉਹ ਉਸਨੂੰ ਬਰਦਾਸ਼ਤ ਨਹੀਂ ਕਰਨਗੇ ਚਾਹੇ ਉਹ ਕੋਈ ਕਿਸਾਨ ਆਗੂ ਹੀ ਕਿਉਂ ਨਾ ਹੋਵੇ।
ਇਸ ਸਮੇਂ ਹੋਰਨਾ ਤੋਂ ਇਲਾਵਾ , ਸੁਖਦੇਵ ਸਿੰਘ, ਬਲਦੇਵ ਸਿੰਘ, ਜਤਿੰਦਰਬੀਰ ਸਿੰਘ ਪੰਨੂ ਸ਼੍ਰਮੋਣੀ ਅਕਾਲੀ ਦਲ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਰਿਖੀਆ, ਸੁਖਦੇਵ ਸਿੰਘ, ਸਤਿਨਾਮ ਸਿੰਘ, ਕਥਾਵਾਚਕ ਜਸਵਿੰਦਰ ਸਿੰਘ ਕਾਹਨੂੰਵਾਨ,ਸੰਨੀ ਗਿੱਲ, ਸਿੱਖ ਯੂਥ ਆਫ਼ ਪੰਜਾਬ ਦੇ ਸਕੱਤਰ ਗੁਰਨਾਮ ਸਿੰਘ ਮੂਨਕਾ,ਰਣਯੋਧ ਸਿੰਘ, ਬਲਜੀਤ ਸਿੰਘ, ਮਹਿੰਦਰ ਸਿੰਘ,ਜਸਕਰਨ ਸਿੰਘ,ਹਾਜ਼ਰ ਸਨ।ਦਲ ਖਾਲਸਾ ਵੱਲੋਂ ਚੁਣੀ ਗਈ ਨਵੀ ਕਮੇਟੀ ਦੇ ਅਹੁਦੇਦਾਰ ਅਤੇ ਜਥੇਬੰਦੀ ਦੇ ਮੁੱਖ ਆਗੂ