ਗੁਰਦਾਸਪੁਰ, 8 ਮਈ । ਪਿਛਲੇ ਪੰਦਰਾ ਸਾਲਾ ਤੋਂ ਸਰਕਾਰੀ ਸਕੂਲਾ ਵਿੱਚ ਸੇਵਾ ਨਿਭਾ ਰਹੇ ਸਿਖਿਆ ਪ੍ਰੋਵਾਈਡਰ/ਈਜੀਐਸ/ਐਸ ਟੀ ਆਰ/ਏ ਆਈ ਈ/ ਆਈ ਈ ਵੀ ਆਪਣੀ ਹੱਕੀ ਮੰਗਾ ਲਈ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਨ ਜਾ ਰਹੇ ਹਨ। ਇਹ ਜਾਨਕਾਰੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨਿਅਨ ਦੇ ਜਿਲਾ ਪ੍ਰਧਾਨ ਅਨੁਭਵ ਗੁਪ੍ਤਾ ਵਲੋਂ ਦਿੱਤੀ ਗਈ।
ਗੁਪਤਾ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਪਿਛਲੇ ਪੰਦਰਾ ਸਾਲਾ ਤੋ ਇਹਨਾ ਅਧਿਆਪਕਾ ਦਾ ਆਰਥਿਕ ਤੇ ਮਾਨਸਿਕ ਸ਼ੋਸਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹਨਾ ਨੂੰ ਨਿਗੁਣੀਆ ਤਨਖਾਹਾ ਤੇ ਹੀ ਕੰਮ ਕਰਨਾ ਪੈ ਰਿਹਾ ਹੈ। ਕੋਬਿਡ 19 ਮਹਾਮਾਰੀ ਕਰਕੇ ਪੂਰੇ ਦੇਸ਼ ਵਿੱਚ ਮਗਿੰਗਾਈ ਇਹਨੀ ਜਿਆਦਾ ਵੱਧ ਗਈ ਹੈ ਕਿ ਇਹਨਾ ਅਧਿਆਪਕਾ ਦਾ ਨਿਗੁਣੀਆ ਤਨਖਾਹਾ ਤੇ ਘਰ ਦਾ ਗੁਜਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ ਤੇ ਆਰਥਿਕ ਤੰਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਪੂਰੇ ਪੰਜਾਬ ਦੇ ਕੱਚੇ ਮੁਲਾਜਮ ਵਿਭਾਗ ਦੀਆ ਗਲਤ ਨੀਤੀਆ ਤੇ ਸਰਕਾਰਾ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ ਤੇ ਕਈ ਸਾਥੀ ਆਤਮਹੱਤਿਆ ਕਰ ਚੁਕੇ ਹਨ ਤੇ ਆਰਥਿਕ ਤੰਗੀ ਕਰਕੇ ਆਤਮਰੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ।
ਪਿਛਲੇ ਸਾਲ ਪੰਜਾਬ ਦੇ ਕੱਚੇ ਕਾਮੇ ਨੂੰ ਰੈਗੂਲਰ ਕਰਨ ਲਈ ਡੀਈਸੀਈ ਕੋਰਸ ਕਰਨ ਲਈ ਕਿਹਾ ਗਿਆ ਸੀ ਤੇ ਵਿਭਾਗ ਵਲੋੰ ਇਹ ਕਿਹਾ ਗਿਆ ਸੀ ਕਿ ਕੋਰਸ ਪੂਰਾ ਹੋਣ ਤੇ ਕੱਚੇ ਕਾਮੇ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਸਰਕਾਰ ਵਲੋੰ ਇਹ ਵਾਅਦਾ ਪੂਰਾ ਨਾ ਕੀਤਾ ਤੇ ਪੋਸਟਾ ਨੂੰ ਜਨਤਿਕ ਕਰ ਦਿੱਤਾ ਗਿਆ। ਜਿਸ ਕਰਕੇ ਪੰਜਾਬ ਦੇ ਕੱਚੇ ਕਾਮੇ ਅੰਦਰ ਰੋਸ ਪਾਇਆ ਜਾ ਰਿਹਾ ਹੈ ਤੇ ਮੰਗ ਕੀਤੀ ਗਈ ਹੈ । ਇਹਨਾ ਪੋਸਟਾ ਤੇ ਸਿਰਫ ਪੰਜਾਬ ਦੇ ਸਰਕਾਰੀ ਸਕੂਲਾ ਵਿੱਚ ਕੰਮ ਕਰਦੇ ਕੱਚੇ ਕਾਮਿਆ ਦਾ ਹੱਕ ਤੇ ਇਹਨਾ 8393 ਪੋਸਟਾ ਵਿੱਚ ਉਹਨਾ ਨੂੰ ਬਿਨ੍ਹਾ ਸ਼ਰਤ ਰੈਗੂਲਰ ਕੀਤਾ ਜਾਵੇ।
ਜੇਕਰ ਹੁਣ ਵੀ ਪੰਜਾਬ ਸਰਕਾਰ ਜਾ ਸਿੱਖਿਆ ਵਿਭਾਗ ਵਲੋੰ ਇਹਨਾ ਅਧਿਆਪਕਾ ਦੀ ਕੋਈ ਸਾਰ ਨਾ ਲਈ ਗਈ ਤਾ ਇਹ ਸਾਰੇ ਅਧਿਆਪਕ ਆਪਣੇ ਪਰਿਵਾਰਾ ਸਮੇਤ ਮੁੱਖ ਮੰਤਰੀ ਤੇ ਘਰ ਅੱਗੇ ਧਰਣਾ ਦੇਣਗੇ।
ਇਸ ਸਾਰੀ ਵਿਚਾਰ ਚਰਤਾ ਜੂਮ ਮੀਟਿੰਗ ਰਾਹੀ ਕੀਤੀ ਗਈ ਜਿਸ ਵਿੱਚ ਅਨੁਭਵ ਗੁਪਤਾ, ਸੰਦੀਪ ਬਾਜੇਚੱਕ, ਗੁਰਮੀਤ ਪੱਡਾ, ਦਲਬੀਰ ਸਿੰਘ, ਵਰੁਨ ਸ਼ਰਮਾ, ਸਾਹਿਲ ਕੁਮਾਰ, ਨਵੀਨ ਕੁਮਾਰ, ਹਰਮੀਤ ਸਿੰਘ ਤੇ ਜਿਲੇ ਦੇ ਵੱਖ ਜੱਥੇਬੰਦੀਆ ਦੇ ਬਲਾਕ ਪ੍ਰਧਾਨ ਹਾਜਿਰ ਸਨ।