ਠੰਢ ਨੂੰ ਮੁੱਖ ਰੱਖਦਿਆਂ ਲੋੜਵੰਦਾਂ ਲੋਕਾਂ ਨੂੰ ਕੰਬਲ ਵੰਡੇ ਗਏ- ਚੇਅਰਪਰਸਨ ਸ੍ਰੀਮਤੀ ਸ਼ਾਹਲਾ ਕਾਦਰੀ
ਗੁਰਦਾਸਪੁਰ, 6 ਜਨਵਰੀ ( ਮੰਨਨ ਸੈਣੀ ) । ਠੰਢ ਨੂੰ ਵੇਖਦਿਆਂ ਜਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵਲੋਂ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਜਾ ਰਹੇ ਹਨ, ਜਿਸ ਤਹਿਤ ਚੇਅਰਪਰਸਨ ਰੈੱਡ ਕਰਾਸ ਹਾਸਪਿਟਲ ਵੈਲਪੇਅਰ ਸੈਕਸ਼ਨ, ਗੁਰਦਾਸਪੁਰ ਸ੍ਰੀਮਤੀ ਸ਼ਾਹਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋ ਪਿੰਡ ਰਾਮ ਨਗਰ ਅਤੇ ਪੰਡੋਰੀ ਰੋਡ ਤੇ ਸਥਿਤ ਝੁੱਗੀ ਝੋਂਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਡਾ. ਸੁਰਿੰਦਰ ਕੋਰ ਪਨੂੰ ਅਤੇ ਜ਼ਿਲਾ ਰੈੱਡ ਕਰਾਸ ਦੇ ਸੈਕਟਰੀ ਰਾਜੀਵ ਕੁਮਾਰ ਠਾਕੁਰ ਵੀ ਮੋਜੂਦ ਸਨ।
ਇਸ ਮੌਕੇ ਸ੍ਰੀਮਤੀ ਸ਼ਾਹਲਾ ਕਾਦਰੀ ਨੇ ਦੱਸਿਆ ਕਿ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਲੋੜਵੰਦ ਲੋਕਾਂ ਦੀ ਵੱਧਚੜ੍ਹ ਕੇ ਮਦਦ ਕੀਤੀ ਜਾਂਦੀ ਹੈ ਅਤੇ ਹੁਣ ਸਰਦੀ ਨੂੰ ਵੇਖਦਿਆਂ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਜਾ ਰਹੇ ਹਨ। ਉਨਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਨੇ ਹਮੇਸ਼ਾ ਮਾਨਵਤਾ ਦੀ ਭਲਾਈ ਲਈ ਵੱਧਚੜ੍ਹ ਕੇ ਕੰਮ ਕੀਤੇ ਹਨ। ਸੁਸਾਇਟੀ ਵਲੋਂ ਲੋੜਵੰਦਾਂ ਲੋਕਾਂ ਨੂੰ ਸਿਲਾਈ ਮਸ਼ੀਨਾਂ, ਟਰਾਈ ਸਾਇਕਲ, ਬਨਾਉਟੀ ਅੰਗ ਆਦਿ ਦੀ ਸਹਾਇਤੀ ਕੀਤੀ ਜਾਾਂਦੀ ਹੈ।
ਉਨਾਂ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੋਰਾਨ ਵੀ ਜਿਲਾ ਰੈੱਡ ਕਰਾਸ ਨੇ ਬਾਖੂਬੀ ਰੋਲ ਨਿਭਾਇਆ ਅਤੇ ਜ਼ਿਲਾ ਵਾਸੀਆਂ ਅਤੇ ਖਾਸਕਰਕੇ ਰਾਵੀ ਦਰਿਆ ਤੋਂ ਪਾਰ ਰਹਿੰਦੇ ਲੋਕਾਂ ਦੀ ਮਦਦ ਕੀਤੀ ਗਈ। ਉਨਾਂ ਨੂੰ ਰਾਸ਼ਨ ਤੇ ਦਵਾਈਆਂ ਆਦਿ ਪੁਜਦਾ ਕੀਤੀਆਂ ਗਈਆਂ। ਲੋਕਾਂ ਨੂੰ ਦਵਾਈਆਂ ਦੀ ਘਰ-ਘਰ ਡਿਲਵਰੀ ਕਰਨ ਦੇ ਮੰਤਵ ਨਾਲ ਜ਼ਿਲੇ ਦੇ ਵੱਖ-ਵੱਖ ਖੇਤਰਾਂ ਵਿਚ 04 ਮੋਬਾਇਲ ਵੈਨਾਂ ਚਲਾਈਆਂ ਗਈਆਂ ਸਨ।