ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਸ਼ਹਿਰਾਂ ਵਿਚ ਰਾਤ ਦਾ ਕਰਫਿਊ ਲਾਗੂ ਕਰਨ ਦੇ ਹੁਕਮ ਜਾਰੀ

ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਹੋਣਗੇ ਬੰਦ

ਗੁਰਦਾਸਪੁਰ, 1 ਦਸੰਬਰ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਕੋਵਿਡ-19 ਨੂੰ ਮੁੱਖ ਰੱਖਦਿਆਂ 26 ਨਵੰਬਰ 2020 ਨੂੰ ਅਰਬਨ ਏਰੀਏ ਵਿਚ ਪਹਿਲੀ ਦਸੰਬਰ 2020 ਤੋਂ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਸ ਤੋਂ ਪਹਿਲਾਂ 14-10-2020 ਨੂੰ ਕੋਰੋਨਾ ਵਾਇਰਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਦਿੱਤੇ ਹੁਕਮਾਂ ਤਹਿਤ ਕੁਝ ਰਾਹਤਾਂ ਦਿੱਤੀਆਂ ਗਈਆਂ ਸਨ। ਪਰ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਵਲੋਂ ਜਾਰੀ ਗਾਈਡਲਾਈਨਜ਼ ਤਹਿਤ ਜ਼ਿਲੇ ਗੁਰਦਾਸਪੁਰ ਅੰਦਰ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਹੇਠ ਲਿਖੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

Additional restrictions in urban area of Punjab to be implemented from 1st December , 2020 due to Covid-19 pandemic.

ਜਿਲੇ ਅੰਦਰ ਕੋਵਿਡ-19 ਦੀ ਸਥਿਤੀ ਨੂੰ ਮੁੱਖ ਰੱਖਦਿਆਂ ਜਿਲੇ ਅੰਦਰ ਪਹਿਲੀ ਦਸੰਬਰ 2020 ਤੋਂ ਐਡੀਸ਼ਨਲ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ :

 1. ਮਿਊਂਸੀਪਲ ਕਾਰਪੋਰੇਸ਼ਨ ਬਟਾਲਾ, ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਕਾਦੀਆਂ, ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਫਤਿਹਗੜ• ਚੂੜੀਆਂ ਦੇ ਸ਼ਹਿਰੀ ਖੇਤਰ ਵਿਚ ਰਾਤ ਦਾ ਕਰਫਿਊ ਰਾਤ 10 ਵਜੋਂ ਤੋ ਸਵੇਰੇ 5 ਵਜੇ ਤਕ ਰਹੇਗਾ। ਮਿਊਂਸੀਪਲ ਕਾਰਪੋਰੇਸ਼ਨ ਬਟਾਲਾ, ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਧਾਰੀਵਾਲ, ਕਾਦੀਆਂ, ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਫਤਿਹਗੜ• ਚੂੜੀਆਂ ਦੀ ਹੱਦ ਅੰਦਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਵਿਅਕਤੀਗਤ ਤੋਰ ਤੇ ਗੈਰ-ਜਰੂਰੀ ਗਤੀਵਿਧੀਆਂ ਕਰਨ ਤੇ ਪਾਬੰਦੀ ਹੋਵੇਗੀ।
 2. ਹੋਟਲ, ਹੋਰ ਹਾਸਪਟਿਲੀ ਯੂਨਿਟ, ਰੈਸਟੋਰੈਂਟ ਤੇ ਮੈਰਿਜ ਪੈਲੇਸ, ਸ਼ਾਪਿੰਗ ਮਾਲਜ਼/ਮਲਟੀਪਲੈਕਸ ਵਿਚ ਰੈਸਟੋਂਰੈਂਟ/ਹੋਟਲ ਰਾਤ 9:30 ਵਜੇ ਹੋਣਗੇ ਬੰਦ ਹੋਣਗੇ।
 3. ਸ਼ੋਸਲ ਡਿਸਟੈਂਸਿੰਗ, ਮਾਸਕ ਪਹਿਨਣਾ , ਸ਼ੈਨੀਟਾਇਜ਼ੇਸ਼ਨ ਆਦਿ :
  ਸ਼ੋਸਲ ਡਿਸਟੈਂਸ- ਕਿਸੇ ਵੀ ਐਕਟੀਵਿਟੀ ਲਈ ਘੱਟੋ ਘੱਟ 6 ਫੁੱਟ (ਦੋ ਗਜ਼ ਦੀ ਦੂਰੀ) ਹੋਣੀ ਚਾਹੀਦੀ ਹੈ। ਇਸੇ ਤਰਾਂ ਜੇਕਰ ਕੋਈ ਲਈ ਗਈ ਮਨਜੂਰੀ ਭੀੜ ਆਦਿ ਹੁੰਦੀ ਹੈ ਤਾਂ ਜਰੂਰੀ ਤੋਰ ਤੇ ਸ਼ੋਸਲ ਡਿਸਟੈਂਸ ਬਣਾਈ ਕੇ ਰੱਖੀ ਜਾਵੇ। ਸ਼ੋਸਲ ਡਿਸਟੈਂਸ਼ ਨਾਲ ਸਮਝੋਤਾ ਨਹੀਂ ਕੀਤਾ ਜਾਵੇਗੀ।
  ਮਾਸਕ ਪਹਿਨਣਾ ਜਾਵੇ। ਪਬਲਿਕ ਸਥਾਨਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਥੁੱਕਿਆ ਨਾ ਜਾਵੇ, ਹੱਥ ਮਿਲਾਉਣ ਤੋ ਗੁਰੇਜ ਕਰੋ ਅਤੇ ਹੱਥਾਂ ਨੂੰ ਸ਼ੈਨਟਾਇਜ਼ ਕੀਤਾ ਜਾਵੇ। ਪਬਲਿਕ ਸਥਾਨਾਂ ਤੇ ਕੰਮ ਵਾਲੀਆਂ ਥਾਵਾਂ ਤੇ ਸਬੰਧਿਤ ਅਥਾਰਟੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ।
  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ 30 ਜੁਲਾਈ 2020 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਤਹਿਤ ਕੋਵਿਡ-19 ਨੂੰ ਰੋਕਣ ਤੇ ਕੰਟਰੋਲ ਕਰਨ ਦੇ ਮੰਤਵ ਨਾਲ ਸਰਕਾਰ ਦੀਆਂ ਹਦਾਇਤਾਂ, ਗਾਈਡਲਾਈਨਜ਼ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੈਨਲਟੀ ਲਗਾਈ ਗਈ ਸੀ। ਹੁਣ ਪਬਲਿਕ ਸਥਾਨਾਂ ਤੇ ਥੁੱਕਣ ਅਤੇ ਮਾਸਕ ਨਾ ਪਹਿਨਣ (ਹਰੇਕ) ਤੇ 500 ਰੁਪਏ ਤੋਂ ਵਧਾ ਕੇ 1000 ਪੈਨਲਟੀ (ਥੁੱਕਣ ਤੇ ਮਾਸਕ ਨਾ ਪਹਿਨਣ ਤੇ ਵੱਖੋ-ਵੱਖ) ਕੀਤੀ ਗਈ ਹੈ।

penal provisions:
ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ‘The disaster management Act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਹੁਕਮ ਪਹਿਲੀ ਦਸੰਬਰ 2020 ਤੋਂ ਲਾਗੂ ਹੋਣਗੇ।

Thepunjabwire
 • 15
 •  
 •  
 •  
 •  
 •  
 •  
 •  
 •  
 •  
  15
  Shares
error: Content is protected !!