ਗੁਰਦਾਸਪੁਰ, 1 ਮਾਰਚ (ਮੰਨਨ ਸੈਣੀ) । 23 ਮਾਰਚ ਨੂੰ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਵਿਖੇ, ਸ਼ਹੀਦ ਭਗਤ ਸਿੰਘ ਅਤੇ ਅਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਏਗਾ। ਇਹ ਜਾਣਕਾਰੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਛੋਟਾ ਘੱਲੂਘਾਰਾ ਸਮਾਰਕ , ਕਾਹਨੂੰਵਾਨ ਦਾ ਦੌਰਾ ਕਰਦੇ ਅਤੇ ਅਪਰੇਸ਼ਨ ਐਂਡ ਮੈਟੀਨੈਸ ਸੁਸਾਇਟੀ ਘੱਲੂਘਾਰਾ ਦੇ ਮੈਂਬਰਾਂ ਨਾਲ ਮੀਟਿੰਗ ਕਰਦਿਆਂ ਦਿੱਤੀ। ਇਸ ਸਬੰਧਿਤ ਵਿਭਾਗਾਂ ਦੇ ਅਧਿਾਕਰੀਆਂ ਨੂੰ ਸਮਾਰਕ ਦੀ ਦਿੱਖ ਨੂੰ ਹੋਰ ਖੂਬਸੂਰਤ ਬਣਾਉਣ ਲਈ ਕੰਮ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਮਹਾਨ ਯਾਦਗਾਰ ਉਸਾਰਨ ਦਾ ਮਕਸਦ ਨੋਜਵਾਨ ਪੀੜੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ ਅਤੇ ਆਪਣੇ ਕੀਮਤੀ ਸਰਮਾਏ ਨੂੰ ਸਾਂਭ ਕੇ ਰੱਖਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਰਕ ਵਿਖੇ ਯਾਤਰੀ ਵੱਧ ਤੋਂ ਵੱਧ ਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਸਮਾਰਕ ਦੇ ਸੁੰਦਰੀਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਥੇ ਮਾਹਨ ਯਾਦਗਾਰ ਦੇ ਇਤਿਹਾਸ ਦੇ ਦਸਤਾਵੇਜ਼ੀ ਫਿਲਮ ਵਿਖਾਉਣ ਲਈ ਆਡੀਓ-ਵਿਜ਼ੂਅਲ ਹਾਲ, ਪ੍ਰੋਜੈਕਟਰ ਲਗਾਉਣ, ਸਾਊਂਡ ਸਿਸਟਮ (ਪਾਰਕਾਂ ਤੇ ਹਾਲ ਆਦਿ ਵਿਚ), ਵਾਲ ਪੇਟਿੰਗ ਕਰਵਾਉਣ, ਪੂਲਾਂ ਦੀ ਸਫਾਈ ਕਰਨ ਅਤੇ ਸਮਾਰਕ ਦੇ ਸੁੰਦਰੀਕਰਨ ਆਦਿ ਕਰਨ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵਿਕਾਸ ਕੰਮ ਜਲਦ ਨੇਪਰੇ ਚਾੜ੍ਹਣ।
ਇਸ ਮੌਕੇ ਉੱਘੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਪ੍ਰੋਫੈਸਰ ਕ੍ਰਿਪਾਲ ਸਿੰਘ ਜੋਗੀ, ਪਿ੍ਰੰਸੀਪਲ ਸੀ.ਡੀ. ਸ਼ਾਸਤਰੀ, ਤੇਜਿੰਦਰ ਸਿੰਘ ਬਾਜਵਾ ਡਿਪਟੀ ਡਾਇਰੈਕਟਰ ਬਾਗਬਾਨੀ, ਹਰਚਰਨ ਸਿੰਘ ਕੰਗ ਭੂਮੀ ਰੱਖਿਆ ਅਫ਼ਸਰ, ਹਰਮਨਪ੍ਰੀਤ ਸਿੰਘ ਜਾਇੰਟ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਲਖਵਿੰਦਰ ਸਿੰਘ ਡਿਪਟੀ ਡੀਈਓ (ਸ), ਸ੍ਰੀਮਤੀ ਫੁੱਲਾ ਅੱਤਰੀ ਪ੍ਰੋਫੈਸਰ ਸਰਕਾਰੀ ਕਾਲਜ ਗੁਰਦਾਸਪੁਰ, ਇੰਜੀ. ਪੀ.ਐਸ ਬੋਪਾਰਾਏ, ਰਾਜੀਵ ਦੱਤ ਦਮਨਜੀਤ ਸਿੰਘ ਰਿਸ਼ਪੈਨਿਸ਼ਟ –ਕਮ-ਗਾਈਡ ਛੋਟਾ ਘੱਲੂਘਾਰਾ ਮੈਮੋਰੀਅਲ, ਨਵਦੀਪ ਸਿੰਘ ਬਾਗਬਾਨੀ ਅਫਸਰ, ਸ੍ਰੀਮਤੀ ਮਨਦੀਪ ਕੌਰ ਅਤੇ ਆਪਰੇਸ਼ਨ ਐਂਡ ਮੈਟੀਨੈਸ ਸੁਸਾਇਟੀ ਘੱਲੂਘਾਰਾ ਦੇ ਮੈਂਬਰ ਹਾਜ਼ਰ ਸਨ।