ਗੁਰਦਾਸਪੁਰ, 29 ਮਈ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਿਵਲ ਹਸਪਤਾਲ ਨੇੜੇ ਬੱਬਰੀ ਬਾਈਪਾਸ ਗੁਰਦਾਸਪੁਰ ਵਿਖੇ ਲੱਗ ਰਹੇ ਆਕਸੀਜਨ ਪਲਾਂਟ ਦਾ ਦੋਰਾ ਕੀਤਾ ਗਿਆ ਤੇ ਪਾਈਪ ਲਾਈਨ ਕੰਮਾਂ ਦਾ ਨਿਰੀਖਣ ਕੀਤਾ। ਇਸ ਮੌਕੇ ਡਾ. ਹਰਭਜਨ ਰਾਮ ਸਿਵਲ ਸਰਜਨ, ਡਾ. ਚੇਤਨਾ ਐਸ.ਐਮ.ਓ, ਨਿਰਮਲ ਸਿੰਘ ਐਸਡੀਓ ਪੀ ਡਬਲਿਊ ਡੀ ਗੁਰਦਾਸਪੁਰ ਵੀ ਮੋਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਲੱਗ ਰਹੇ 500 ਐਲ.ਪੀ.ਐਮ (ਲਿਟਰ ਪਰ ਮਿੰਟ) ਦੀ ਸਮਰੱਥਾ ਵਾਲੇ ਆਕਸੀਜਨ ਪਲਾਂਟ ਨਾਲ ਗੁਰਦਾਸਪੁਰ ਜਿਲੇ ਅੰਦਰ ਆਕਸੀਜਨ ਗੈਸ ਦੀ ਹੋਰ ਸਪਲਾਈ ਵਧੇਗੀ ਤੇ ਕੋੋਰੋਨਾ ਸੰਕਟ ਦੋਰਾਨ ਇਸ ਪਲਾਂਟ ਦੇ ਲੱਗਣ ਬਹੁਤ ਲਾਭ ਮਿਲੇਗਾ। ਇਸ ਅਕਾਸੀਜਨ ਪਲਾਂਟ ਨਾਲ ਕਰੀਬ 100 ਵੱਡੇ ਆਕਸੀਜਨ ਦੇ ਸਿਲੰਡਰ ਭਰੇ ਜਾ ਸਕਣਗੇ, ਜਿਸ ਨਾਲ ਸਰਕਾਰੀ ਅਤੇ ਪਾਈਵੇਟ ਹਸਪਤਾਲਾਂ ਨੂੰ ਆਕਸੀਜਨ ਗੈਸ ਮਿਲਣ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਉਨਾ ਅਧਿਕਾਰੀਆਂ ਨੂੰ ਤੇਜ਼ੀ ਨਾਲ ਕੰਮ ਨੇਪਰੇ ਚਾੜ੍ਹਨ ਲਈ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਮਾਸਕ ਲਾਜ਼ਮੀ ਤੋਰ ਤੇ ਪਹਿਨਣ। ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਹੱਥਾਂ ਨੂੰ ਵਾਰ –ਵਾਰ ਧੋਤਾ ਜਾਵੇ ਤੇ ਯੋਗ ਵਿਅਕਤੀ ਵੈਕਸੀਨ ਜਰੂਰ ਲਗਾਉਣ।