CORONA ਗੁਰਦਾਸਪੁਰ

ਜ਼ਿਲਾ ਗੁਰਦਾਸਪੁਰ ਵਿਚ ਲਾਗੂ ਹੋਇਆ ਪਾੰਬਦਿਆਂ, ਜਿਲਾ ਮੈਜਿਸਟਰੇਟ ਵੱਲੋ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ, ਰਾਤ 8 ਤੋਂ ਸਵੇਰੇ 5 ਤੱਕ ਰਹੇਗਾ ਕਰਫਿਉ

ਜ਼ਿਲਾ ਗੁਰਦਾਸਪੁਰ ਵਿਚ ਲਾਗੂ ਹੋਇਆ ਪਾੰਬਦਿਆਂ, ਜਿਲਾ ਮੈਜਿਸਟਰੇਟ ਵੱਲੋ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ, ਰਾਤ 8 ਤੋਂ ਸਵੇਰੇ 5 ਤੱਕ ਰਹੇਗਾ ਕਰਫਿਉ
  • PublishedApril 20, 2021

ਬਾਰ/ਜਿੰਮ/ਕੋਚਿੰਗ ਸੈਂਟਰ/ਖੇਡ ਕੰਪਲੈਕਸ 30 ਅਪ੍ਰੈਲ ਤੱਕ ਬੰਦ- ਐਤਵਾਰ ਦੇ ਦਿਨ ਰੈਸਟੋਰੈਂਟ , ਮਾਲ/ਦੁਕਾਨਾਂ/ਬਾਜਾਰ ਬੰਦ

ਗੁਰਦਾਸਪੁਰ, 20 ਅਪ੍ਰੈਲ ( ਮੰਨਨ ਸੈਣੀ  )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ 19 ਅਪੈਰਲ 2021 ਨੂੰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਅਤੇ 30 ਅਪ੍ਰੈਲ 2021 ਤਕ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਜਿਲੇ ਗੁਰਦਾਸਪੁਰ ਅੰਦਰ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਤਹਿਤ ਜਿਲਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਜਿਲੇ ਅੰਦਰ 08.04.2021 ਨੂੰ ਕੋਰੋਨਾ ਵਾਇ੍ਰਸ ਬਿਮਾਰੀ ਦੇ ਫੈਲਾਅ ਨੂੰਰੋਕਣ ਲਈ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕੀਤੇ ਗਏ ਸਨ।

Fresh Guidelines regarding covid appropriate behaviour and restrictions till 30th april 2021.

1. ਜ਼ਿਲੇ ਅੰਦਰ 08.04.2021 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ।

2. ਕੋਵਿਡ ਦੇ ਵੱਧ ਰਹੇ ਕੇਸਾਂ ਦੀ ਚਿੰਤਾ ਦੇ ਮੱਦੇਨਜ਼ਰ ਜਿਲੇ ਅੰਦਰ ਵਾਧੂ ਰੋਕਾਂ 20 ਅਪ੍ਰੈਲ ਸ਼ਾਮ 8 ਵਜੇ ਤੋਂ ਲੈ ਕੇ 30 ਅਪ੍ਰੈਲ 2021 ਤਕ ਹੇਠ ਲਿੱਖੀਆਂ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ।

1. ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਵਿੰਮਗ ਪੂਲ, ਕੋਚਿੰਗ ਸੈਂਟਰ ਅਤੇ ਖੇਡ ਕੰਪਲੈਕਸ ਮੁਕੰਮਲ ਤੋਰ ਤੇ ਬੰਦ ਰਹਿਣਗੇ।

2. ਸਾਰੇ ਰੈਸਟੋਂਰੈਂਟ (ਸਮੇਤ ਹੋਟਲ) ਬੰਦ ਰਹਿਣਗੇ ਤੇ ਕੇਵਲ ਹੋਮ ਡਿਲਵਰੀ ਕਰ ਸਕਣਗੇ।

3. ਵਿਆਹਾਂ/ਸਸਕਾਰ ਸਮੇਤ 20 ਤੋਂ ਜਿਆਦਾ ਵਿਅਕਤੀਆਂ ਦੇ ਇਕੱਠਾਂ ਉੱਤੇ ਪਾਬੰਦੀ ਹੋਵੇਗੀ।  10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ, ਸਿਰਫ ਸਸਕਾਰ ਨੂੰ ਛੱਡ ਕੇ, ਸਬ-ਡਵੀਜ਼ਨਲ ਮੈਜਿਸਟਰੇਟ ਪ੍ਰਸਾਸਨ ਕੋਲੋਂ ਅਗਾਊਂ ਮਨਜੂਰੀ ਲੈਣੀ ਹੋਵੇਗੀ।

4. ਜਿਨ੍ਹਾਂ ਵਿਅਕਤੀਆਂ ਨੇ ਕਿੱਧਰੇ ਵੀ ਵੱਡੇ ਇਕੱਠਾਂ ਵਿਚ ਸਮੂਲੀਅਤ ਕੀਤੀ ਹੈ (ਧਾਰਮਿਕ/ਸਿਆਸੀ/ਸਮਾਜਿਕ), ਉਨ੍ਹਾਂ ਨੂੰ ਘਰ ਵਾਪਸੀ ਉੱਤੇ ਪ੍ਰੋਟੋਕਾਲ ਦੇ ਅਨੁਸਾਰ ਪੰਜ ਦਿਨਾਂ ਲਈ ਘਰ ਵਿਚ ਏਕਾਂਤਵਾਸ ਵਿਚ ਰਹਿਣਾ ਪਵੇਗਾ ਤੇ ਪ੍ਰੋਟੋਕਾਲ ਤਹਿਤ ਕੋਰੋਨਾ ਟੈਸਟ ਕਰਵਾਇਆ ਜਾਵੇ।

5. ਜਿਲੇ ਅੰਦਰ ਹਫਤੇ ਦੇ ਸਾਰੇ ਦਿਨ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ ਅਤੇ ਜਰੂਰੀ ਸੇਵਾਵਾਂ ਤੋਂ ਇਲਾਵਾ ਦੂਜੀਆਂ ਗਤੀਵਿਧੀਆਂ ਤੇ ਰੋਕ ਰਹੇਗੀ। ਜਰੂਰੀ ਸੇਵਾਵਾਂ ਵਿਚ ਇੰਡਸਟਰੀ ਗਤੀਵਿਧੀਆਂ, ਗੱਡੀਆਂ ਤੇ ਬੱਸਾਂ ਰਾਹੀਂ ਆਉਣ ਵਾਲੀਆਂ ਸਵਾਰੀਆਂ ਦੀ ਗਤੀਵਿਧੀਆਂ ਤੇ ਕਰਫਿਊ ਦੀ ਰੋਕ ਲਾਗੂ ਨਹੀਂ ਹੋਵੇਗੀ।

6. ਪਬਲਿਕ ਟਰਾਂਸਪੋਰਟ ਜਿਵੇਂ ਬੱਸਾਂ/ਟੈਕਸੀਆਂ ਅਤੇ ਆਟੋ ਵਿਚ ਲੋਕਾਂ ਦੀ ਗਿਣਤੀ ਦੀ ਸਮਰੱਥਾ 50 ਫੀਸਦੀ ਹੋਵੇਗੀ।

7. ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿਚ ਸਿਹਤ ਅਤੇ ਫਰੰਟਲਾਈਨ ਵਰਕਰ ਅਤੇ 45 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਵਿਅਕਤੀ, ਜਿਨਾਂ ਨੇ ਪਿਛਲੇ 15 ਦਿਨਾਂ ਜਾਂ ਜ਼ਿਆਦਾ ਤਕ, ਇਕ ਵੈਕਸੀਨ ਨਹੀਂ ਲਗਾਈ ਅਤੇ ਜਦੋਂ ਤਕ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਛੁੱਟੀ ਲੈ ਕੇ ਘਰ ਵਿਚ ਰਹਿਣ। ਜਿਸ ਕਰਮਚਾਰੀ ਦੀ ਉਮਰ 45 ਸਾਲ ਤੋਂ ਘੱਟ ਹੈ, ਉਸਦੀ ਆਰ.ਟੀ-ਪੀ.ਸੀ.ਆਰ ਰਿਪੋਰਟ ਨੈਗਟਿਵ, ਜੋ ਪੰਜ ਦਿਨਾਂ ਤੋਂ ਪੁਰਾਣੀ ਨਾ ਹੋਵੇ, ਹੋਣ ਤੇ ਹੀ ਦਫਤਰ ਵਿਚ ਆਉਣ, ਅਜਿਹਾ ਨਾ ਕਰਨ ਤੇ ਛੁੱਟੀ ਲੈ ਕੇ ਘਰ ਵਿਚ ਰਹਿਣ।

8. ਜਿਸ ਖੇਤਰ ਵਿਚ ਕੋਰੋਨਾ ਬਿਮਾਰੀ ਦੇ ਵੱਧ ਕੇਸ ਵੱਧ ਰਹੇ ਹਨ, ਉਨਾਂ ਖੇਤਰਾਂ ਨੂੰ ਵੱਧ ਤੋਂ ਵੱਧ ਮਾਈਕਰੋ ਕੰਟੋਨਮੈਂਟ ਜ਼ੋਨ ਬਣਾਇਆ ਜਾਵੇ ਅਤੇ ਸਬੰਧਤ ਅਧਿਕਾਰੀਆਂ ਵਲੋਂ ਹੋਰ ਸਖ਼ਤੀ ਨਾਲ ਸਾਵਧਾਨੀਆਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ।

9.         ਭਰਤੀ ਲਈ ਇਮਤਿਹਾਨ (ਜਿਵੇਂ ਪਟਵਾਰੀ ਦੀ ਭਰਤੀ) ਮੁਲਤਵੀ (ਪੋਸਟਪੋਨ) ਕੀਤੇ ਗਏ ਹਨ।

10. Êਪੁਲਿਸ ਅਥਾਰਟੀ, ਮਨਿਸਟਰੀ ਆਫ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਨੂੰ ਸਖਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਣਗੇ। ਸ਼ੋਸਲ ਡਿਸਟੈਸਿੰਗ ਦੇ ਨਿਯਮ ਘੱਟੋ ਘੱਟ 6 ਫੁੱਟ (ਦੋ ਗਜ਼ ਦੀ ਦੂਰੀ), ਬਜਾਰ ਤੇ ਪਬਲਿਕ ਟਰਾਸਪਰੋਟ ਵਿਚ ਭੀੜ ਤੇ ਕੰਟਰੋਲ ਰੱਖਣਾ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣ ਕਰਨ ਉੱਪਰ ਜਿਵੇਂ ਮਾਸਕ ਨਾ ਪਹਿਨਣਾ ਅਤੇ ਪਬਲਿਕ ਥਾਵਾਂ ਤੇ ਥੁੱਕਣ ਆਦਿ ਤੇ ਪੈਨਲਟੀ ਲਗਾਈ ਜਾਵੇਗੀ।

11.. ਕੋਵਿਡ ਬਿਮਾਰੀ ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਲੋਕ ਘਰਾਂ ਵਿਚ ਏਕਾਂਤਵਾਸ ਰਹਿਣ ਜਦ ਤਕ ਉਨਾਂ ਦੀ ਆਰ.ਟੀ ਪੀ.ਸੀ.ਆਰ ਟੈਸਟ ਰਿਪੋਰਟ ਨੈਗਟਿਵ ਨਹੀਂ ਆ ਜਾਂਦੀ।

12. ਕੋਵਿਡ ਪੀੜਤ ਵਿਅਕਤੀ, ਉਨਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਬਾਰੇ ਅੱਗੇ ਹੋ ਕੇ ਜਾਣਕਾਰੀ ਦੇਣ ਤਾਂ ਜੋ ਕੋਵਿਡ ਮਹਾਂਮਾਰੀ ਦੀ ਚੈਨ ਨੂੰ ਤੋੜਿਆ ਜਾ ਸਕੇ।

13.  Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

   ਇਹ ਹੁਕਮ 20 ਅਪ੍ਰੈਲ 2021 ਨੂੰ ਸ਼ਾਮ 8 ਵਜੋਂ ਲਾਗੂ ਹੋਵੇਗਾ ਅਤੇ 30 ਅਪ੍ਰੈਲ 2021 ਤਕ ਲਾਗੂ ਰਹੇਗਾ।

—————–    

Written By
The Punjab Wire