ਸ਼੍ਰੋਮਣੀ ਅਕਾਲੀ ਦਲ ਸੰਘੀ ਢਾਂਚਾ ਮਜ਼ਬੂਤ ਕਰਨ ਲਈ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਦਿੱਲੀ ਵਿੱਚ ਕਰੇਗਾ ਕਾਨਫਰੰਸ

ਮੀਟਿੰਗ 15 ਜਨਵਰੀ ਤੋਂ ਬਾਅਦ ਹੋਵੇਗੀ ਜਿਸ ਮੁੱਖ ਧੁਰਾ ਸੰਘਵਾਦ ਨੂੰ ਲੱਗੇ ਖੋਰੇ, ਇਸਦੇ ਕਿਸਾਨਾਂ ’ਤੇ ਪ੍ਰਭਾਵ ਅਤੇ ਰਾਜਾਂ ਦੇ ਵਿੱਤੀ ਹਾਲਾਤ ’ਤੇ ਚਰਚਾ ਹੋਵੇਗਾ : ਪ੍ਰੋ. ਚੰਦੂਮਾਜਰਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਨਫਰੰਸ ਨੂੰ ਸੰਬੋਧਨ ਕਰਨਗੇ

ਚੰਡੀਗੜ੍ਹ, 7 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਹਮ ਖਿਆਲੀ ਪਾਰਟੀਆਂ ਨਾਲ ਰਲ ਕੇ ਦੇਸ਼ ਵਿਚ ਸੰਘੀ ਢਾਂਚਾ ਮਜ਼ਬੂਤ ਕਰਨ ਲਈ ਸਾਂਝੀ ਰਣਨੀਤੀ ਉਲੀਕੀ ਜਾਵੇਗੀ ਕਿਉਂਕਿ ਐਨ ਡੀ ਏ ਸਰਕਾਰ ਇਸ ਢਾਂਚੇ ਨੂੰ ਖੋਰਾ ਲਗਾ ਰਹੀ ਹੈ।

ਇਹ ਪਾਰਟੀਆਂ 15 ਜਨਵਰੀ ਤੋਂਬਾਅਦ ਦਿੱਲੀ ਵਿਚ ਕਾਨਫਰੰਸ ਕਰਨਗੀਆਂ ਜਿਸ ਵਿਚ ਮੁੱਖ ਚਰਚਾ ਸੰਘਵਾਦ ਨੂੰ ਲੱਗੇ ਖੋਰ੍ਹ ਅਤੇ ਇਸਦੇ ਕਿਸਾਨਾਂ ਅਤੇ ਰਾਜਾਂ ਵਿੱਤੀ ਹਾਲਾਤਾਂ ’ਤੇ ਪ੍ਰਭਾਵ ’ਤੇ ਚਰਚਾ ਕੀਤੀ ਜਾਵੇਗੀ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਮ ਖਿਆਲੀ ਪਾਰਟੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਜੋ ਦੇਸ਼ ਵਿਚ ਸ਼ਕਤੀਆਂ ਦੇ ਕੇਂਦਰੀਕਰਨ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਅਸੀਂ ਤ੍ਰਿਣਾਮੂਲ ਕਾਂਗਰਸ, ਸ਼ਿਵ ਸੈਨਾ, ਇੰਡੀਅਨ ਨੈਸ਼ਨਲ ਲੋਕ ਦਲ, ਡੀ ਐਮ ਕੇ ਅਤੇ ਸਮਾਜਵਾਦੀ ਪਾਰਟੀ ਨਾਲ ਰਾਬਤਾ ਕਾਇਮ ਕੀਤਾ ਹੈ। ਅਸੀਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੀ ਸੰਪਰਕ ਵਿਚ ਹਾਂ। ਸਾਡਾ ਮਕਸਦ ਇਕ ਕਾਨਫਰੰਸ ਕਰਵਾਉਣਾ ਅਤੇ ਸਾਂਝੇ ਤੌਰ ’ਤੇ ਕੰਮ ਕਰਦਿਆਂ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਜਿਵੇਂ ਕਿ ਸਾਡੇ ਸੰਵਿਧਾਨ ਨਿਰਮਾਤਿਆਂ ਨੇ ਸੋਚਿਆ ਸੀ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਖੇਤਰੀ ਪਾਰਟੀਆਂ ਦੇ ਆਗੂਆਂ ਨੇ ਮੀਟਿੰਗ ਵਿਚ ਸ਼ਾਮਲ ਹੋਣ ਲਈਸਹਿਮਤੀ ਦਿੱਤੀ ਹੈ ਤੇ ਪੰਜ ਵਾਰ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਪਹਿਲਾਂ ਇਹ ਮੀਟਿੰਗ 7 ਜਨਵਰੀ ਲਈ ਰੱਖੀ ਗਈ ਸੀ ਪਰ ਸ੍ਰੀ ਬਾਦਲ ਦੀ ਸਿਹਤ ਠੀਕ ਨਾ ਹੋਣ ਕਾਰਨ ਇਹ ਮੁਲਤਵੀ ਕਰਨੀ ਪਈ।

ਅਕਾਲੀ ਆਗੂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਜੋ ਧੱਕੇ ਨਾਲ ਸੰਸਦ ਵਿਚ ਪਾਸ ਕਰਵਾਏ ਗਏ ਹਨ, ਕੇਂਦਰ ਸਰਕਾਰ ਵੱਲੋਂ ਰਾਜਾਂ ਦੀਆਂ ਸ਼ਕਤੀਆਂ ਵਿਚ ਸਿੱਧੀ ਦਖਲਅੰਦਾਜ਼ੀ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਰਾਜ ਸੂਚੀ ਦਾ ਵਿਸ਼ਾ ਹੈ ਤੇ ਕੇਂਦਰ ਸਰਕਾਰ ਨੇ ਇਸ ਮਾਮਲੇ ’ਤੇ ਕਾਨੂੰਨ ਬਣਾ ਦਿੱਤੇ ਹਨ। ਉਹਨਾਂ ਕਿਹਾ ਕਿ ਅਸੀਂ ਸਪਸ਼ਟ ਹਾਂ ਕਿ ਇਹ ਕਾਨੂੰਨ ਸੰਸਦ ਨਹੀਂ ਬਣਾ ਸਕਦੀ। ਉਹਨਾਂ ਨੇ ਰਾਜ ਦੇ ਕਾਨੂੰਨਾਂ ਅਤੇ ਮਾਰਕੀਟ ਕਮੇਟੀਆਂ ਦੇ ਉਪਰ ਵੀ ਕਾਨੂੰਨ ਬਣਾ ਦਿੱਤੇ ਹਨ ਤੇ ਇਹਨਾਂ ਨਾਲ ਕਾਰਪੋਰਟ ਘਰਾਣਿਆਂ ਨੁੰ ਮਦਦ ਮਿਲੇਗੀ ਤੇ ਰਾਜਾਂ ਦੀ ਵਿੱਤੀ ਹਾਲਾਤ ਹੋਰ ਕਮਜ਼ੋਰ ਹੋਵੇਗੀ।

ਉਹਨਾਂ ਕਿਹਾ ਕਿ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੁੰ ਕੇਂਦਰ ਦੇ ਰਹਿਮੋ ਕਰਮ ’ਤੇ ਨਹੀਂ ਛੱਡਿਆ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ ਤੇ ਪੱਛਮੀ ਬੰਗਾਲ ਵਿਚ ਸਪਸ਼ਟ ਦਿਸਿਆ ਹੈ ਜਿਥੇ ਰਾਜਪਾਲ ਇਕ ਚੁਣੀ ਹੋਈ ਸਰਕਾਰ ਦੇ ਕੰਮਕਾਜ ਵਿਚ ਲਗਾਤਾਰ ਦਖਲ ਦੇ ਰਿਹਾ ਹੈ ਤੇ ਪੰਜਾਬ ਵਿਚ ਵੀ ਰਾਜਪਾਲ ਨੇ ਸਰਦਾਰ ਨੁੰ ਦਰਕਿਨਾਰ ਕਰ ਕੇ ਸੂਬੇ ਦੇ ਅਧਿਕਾਰੀਆਂ ਨੁੰ ਤਲਬ ਕੀਤਾਹੈ।

ਉਹਨਾਂ ਕਿਹਾ ਕਿ ਅਕਾਲੀ ਦਲ ਇਸ ਰੁਝਾਨ ਦੇ ਖਿਲਾਫ ਹੈ ਤੇ ਇਹ ਹਮ ਖਿਆਲੀ ਪਾਰਟੀਆਂ ਨੂੰ ਇਕਜੁੱਟ ਕਰਨ ਵਾਸਤੇ ਪੂਰੀ ਵਾਹ ਲਗਾਏਗਾ ਤਾਂ ਕੇਂਦਰ ਸਰਕਾਰ ਦੇ ਹੱਥਾਂ ਵਿਚ ਸ਼ਕਤੀਆਂ ਦੇ ਕੇਂਦਰੀਕਰਨ ਨੂੰ ਰੋਕਿਆ ਜਾ ਸਕੇ।

Thepunjabwire
 • 2
 • 51
 •  
 •  
 •  
 •  
 •  
 •  
 •  
 •  
  53
  Shares
error: Content is protected !!