CORONA ਹੋਰ ਗੁਰਦਾਸਪੁਰ

ਕੱਲ੍ਹ ਬੁੱਧਵਾਰ 7 ਜੁਲਾਈ ਨੂੰ ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਟੀਕਾਕਰਨ ਦਾ ਚੱਲੇਗਾ ਵਿਸ਼ੇਸ਼ ਅਭਿਆਨ

ਕੱਲ੍ਹ ਬੁੱਧਵਾਰ  7 ਜੁਲਾਈ ਨੂੰ ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਟੀਕਾਕਰਨ ਦਾ ਚੱਲੇਗਾ ਵਿਸ਼ੇਸ਼ ਅਭਿਆਨ
  • PublishedJuly 6, 2021

13,500 ਵੈਕਸੀਨ ਲਗਾਉਣ ਲਈ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ

ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਵੈਕਸੀਨ ਜਰੂਰ ਲਗਾਈ ਜਾਵੇ-ਡਿਪਟੀ ਕਮਿਸ਼ਨਰ

ਗੁਰਦਾਸਪੁਰ, 6 ਜੁਲਾਈ (  ਮੰਨਨ ਸੈਣੀ ) ਕੱਲ੍ਹ 7 ਜੁਲਾਈ ਦਿਨ ਬੁੱਧਵਾਰ ਨੂੰ ਜ਼ਿਲ੍ਹੇ ਅੰਦਰ ਕੋਵਿਡ ਵਿਰੋਧੀ ਵੈਕਸ਼ੀਨੇਸ਼ਨ ਲਗਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਜਾਵੇਗੀ, ਜਿਸ ਤਹਿਤ ਇਕ ਦਿਨ ਵਿੱਚ 13,500 ਵੈਕਸੀਨ ਲਗਾਈ ਜਾਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਤੀ 03 ਜੁਲਾਈ ਨੂੰ ਜਿਲ੍ਹੇ ਵਿਚ ਰਿਕਾਰਡ 40,000  ਵੈਕਸੀਨ ਲਗਾਈ ਗਈ ਸੀ। 

ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਆਨਲਾਈਨ ਸਮੂਹ ਸਬੰਧਤ ਸਿਵਲ ਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। 

 ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਅੰਦਰ ਵੈਕਸ਼ੀਨੇਸ਼ਨ ਲਗਾਉਣ ਲਈ ਵਿਸ਼ੇਸ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਕੱਲ੍ਹ 7 ਜੁਲਾਈ ਨੂੰ  ਜਿਲੇ ਗੁਰਦਾਸਪੁਰ ਅੰਦਰ ਇੱਕੋ ਦਿਨ 13,500 ਵੈਕਸ਼ੀਨੇਸ਼ਨ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ,  ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਪੱਧਰ ਤੇ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਵੈਕਸੀਨੇਸ਼ਨ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ। 
 ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਸ ਤਰ੍ਹਾਂ ਬੀਤੀ 3 ਜੁਲਾਈ ਨੂੰ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ ਤੇ ਸਿਵਲ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀਆਂ ਲਗਾਈ ਗਈਆਂ ਸਨ, ਠੀਕ ਓਸੇ ਤਰ੍ਹਾਂ ਉਨ੍ਹਾਂ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਤਾਂ ਜੋ ਇਸ ਮੁਹਿੰਮ ਨੂੰ ਵੀ ਸਫਲ ਬਣਾਇਆ ਜਾ ਸਕੇ।

ਇਸ ਅਭਿਅਾਨ ਤਹਿਤ ਜਿਲੇ ਅੰਦਰ ਵਿਧਾਨ ਸਭਾ ਹਲਕਾ ਵਾਈਜ਼ ਸਹਾਇਕ ਰਿਟਰਨਿੰਗ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਵਿਧਾਨ ਸਭਾ ਹਲਕਾ ਗੁਰਦਾਸਪੁਰ ਲਈ ਐਸ.ਡੀ.ਐਮ ਗੁਰਦਾਸਪੁਰ ਤੇ ਇਨਾਂ ਦੇ ਨਾਲ ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ, ਵਿਧਾਨ ਸਭਾ ਹਲਕਾ ਬਟਾਲਾ ਲਈ ਐਸ.ਡੀ.ਐਮ ਬਟਾਲਾ ਤੇ ਇਨਾਂ ਦੇ ਨਾਲ ਐਸ.ਐਮ.ਓ ਬਟਾਲਾ, ਵਿਧਾਨ ਸਭਾ ਹਲਕਾ ਕਾਦੀਆਂ ਲਈ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੇ ਇਨਾਂ ਦੇ ਨਾਲ ਐਸ.ਐਮ.ਓ ਕਾਦੀਆਂ, ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਲਈ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਾਸਪੁਰ ਤੇ ਇਨਾਂ ਦੇ ਨਾਲ ਐਸ.ਐਮ.ਓ ਸ੍ਰੀ ਹਰਗੋਬਿੰਦਪੁਰ, ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਇਨਾਂ ਦੇ ਨਾਲ ਡਾ. ਵਿਜੇ ਕੁਮਾਰ ਦਫਤਰ ਸਿਵਲ ਸਰਜਨ , ਵਿਧਾਨ ਸਭਾ ਹਲਕਾ ਦੀਨਾਨਗਰ ਲਈ ਸਹਾਇਕ ਕਮਿਸ਼ਨਰ (ਜ) ਤੇ ਇਨਾਂ ਦੇ ਨਾਲ ਐਸ.ਐਮ.ਓ ਸਿੰਘੋਵਾਲ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਲਈ ਤਹਿਸੀਲਦਾਰ ਡੇਰਾ ਬਾਬਾ ਨਾਨਕ ਤੇ ਇਨਾਂ ਦੇ ਨਾਲ ਐਸ.ਐਮ.ਓ ਡੇਰਾ ਬਾਬਾ ਨਾਨਕ ਤਾਇਨਾਤ ਕੀਤੇ ਗਏ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਦੀ ਤੀਜੀ ਲਹਿਰ ਤੋਂ ਬਚਾਅ ਲਈ ਵੈਕਸੀਨ ਜਰੂਰ ਲਗਾਉਣ ਅਤੇ ਵੈਕਸੀਨ ਲਗਾਉਣ ਵਾਲੀਆਂ ਟੀਮਾਂ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰਾਂ ਅਨੁਸਾਰ ਕੋਵਿਡ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਸਹਾਈ ਹੈ। ਵੈਕਸੀਨ ਮਨੁੱਖੀ ਸਿਹਤ ਲਈ ਸੁਰੱਖਿਅਤ ਹੈ, ਅਫਵਾਹਾਂ ਤੋਂ ਗੁਰੇਜ ਕਰਦੇ ਹੋਏ, ਆਪਣੀ ਅਤੇ ਆਪਣੇ ਪਰਿਵਾਰ ਦੀ ਭਲਾਈ ਲਈ ਵੈਕਸੀਨ ਜਰੂਰ ਲਗਾਓ।

ਇਸ ਵੈਕਸ਼ੀਨੇਸ਼ਨ ਦਾ ਟੀਚਾ ਪੂਰਾ ਕਰਨ ਲਈ ਐਸ.ਐਮ.ਓ ਗੁਰਦਾਸਪੁਰ ਨਾਲ ਕਾਰਜਸਾਧਕ ਅਫਸਰ ਗੁਰਦਾਸਪੁਰ, ਐਸ.ਐਮ.ਓ ਨੋਸ਼ਹਿਰਾ ਮੱਝਾ ਸਿੰਘ ਨਾਲ ਡਿਪਟੀ ਡਾਇਰੈਕਟਰ ਬਾਗਬਾਣੀ, ਐਸ.ਐਮ ਓ ਸਿੰਘੋਵਾਲ ਨਾਲ ਕਾਰਜਸਾਧਕ ਅਫਸਰ , ਨਗਰ ਕੌਸਲ ਦੀਨਾਨਗਰ, ਐਸ.ਐਮ.ਓ ਬਹਿਰਾਮਪੁਰ ਨਾਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਐਸ.ਐਮ.ਓ ਰਣਜੀਤ ਬਾਗ ਨਾਲ ਤਹਿਸੀਲਦਾਰ ਦੀਨਾਨਗਰ, ਐਸ.ਐਮ ਧਾਰੀਵਾਲ ਨਾਲ ਤਹਿਸੀਲਦਾਰ ਗੁਰਦਾਸਪੁਰ, ਐਸ.ਐਮ.ਓ ਕਾਹਨੂੰਵਾਨ ਨਾਲ ਨਾਇਬ ਤਹਿਸਲੀਦਾਰ ਕਾਹਨੂੰਵਾਨ, ਐਸ.ਐਮ.ਓ ਭੈਣੀ ਮੀਆਂ ਖਾਂ ਨਾਲ ਬਲਬੀਰ ਸਿੰਘ ਡਿਪਟੀ ਡੀਈਓ (ਪ), ਐਸ.ਐਮ.ਓ ਭਾਮ ਨਾਲ ਕਾਰਜਕਾਰੀ ਇੰਜੀ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਬਟਾਲਾ, ਐਸ.ਐਮ.ਓ ਘੁਮਾਣ ਨਾਲ ਬੀਡੀਪੀਓ ਸ੍ਰੀ ਹਰਗੋਬਿੰਦਪੁਰ, ਐਸ.ਐਮ. ਓ ਕਾਦੀਆਂ ਨਾਲ ਕਾਰਜਕਾਰੀ ਇੰਜੀ. ਲੋਕ ਨਿਰਮਾਣ ਵਿਭਾਗ, ਬਟਾਲਾ, ਐਸ.ਐਮ.ਓ ਬਟਾਲਾ ਨਾਲ ਉੱਪ ਮੰਡਲ ਅਫਸਰ ਲੋਕ ਨਿਰਮਾਣ ਵਿਭਾਗ ਬਟਾਲਾ, ਐਸ.ਐਮ.ਓ ਫਤਿਹਗੜ੍ਹ ਚੂੜੀਆਂ ਨਾਲ ਕਾਰਜ ਸਾਧਕ ਅਫਸਰ , ਨਗਰ ਕੌਸਲ ਫਤਿਹਗੜ੍ਹ ਚੂੜੀਆਂ, ਐਸ.ਐਮ. ਓ ਧਿਆਨਪੁਰ ਨਾਲ ਬੀਡੀਪੀਓ ਡੇਰਾ ਬਾਬਾ ਨਾਨਕ, ਐਸ.ਐਮ.ਓ ਕਲਾਨੋਰ ਨਾਲ ਹਰਿੰਦਰ ਸਿੰਘ ਕਾਰਜਕਾਰੀ ਇੰਜੀ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਗੁਰਦਾਸਪੁਰ, ਐਸ.ਐਮ.ਓ ਡੇਰਾ ਬਾਬਾ ਨਾਨਕ ਨਾਲ ਓਮ ਪ੍ਰਕਾਸ਼ ਸਕੱਤਰ, ਮਾਰਕਿਟ ਕਮੇਟੀ ਡੇਰਾ ਬਾਬਾ ਨਾਨਕ, ਐਸ.ਐਮ.ਓ ਦੋਰਾਂਗਲਾ ਨਾਲ ਬੀਡੀਪੀਓ ਦੋਰਾਂਗਲਾ ਅਤੇ ਐਸ.ਐਮ.ਓ ਕੋਟ ਸੰਤੋਖ ਰਾਏ ਦੇ ਨਾਲ ਕਾਰਜਕਾਰੀ ਇੰਜੀ. ਜਲ ਨਿਕਾਸ ਵਿਭਾਗ ਗੁਰਦਾਸਪੁਰ ਹੋਣਗੇ।

 ਜਿਲਾ ਮਾਲ ਅਫਸਰ ਗੁਰਦਾਸਪੁਰ ਸਹਾਇਕ ਰਿਟਰਨਿੰਗ ਅਫਸਰਾਂ ਵਲੋਂ ਪ੍ਰਾਪਤ ਹੋਣ ਵਾਲੀ ਰਿਪੋਰਟ ਜਿਲਾ ਪੱਧਰ ਤੇ ਗਠਿਤ ਕੰਟਰੋਲ ਰੂਮ ਦੇ ਨੋਡਲ ਅਫਸਰ ਹੋਣਗੇ ਤੇ ਰਿਪੋਰਟ ਤਿਆਰ ਕਰਵਾਉਣਗੇ।

ਇਸ ਤੋਂ ਵਿਧਾਨ ਸਭਾ ਹਲਕਾ ਵਾਈਜ਼ ਆਬਜ਼ਰਵਰ ਤਾਇਨਾਤ ਕੀਤੇ ਗਏ ਹਨ। ਵਿਧਾਨ ਸਭਾ ਹਲਕੇ ਗੁਰਦਾਸਪੁਰ ਲਈ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਗੁਰਦਾਸਪੁਰ, ਬਟਾਲਾ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸ), ਕਾਦੀਆਂ ਲਈ ਰਿਜ਼ਨਲ ਟਰਾਂਸ਼ਪੋਰਟ ਅਥਾਰਟੀ ਗੁਰਦਾਪੁਰ, ਸ੍ਰੀ ਹਰਗੋਬਿੰਦਪੁਰ ਲਈ ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ ਲਈ ਜ਼ਿਲ੍ਹਾ ਮੰਡੀ ਅਫਸਰ, ਗੁਰਦਾਸਪੁਰ, ਦੀਨਾਨਗਰ ਲਈ ਵਣ ਮੰਡਲ ਅਫਸਰ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਇਵਧਾਨ ਸਭਾ ਹਲਕੇ ਲਈ ਜਿਲਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਆਬਜਰਵਰ ਨਿਯੁਕਤ ਹੋਣਗੇ।

Written By
The Punjab Wire