CORONA ਗੁਰਦਾਸਪੁਰ ਪੰਜਾਬ

ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਵੈਨ ਰਵਾਨਾ-‘ਸੇਵਾ ਨਸ਼ਾ ਛੁਡਾਊ ਕੇਂਦਰ’ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ

ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਵੈਨ ਰਵਾਨਾ-‘ਸੇਵਾ ਨਸ਼ਾ ਛੁਡਾਊ ਕੇਂਦਰ’ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ
  • PublishedMay 21, 2021

ਸੇਵਾ ਨਸ਼ਾ ਛੁਡਾਊ ਕੇਂਦਰ’ਵਲੋ ਲੋੜਵੰਦ ਲੋਕਾਂ ਨੂੰ 10 ਹਜ਼ਾਰ ਮਾਸਕ, 2 ਹਜ਼ਾਰ ਸੈਨਾਟਾਇਜ਼ਰ, ਵਿਟਾਮਿਨ ਸੀ ਤੇ ਜਿੰਕ ਟੇਬਲੇਟ ਮੁਫਤ ਵੰਡੀਆਂ ਜਾਣਗੀਆਂ

ਗੁਰਦਾਸਪੁਰ, 21 ਮਈ (ਮੰਨਨ ਸੈਣੀ )। ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਵਲੋਂ ‘ਸੇਵਾ ਨਸ਼ਾ ਛੁਡਾਊ ਕੇਂਦਰ’ ਬੱਬਰੀ ਬਾਈਪਾਸ ਗੁਰਦਾਸਪੁਰ ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੇ ਮੰਤਵ ਨਾਲ ‘ਨਸ਼ਿਆਂ ਵਿਰੁੱਧ ਜਾਗਰੂਕਤਾ ਵੈਨ’ ਨੂੰ ਰਵਾਨਾ ਕੀਤਾ ਗਿਆ, ਜੋ ਵੱਖ-ਵੱਖ ਪਿੰਡਾਂ ਵਿਚ ਜਾ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੇਗੀ।

ਇਸ ਮੌਕੇ ਗੱਲਬਾਤ ਕਰਦਿਆਂ ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਨੇ ਕਿਹਾ ਕਿ ਲੋਕਾਂ ਨੂੰ ਨਸ਼ੇ ਦੇ ਇਲਾਜ ਦੀ ਜਾਣਕਾਰੀ ਨਹੀਂ ਹੈ। ਲੋਕ ਸੋਚਦੇ ਹਨ ਕਿ ਨਸ਼ਾ ਬਿਨਾਂ ਹਸਪਤਾਲ ਵਿਚ ਦਾਖਲ ਹੋਣ ਤੋਂ ਬਿਨਾਂ ਨਹੀਂ ਛੱਡਿਆ ਜਾ ਸਕਦਾ, ਪਰ ਨਸ਼ਾ ਹਸਪਤਾਲ ਵਿਚ ਦਾਖਲ ਹੋਣ ਤੋਂ ਬਿਨਾਂ ਵੀ ਛੱਡਿਆ ਜਾ ਸਕਦਾ ਹੈ, ਜਰੂਰਤ ਸਿਰਫ ਕੌਂਸਲਰ ਦੀ ਸਲਾਹ ਦੀ ਹੁੰਦੀ ਹੈ ਅਤੇ ਸਹੀ ਸਲਾਹ ਦੇ ਨਾਲ ਦਵਾਈ ਖਾ ਕੇ ਨਸ਼ਾ ਛੱਡਿਆ ਜਾ ਸਕਦਾ ਹੈ। ਉਨਾਂ ‘ਸੇਵਾ ਨਸ਼ਾ ਛੁਡਾਊ ਕੇਂਦਰ’ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵਿੱਢੀ ਗਈ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੋ ਲੋਕ ਕਿਸੇ ਕਾਰਨ ਨਸ਼ਿਆਂ ਦੇ ਜਾਲ ਵਿਚ ਫਸ ਗਏ ਹਨ, ਉਨਾਂ ਨੂੰ ਜਾਗਰੂਕ ਕਰਕੇ ਉਨਾਂ ਦਾ ਇਲਾਜ ਕਰਕੇ ਉਨਾਂ ਨੂੰ ਮੁੜ ਨਵਾਂ ਜੀਵਨ ਪ੍ਰਦਾਨ ਕਰਨਾ ਹੈ।

ਇਸ ਮੌਕੇ ‘ਸੇਵਾ ਨਸ਼ਾ ਛੁਡਾਊ ਕੇਂਦਰ’ ਦੇ ਡਾਇਰੈਕਟਰ ਸ੍ਰੀ ਆਸ਼ੀਸ ਪ੍ਰਭਾਕਰ ਨੇ ਦੱਸਿਆ ਕਿ ਇਸ ਜਾਗਰੂਕਤਾ ਵੈਨ ਵਿਚ ਇਕ ਕੌਂਸਲਰ ਹੋਵੇਗਾ, ਜੋ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰੇਗਾ। ਇਸ ਦੋਰਾਨ ਲੋਕਾਂ ਨੂੰ ਕੋੋਰਨਾ ਬਿਮਾਰੀ ਵਿਰੁੱਧ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜੋ ਲੋਕ ਬਿਨਾਂ ਮਾਸਕ ਦੇ ਹੋਣਗੇ ਉਨਾਂ ਨੂੰ ਮਾਸਕ ਤੇ ਸ਼ੈਨਾਟਾਇਜ਼ਰ ਆਦਿ ਮੁਫਤ ਵੰਡੇ ਜਾਣਗੇ। ਉਨਾਂ ਅੱਗੇ ਕਿਹਾ ਕਿ ਪੀੜਤ ਬਿਨਾਂ ਕੰਮ ਛੱਡਿਆ, ਬਿਨਾਂ ਹਸਪਤਾਲ ਦਾਖਲ ਹੋਏ ਅਤੇ ਬਿਨਾਂ ਤਕਲੀਫ ਦੇ ਨਸ਼ੇ ਦੇ ਕੋਹੜ ਤੇਂ ਛੁਟਕਾਰਾ ਪਾ ਸਕਦੇ ਹਨ।

Written By
The Punjab Wire