ਗੁਰਦਾਸਪੁਰ, 27 ਜਨਵਰੀ (ਮੰਨਨ ਸੈਣੀ)। ਵਧੀਕ ਡਿਪਟੀ ਕਮਿਸ਼ਨਰ (ਵਿ)-ਕਮ- ਵਧੀਕ ਜਿਲਾ ਚੋਣਕਾਰ ਅਫਸਰ,ਗੁਰਦਾਸਪੁਰ ਬਲਰਾਜ ਸਿੰਘ ਨੇ ਜਾਨਕਾਰੀ ਜੇਂਦੇ ਦੱਸਿਆ ਕਿ ਰਾਜ ਚੋਣ ਕਮਿਸ਼ਨਰ ਪੰਜਾਬ ਚੰਡੀਗੜ ਵਲੋ ਚੋਣਾ ਲਈ ਜਿਲੇ ਵਿਚ ਆਉਂਦੀਆਂ ਇਕ ਨਗਰ ਨਿਗਮ ਬਟਾਲਾ ਅਤੇ ਨਗਰ ਕੋਸਲ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਕਾਦੀਆਂ, ਸ਼੍ਰੀ ਹਰਗੋਬਿੰਦਪੁਰ ਅਤੇ ਫਤਿਹਗੜ ਚੂੜੀਆਂ ਦਾ ਅਗੇਤਾ ਪ੍ਰੋਗਰਾਮ ਭੇਜਿਆ ਗਿਆ ਸੀ। ਜਿਸ ਵਿਚ ਹੇਠ ਲਿਖੇ ਅਨੁਸਾਰ ਨਾਮਜਦਗੀ ਪੱਤਰ ਪ੍ਰਾਪਤ/ਪੜਤਾਲ ਅਤੇ ਵਾਪਸੀ ਦਾ ਪ੍ਰੋਗਰਾਮ ਭੇਜਿਆ ਗਿਆ ਸੀ:-
ਪ੍ਰੋਗਰਾਮ:-
- ਮਿਤੀ 30.01.2021 ਤੋਂ 03.02.2021 ਤੱਕ ਨਾਮਜਦਗੀ ਪੱਤਰ ਪ੍ਰਾਪਤ ਕਰਨਾ।
- ਨਾਮਜਦਗੀ ਪੱਤਰਾਂ ਦੀ ਪੜਤਾਲ ਮਿਤੀ 04.02.2021 (ਵੀਰਵਾਰ)
- ਨਾਮਜਦਗੀ ਪੱਤਰ ਵਾਪਿਸ ਲੈਣ ਦੀ ਮਿਤੀ 05.02.2021 (ਸ਼ੁਕਰਵਾਰ)
- ਵੋਟਾਂ ਪਾਉਣ ਦੀ ਮਿਤੀ 14.02.2021 (ਐਤਵਾਰ)
- ਵੋਟਾਂ ਦੀ ਗਿਣਤੀ ਦੀ ਮਿਤੀ 17.02.2021 (ਬੁੱਧਵਾਰ)
- ਚੋਣਾ ਨਾਲ ਸਬੰਧਤ ਮੁਕੰਮਲ ਕੰਮ 20.02.2021 (ਸ਼ਨੀਵਾਰ)
ਇਨ੍ਹਾਂ ਨਗਰ ਨਿਗਮ/ਨਗਰ ਕੋਸਲ ਚੋਣਾ ਲਈ ਸਾਰੇ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਜਾ ਚੁੱਕੇ ਹਨ ਅਤੇ ਅੱਜ ਮਿਤੀ 27.01.2021 ਨੂੰ ਪਹਿਲੀ ਸਟੇਜ ਦੇ ਨਾਮਜਦਗੀ ਪੱਤਰ ਪ੍ਰਾਪਤ ਕਰਨ ਲਈ ਨਾਮਜਦਗੀ ਪੱਤਰ ਅਤੇ ਹੋਰ ਸਬੰਧਤ ਦਸਤਾਵੇਜ ਸਪਲਾਈ ਕੀਤੇ ਜਾ ਚੁੱਕੇ ਹਨ। ਮਿਤੀ 30.01.2021 ਤੋਂ 03.02.2021 ਤੱਕ ਸਵੇਰੇ 11:00 ਵਜੇ ਤੋਂ ਸ਼ਾਮ 3:00 ਵਜੇ ਤੱਕ ਕੰਮ ਵਾਲੇ ਦਿਨ ਨਾਮਜਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ। ਮਿਤੀ 04.02.2021 ਨੂੰ ਪੜਤਾਲ ਵੀ 11:00 ਤੋਂ 3:00 ਵਜੇ ਤੱਕ ਕੀਤੀ ਜਾਵੇਗੀ ਅਤੇ ਨਾਮਜਦਗੀ ਪੱਤਰ ਵਾਪਿਸ ਲੈਣ ਦੀ ਮਿਤੀ 05.02.2021 ਨੂੰ ਸਵੇਰੇ 11:00 ਤੋਂ 3:00 ਵਜੇ ਤੱਕ ਦੀ ਹੋਵੇਗੀ। ਜਿਲੇ ਦੇ ਆਮ ਵੋਟਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਜਿਸ ਨਗਰ ਕੋਸਲ ਦਾ ਵੋਟਰ ਹੈ ਉਹ ਆਪਣਾ ਨਾਮਜਦਗੀ ਪੱਤਰ ਉਕਤ ਲਿਖੀਆ ਮਿਤੀਆ ਨੂੰ ਹੇਠ ਲਿਖੀਆਂ ਥਾਵਾਂ ਤੇ ਦੇ ਸਕਦਾ ਹੈ:-