Close

Recent Posts

ਹੋਰ ਗੁਰਦਾਸਪੁਰ ਪੰਜਾਬ

ਸੂਬਾ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ 7.21 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਨਾਲੇ ਉੱਪਰ 3 ਹਾਈ ਲੈਵਲ ਪੁੱਲ ਬਣਾ ਕੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ : ਤਿ੍ਰਪਤ ਬਾਜਵਾ

ਸੂਬਾ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ 7.21 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਨਾਲੇ ਉੱਪਰ 3 ਹਾਈ ਲੈਵਲ ਪੁੱਲ ਬਣਾ ਕੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ : ਤਿ੍ਰਪਤ ਬਾਜਵਾ
  • PublishedJuly 26, 2021

ਵਿਕਾਸ ਕਾਰਜਾਂ ਦੀ ਬਦੌਲਤ ਬਟਾਲਾ ਸ਼ਹਿਰ ਦੀ ਦਿੱਖ ਵਿੱਚ ਸੁਧਾਰ ਹੋਇਆ – ਬਾਜਵਾ

ਬਟਾਲਾ, 26 ਜੁਲਾਈ ( ਮੰਨਨ ਸੈਣੀ  ) । ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਕਰਵਾਏ ਵਿਕਾਸ ਕਾਰਜਾਂ ਦੀ ਲੜੀ ਤਹਿਤ ਹੰਸਲੀ ਨਾਲੇ ਉੱਪਰ 7.21 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਹਾਈ ਲੈਵਲ ਪੁੱਲ ਬਣਾਏ ਗਏ ਹਨ। ਹੰਸਲੀ ਨਾਲੇ ਉੱਪਰ ਬਣੇ ਇਨ੍ਹਾਂ ਤਿੰਨ ਹਾਈ ਲੈਵਲ ਪੁੱਲਾਂ ਦੇ ਨਿਰਮਾਣ ਨਾਲ ਬਟਾਲਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੀ ਹੈ ਅਤੇ ਇਸ ਨਾਲ ਬਹੁਤ ਹੱਦ ਤੱਕ ਟਰੈਫਿਕ ਦੀ ਸਮੱਸਿਆ ਦਾ ਹੱਲ ਵੀ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੰਸਲੀ ਨਾਲੇ ਉੱਪਰ ਜਲੰਧਰ ਰੋਡ, ਸੰਤ ਫਰਾਂਸਿਸ ਸਕੂਲ ਨੇੜੇ ਅਤੇ ਸਿਟੀ ਰੋਡ ਵਾਲਾ ਪੁੱਲ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਦੇ ਪੁਰਾਣੇ ਪੁੱਲਾਂ ਦੀ ਮਿਆਦ ਲੰਘ ਚੁੱਕੀ ਸੀ ਅਤੇ ਰਾਜ ਸਰਕਾਰ ਨੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਲਈ 3 ਨਵੇਂ ਪੁੱਲ ਮਨਜ਼ੂਰ ਕੀਤੇ ਸਨ। ਸ. ਬਾਜਵਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਇਹ ਤਿੰਨੇ ਪੁੱਲ ਨਿਰਧਾਰਤ ਸਮੇਂ ਅੰਦਰ ਤਿਆਰ ਕੀਤੇ ਗਏ ਹਨ ਅਤੇ ਸ਼ਹਿਰ ਵਾਸੀਆਂ ਦੀ ਪੁੱਲਾਂ ਸਬੰਧੀ ਮੁਸ਼ਕਲ ਦਾ ਪੱਕਾ ਹੱਲ ਕੀਤਾ ਗਿਆ ਹੈ।  

ਸ. ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਮੁਰਤ ਯੋਜਨਾ ਤਹਿਤ ਸ਼ਹਿਰ ਵਿੱਚ ਸੀਵਰੇਜ ਅਤੇ ਜਲ ਸਪਲਾਈ ਦੇ ਪ੍ਰੋਜੈਕਟ ਉੱਪਰ ਕੰਮ ਚੱਲ ਰਿਹਾ ਹੈ ਅਤੇ ਸ਼ਹਿਰੋਂ ਬਾਹਰਵਾਰ ਸੀਵਰੇਜ ਟਰੀਟਮੈਂਟ ਪਲਾਂਟ ਵੀ ਬਣਾਇਆ ਜਾ ਰਿਹਾ    ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਵਿਕਾਸ ਪੱਖੋਂ ਬਟਾਲਾ ਸ਼ਹਿਰ ਦੀ ਦਿੱਖ ਵਿੱਚ ਬਹੁਤ ਸੁਧਾਰ ਹੋਇਆ ਹੈ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਤੋਂ ਬਾਅਦ ਸ਼ਹਿਰ ਦੀ ਦਿੱਖ ਹੋਰ ਵੀ ਸੁਧਰੇਗੀ।

Written By
The Punjab Wire