ਗੁਰਦਾਸਪੁਰ, 3 ਅਪ੍ਰੈਲ ( ਮੰਨਨ ਸੈਣੀ ) । ਬੀਤੇ ਦਿਨੀ ਬੇਮੌਸਮੀ ਬਾਰਿਸ਼ ਤੇ ਤੇਜ ਹਵਾਵਾਂ ਨਾਲ ਕਣਕ ਦੀ ਤਿਆਰ ਫ਼ਸਲ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਨੇ ਬਲਾਕ ਬਟਾਲਾ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੋਰਾਣ ਉਹਨਾਂ ਨੇ ਨੁਕਸਾਨੀ ਗਈਆਂ ਫ਼ਸਲਾਂ ਦੇ ਹੋਏ ਲੱਕ ਤੋੜਵੀਂ ਕਿਸਾਨਾਂ ਨੂੰ ਪਾਈ ਮਾਰ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਮਹੰਮਦ ਇਸ਼ਫ਼ਾਕ਼ ਨੂੰ ਸੰਬੰਧਿਤ ਮਹਿਕਮਿਆਂ ਦੇ ਇੰਚਾਰਜਾ ਨੂੰ ਹਿਦਾਇਤ ਕਰਨ ਤੇ ਸਪੈਸ਼ਲ ਸਰਵੇਖਨ ਕਰਵਾਉਣ ਲਈ ਆਖਿਆ ।
ਡਿਪਟੀ ਕਮਿਸ਼ਨਰ ਵੱਲੋਂ ਤੁਰੰਤ ਹਿਦਾਇਤਾਂ ਜਾਰੀ ਕਰਨ ਉਪਰੰਤ ਸਰਦਾਰ ਚੀਮਾ ਨੇ ਇਸ ਕਿਸਾਨੀ ਮਾਰ ਵਾਲੇ ਵਰਤਾਰੇ ਨੂੰ ਪ੍ਰਦੇਸ਼ ਅਤੇ ਰਾਸ਼ਟਰੀ ਪੱਧਰ ਦੇ ਪਰਿਪੇਖ ਵਿਚ ਉਜਾਗਰ ਕਰਨ ਲਈ ਤੇ ਆਉਂਦੀਆਂ ਫ਼ਸਲਾਂ ਦੀ ਅਜਿਹੀ ਕੁਦਰਤੀ ਮਾਰ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਲਈ ਡਾਇਰੈਕਟਰ ਖੇਤੀਬਾੜੀ ਪੰਜਾਬ ਡਾਕਟਰ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਜਿਨ੍ਹਾਂ ਤੁਰੰਤ ਇਸ ਸੰਬੰਦੀ ਕਾਰਵਾਈ ਕਰਨ ਲਈ ਹਿਦਾਇਤ ਕਰਦਿਆਂ ਤੁਰੰਤ ਚੀਫ ਐਗਰੀਕਲਚਰ ਅਫਸਰ ਗੁਰਦਾਸਪੁਰ ਡਾਕਟਰ ਹਰਤਰਨ ਪਾਲ ਸਿੰਘ ਅਤੇ ਕੁਲਜੀਤ ਸਿੰਘ ਚੀਫ ਐਗਰੀਕਲਚਰ ਆਫ਼ਿਸਰ ਅੰਮ੍ਰਿਤਸਰ ਨੂੰ ਜਿਨ੍ਹਾਂ ਤੁਰੰਤ ਇਸ ਸੰਬੰਦੀ ਕਾਰਵਾਈ ਕਰਨ ਲਈ ਹਿਦਾਇਤ ਕਰਦਿਆਂ ਸਰਦਾਰ ਚੀਮਾ ਨਾਲ ਹੋਰ ਵਿਚਾਰ ਵਟਾਂਦਰੇ ਲਈ ਆਖਿਆ ਤਾਂ ਜੋ ਸਮਾਂ ਰਹਿੰਦੇ ਪਤਾ ਲੱਗ ਸਕੇ ਕਿਸ ਕਣਕ ਦੀ ਵਰਾਇਟੀ ਨੂੰ ਜ਼ਿਆਦਾ ਨੁਕਸਾਨ ਹੋਇਆ ਤੇ ਕਿ ਕਰਨ ਰਹੇ ਹਨ।
ਇਸ ਉਪਰੰਤ ਸਰਦਾਰ ਚੀਮਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨਾਲ ਸੰਪਰਕ ਕਰਕੇ ਯੂਨੀਵਰਸਿਟੀ ਦੇ ਮਾਹਿਰਾਂ ਰਾਹੀਂ ਕਣਕ ਦੀ ਫ਼ਸਲ ਨੂੰ ਵਿਸ਼ੇਸ਼ ਬੀਜ ਤੇ ਵਿਸ਼ੇਸ਼ ਹਾਲਾਤਾਂ ਨੂੰ ਮੁਖ ਰੱਖ ਕੇ ਖੇਤੀ ਪਾਸਾਰ ਤੇ ਖੇਤੀ ਖੋਜ ਸੰਸਥਾਨ ਤੇ ਕਣਕ ਖੋਜ ਸੰਸਥਾਨ ਕਾਰਣ ਵਿਗਿਆਨਿਕ ਢੰਗ ਨਾਲ ਇਸ ਕੁਦਰਤੀ ਆਫ਼ਤ ਕਾਰਣ ਹੋਏ ਨੁਕਸਾਨ ਸਬੰਦੀ ਰਿਪੋਰਟ ਬਣਾਉਣ ਲਈ ਆਖਿਆ। ਜਿਸ ਤੇ ਪੀ ਏ ਯੂ ਦੇ ਉਪ ਕੁਲਪਤੀ ਨੇ ਤੁਰੰਤ ਕਣਕ ਖੋਜ ਸੰਸਥਾਨ ਦੇ ਡਾਇਰੈਕਟਰ ਤੇ ਖੇਤੀ ਖੋਜ ਸੰਸਥਾਨ ਦੇ ਡਾਇਰੈਕਟਰ ਨੂੰ ਹਿਦਾਇਤ ਕੀਤੀ ਕੇ ਉਹ ਤੁਰੰਤ ਇਸ ਸਰਵੇਖਣ ਨੂੰ ਸਰਦਾਰ ਚੀਮਾ ਨਾਲ ਗੱਲਬਾਤ ਕਰਕੇ ਤੇ ਬਾਰਡਰ ਦੇ ਇਲਾਕੇ ਵਿਚ ਡੋਰਾ ਕਰਕੇ ਰਿਪੋਰਟ ਦਾਖਿਲ ਕਰਨ ਤੇ ਆਉਂਦੇ ਦਿੰਨਾ ਲਈ ਕਣਕ ਦੇ ਪੌਦਿਆਂ ਵਿਚ ਅਜਿਹੀਆਂ ਮੌਸਮ ਦੀਆਂ ਮਾਰਨ ਨੂੰ ਝੱਲਣਲਈ ਨਵੀਂ ਖੋਜ ਤੇ ਜ਼ੋਤਰ ਲਗਾਉਣ ।
ਸਰਦਾਰ ਚੀਮਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੇ ਮੁਖ ਮੰਤਰੀ ਪੰਜਾਬ ਜੋ ਖੁਦ ਖੇਤੀ ਪ੍ਰਤੀ ਬੜੇ ਸੰਜੀਦਾ ਹਨ ਤੇ ਸਰਦਾਰ ਚੀਮਾ ਆਪ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਇੰਡਿਯਨ ਕਾਉਂਸਿਲ ਓਫ ਐਗਰੀਕਲਚਰਲ ਰੇਸ਼ਰਚ ਦੇ ਗਵਰਨਿੰਗ ਬੋਡੀ ਤੇ ਸੇਵਾਵਾਂ ਦੇ ਰਹੇ ਹਨ ਉਹ ਅਜਿਹੀਆਂ ਕੁਦਰਤੀ ਆਫ਼ਤ ਦੇ ਸਮੇ ਕਿਸਾਨੀ ਨੂੰ ਭਵਿੱਖ ਵਿਚ ਘਾਟ ਤੋਂ ਘਾਟ ਨੁਕਸਾਨ ਹੋਣ ਲਈ ਹਰ ਹੀਲਾ ਵਸੀਲਾ ਵਰਤਣ ਲਈ ਤਤਪਰ ਹਨ .
ਚੇਤੇ ਰਹੇ ਸਰਦਾਰ ਚੀਮਾ ਪਹਿਲੇ ਕਿਸਾਨ ਆਗੂ ਸਨ ਜਿਹਨਾਂ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਿਚ ਉਹਨਾਂ ਤਰਮੀਮ ਦੀ ਤਜ਼ਵੀਜ਼ ਰਾਖੀ ਸੀ ਜੋ ਪੰਜਾਬ ਪ੍ਰਤੀ ਵਿਸ਼ੇਸ਼ ਰੁੱਖ ਅਪਨਾਉਣ ਲਈ ਪਹਿਲ ਕਦਮੀ ਕਰਨ ਵਾਲਿਆਂ ਹੋਣ ਇਸ ਪਹਿਲ ਕਦਮੀ ਦੀ ਆਵਾਜ਼ ਚੁੱਕਣ ਦੀ ਕਿਸਾਨੀ ਭਾਈਚਾਰੇ ਵੱਲੋਂ ਬੜੀ ਤਾਰੀਫ ਵੀ ਹੋਇ ਸੀ.
—————–