ਜ਼ਿਲੇ ਗੁਰਦਾਸਪੁਰ ਅੰਦਰ ਸੰਧੂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਸ਼ਲਾਘਾਯੋਗ-ਵਿਧਾਇਕ ਪਾਹੜਾ
ਗੁਰਦਾਸਪੁਰ, 23 ਮਾਰਚ ( ਮੰਨਨ ਸੈਣੀ )। ਜ਼ਿਲੇ ਅੰਦਰ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਜੋਂ ਲੰਮੇ ਸਮੇਂ ਤਕ ਬਾਖੂਬੀ ਸੇਵਾਵਾਂ ਨਿਭਾਉਣ ਵਾਲੀ ਮਾਣਮੱਤੀ ਸਖਸ਼ੀਅਤ ਸ. ਤੇਜਿੰਦਰਪਾਲ ਸਿੰਘ ਸੰਧੂ (ਪੀ.ਸੀ.ਐਸ), ਜੋ 28 ਫਰਵਰੀ 2021 ਨੂੰ ਸੇਵਾਮੁਕਤ ਹੋਏ ਸਨ, ਉਨਾਂ ਨੂੰ ਗੁਰਦਾਸਪੁਰ ਦੇ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਕੇਪੀ ਪਾਹੜਾ ਅਤੇ ਪਰਮਿੰਦਰ ਸਿੰਘ ਸੈਣੀ ਵੀ ਮੋਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਪਹਾੜਾ ਨੇ ਕਿਹਾ ਕਿ ਸ੍ਰੀ ਸੰਧੂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਸ਼ਲਾਘਾਯੋਗ ਹਨ ਅਤੇ ਜ਼ਿਲਾ ਵਾਸੀ ਉਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਣਗੇ। ਉਨਾਂ ਦੱਸਿਆ ਕਿ ਉਹ ਸ੍ਰੀ ਸੰਧੂ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ ਅਤੇ ਸਰਕਾਰ ਵਲੋਂ ਕਰਵਾਏ ਜਾਂਦੇ ਵੱਖ-ਵੱਖ ਸਮਾਗਮਾਂ ਅਤੇ ਖਾਸਕਰਕੇ ਕੋਵਿਡ-19 ਮਹਾਂਮਾਰੀ ਦੌਰਾਨ ਇਨਾਂ ਵਲੋਂ ਲੋਕਹਿੱਤ ਲਈ ਕੀਤੀਆਂ ਬਾਖੂਬੀ ਸੇਵਾਵਾਂ ਸਾਰਿਆਂ ਲਈ ਮਿਸਾਲ ਹਨ। ਉਨਾਂ ਸ੍ਰੀ ਸੰਧੂ ਨੂੰ ਸੇਵਾ ਮੁਕਤੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਰਮਾਤਮਾ ਉਨਾਂ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਅਤੇ ਪਹਿਲਾਂ ਦੀ ਤਰਾਂ ਉਹ ਸਮਾਜ ਸੇਵਾ ਕਰਦੇ ਰਹਿਣ।
ਇਸ ਮੌਕੇ ਸ੍ਰੀ ਸੰਧੂ ਨੇ ਵਿਧਾਇਕ ਪਾਹੜਾ ਅਤੇ ਪਾਹੜਾ ਪਰਿਵਾਰ ਵਲੋਂ ਉਨਾਂ ਨੂੰ ਦਿੱਤੇ ਗਏ ਮਾਣ-ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਾਹੜਾ ਪਰਿਵਾਰ ਨੇ ਹਮੇਸਾਂ ਸਮਾਜ ਦੀ ਬਿਹਤਰੀ ਲਈ ਅੱਗੇ ਹੋ ਕੇ ਕੰਮ ਕੀਤਾ ਹੈ ਅਤੇ ਵਿਧਾਇਕ ਪਾਹੜਾ ਵਲੋਂ ਹਲਕੇ ਅੰਦਰ ਕਰਵਾਏਗਏ ਸਰਬਪੱਖੀ ਵਿਕਾਸ ਕਾਰਜਾਂ ਨਾਲ ਹਲਕੇ ਦੀ ਨੁਹਾਰ ਬਦਲੀ ਹੈ। ਉਨਾਂ ਕਿਹਾ ਕਿ ਪਾਹੜਾ ਪਰਿਵਾਰ ਵਲੋਂ ਕੋਵਿਡ-19 ਦੋਾਰਨ ਪ੍ਰਸ਼ਾਸ਼ਨ ਨਾਲ ਪੂਰਨ ਸਹਿਯੋਗ ਕਰਦਿਆਂ ਲੋੜਵੰਦ ਲੋਕਾਂ ਲਈ ਵੱਡੇ ਉਪਰਾਲੇ ਕੀਤੇ ਗਏ ਸਨ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ ਸੀ।
ਇਥੇ ਦੱਸਣਯੋਗ ਹੈ ਕਿ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਧੂ ਨੇ 1988 ਵਿਚ ਬੀਡੀਪੀਓ ਵਜੋਂ ਆਪਣੀ ਸੇਵਾਵਾਂ ਸ਼ੁਰੂ ਕੀਤੀਆਂ ਸਨ ਅਤੇ 2005 ਵਿਚ ਪੀ.ਸੀ.ਐਸ ਅਫਸਰ ਬਣੇ। ਉਨਾਂ ਪੀ.ਸੀ.ਐਸ ਬਣਨ ਉਪੰਰਤ ਵੱਖ-ਵੱਖ ਜ਼ਿਲਿ੍ਹਆਂ ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸ੍ਰੀ ਸੰਧੂ ਨੇ ਜਿਲਾ ਗੁਰਦਾਸਪੁਰ ਅੰਦਰ (ਜਦ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲੇ ਇਕੱਠੇ ਹੁੰਦੇ ਸਨ) ਵੱਖ-ਵੱਖ ਅਹੁਦਿਆਂ ਤੇ ਰਹਿੰਦਿਆਂ ਜ਼ਿਲ੍ਹਾ ਵਾਸੀਆਂ ਦੀ ਸੇਵਾ ਕੀਤੀ ਹੈ, ਜਿਸਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।