CORONA ਗੁਰਦਾਸਪੁਰ

ਸਲੱਮ ਏਰੀਆਂ ਅਤੇ ਲੋੜਵੰਦ ਲੋਕਾਂ ਨਾਲ ਆਨ ਲਾਈਨ ਸੰਪਰਕ ਬਣਾ ਕੇ ਉਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕੀਤੀ ਜਾਵੇਗੀ ਪੁਹੰਚ

ਸਲੱਮ ਏਰੀਆਂ ਅਤੇ ਲੋੜਵੰਦ ਲੋਕਾਂ ਨਾਲ ਆਨ ਲਾਈਨ ਸੰਪਰਕ ਬਣਾ ਕੇ ਉਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕੀਤੀ ਜਾਵੇਗੀ ਪੁਹੰਚ
  • PublishedOctober 7, 2020

ਡਿਪਟੀ ਕਮਿਸ਼ਨਰ ਵਲੋਂ ਗੁਰਦਾਸਪੁਰ ਅਤੇ ਧਾਰੀਵਾਲ ਦੇ ਖੇਤਰ ਦੇ ਲੋਕਾਂ ਨਾਲ ਵੀਡੀਓ ਕਾਨਫਰੰਸ ਜਰੀਏ ਮੀਟਿੰਗ

ਗੁਰਦਾਸਪੁਰ, 7 ਅਕਤੂਬਰ ( ਮੰਨਨ ਸੈਣੀ  )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੀਡੀਓ ਕਾਨਫੰਰਸ ਜਰੀਏ ਗੁਰਦਾਸਪੁਰ ਅਤੇ ਧਾਰੀਵਾਲ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਉਨਾਂ ਦੇ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ ਵੀ ਮੋਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਵੀਡੀਓ ਕਾਨਫਰੰਸ ਜਰੀਏ ਲੋਕਾਂ ਨਾਲ ਕੀਤੀ ਜਾ ਰਹੀਆਂ ਮੀਟਿੰਗਾਂ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਦਿਆਂ ਸਲੱਮ ਏਰੀਏ, ਰੇਹੜੀਆਂ ਵਾਲੇ ਤੇ ਲੋੜਵੰਦ ਲੋਕਾਂ ਤਕ ਪਹੁੰਚ ਕਰਕੇ ਉਨਾਂ ਦੀ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਵਲੰਟੀਅਰਾਂ ਰਾਹੀਂ ਇਨਾਂ ਲੋਕਾਂ ਨਾਲ ਸੰਪਰਕ ਬਣਾਇਆ ਜਾਵੇਗਾ, ਕਿਉਕਿ ਜ਼ਿਆਦਾਤਰ ਲੋਕਾਂ ਨੂੰ ਜੂਮ ਰਾਹੀਂ ਮੀਟਿੰਗ ਕਰਨ ਵਿਚ ਮੁਸ਼ਕਿਲ ਹੁੰਦੀ ਹੈ ਜਾਂ ਉਨਾਂ ਪਾਸ ਮੋਬਾਇਲ ਨਹੀਂ ਹੁੰਦਾ ਹੈ। ਇਸ ਲਈ ਅਜਿਹੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ, ਉਨਾਂ ਤਕ ਪੁਹੰਚ ਕਰਕੇ, ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ।

ਮੀਟਿੰਗ ਦੌਰਾਨ ਧਾਰੀਵਾਲ ਤੋਂ ਸਾਬਕਾ ਕੌਂਸ਼ਲਰ ਰਮੇਸ਼ ਕੁਮਾਰ ਨੇ ਸ਼ਹਿਰੀ ਖੇਤਰ ਦੇ ਲੋੜਵੰਦ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਗਰਾਂਟ ਦੇਣ ਸਬੰਧੀ, ਨੀਲੇ ਕਾਰਡ ਬਣਾਉਣ ਸਬੰਧੀ, ਬੇਦੀ ਕਾਲੋਨੀ ਵਿਖੇ ਪਾਰਕ ਦੀ ਨਿਸ਼ਾਨਦੇਹੀ ਕਰਵਾਉਣ ਸਬੰਧੀ, ਸ੍ਰੀ ਸੋਖੀ ਨੇ ਪ੍ਰਾਈਵੇਟ ਸਕੂਲ ਵਲੋਂ ਕੰਪਿਊਟਰ ਫੀਸ ਵਸੂਲਣ ਸਬੰਧੀ, ਖੁੰਡਾ ਰੋਡ ‘ਤੇ ਦਰੱਖਤਾਂ ਦੀ ਛਗਾਂਈ ਕਰਨ ਸਬੰਧੀ , ਸਵਰਨ ਸਿੰਘ ਧਾਰੀਵਾਲ ਨੇ ਕਮਿਊਨਿਟੀ ਹੈਲਥ ਸੈਂਟਰ ਵਿਖੇ 24 ਘੰਟੇ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਸਬੰਧੀ ਮੁਸ਼ਕਿਲਾਂ
ਦੱਸੀਆਂ , ਜਿਸ ਸਬੰਧੀ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਹੱਲ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਪਹਿਲਾਂ ਪਿਛਲੇ ਹਫਤੇ ਦੌਰਾਨ ਦੱਸੀਆਂ ਗਈਆਂ ਮੁਸ਼ਕਿਲਾਂ ਦਾ ਡਿਪਟੀ ਕਮਿਸ਼ਨਰ ਵਲੋਂ ਰਿਵੀਊ ਕੀਤਾ ਗਿਆ।

ਧਾਰੀਵਾਲ ਤੋਂ ਸਾਬਕਾ ਕੌਸਲਰ ਰਮੇਸ਼ ਕੁਮਾਰ ਨੇ ਵਾਰਡ ਨੰਬਰ-3 ਵਿਖੇ ਸਫਾਈ ਦੇ ਪ੍ਰਬੰਧ ਕਰਵਾਉਣ ਅਤੇ ਨਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਸੀ , ਜਿਸ ਨੂੰ ਹੱਲ ਕਰ ਦਿੱਤਾ ਗਿਆ। ਸਵਰਨ ਸਿੰਘ ਵਾਸੀ ਧਾਰੀਵਾਲ ਨੇ ਦਾਣਾ ਮੰਡੀ ਰੋਡ ਦੀ ਮੁਰੰਮਤ ਕਰਨ ਲਈ ਕਿਹਾ ਸੀ, ਜਿਸ ਦੀ ਮੁਰੰਮਤ ਕਰ ਦਿੱਤੀ ਗਈ ਸੀ। ਧਾਰੀਵਾਲ ਨਹਿਰ , ਬੀਡੀਪੀਓ ਦਫਤਰ ਦੇ ਨੇੜੇ ਕਿਨਾਰੇ ਠੀਕ ਕਰਨ ਸਬੰਧੀ ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਹਫਤੇ ਤਕ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।
ਗੁਰਦਾਸਪੁਰ ਵਾਸੀ ਮੋਹਿਤ ਮਹਾਜਨ ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਲੋਂ ਹਨੂੰਮਾਨ ਚੌਂਕ ਵਿਖੇ ਲੋਕਾਂ ਵਲੋਂ ਬਜਾਰਾਂ ਵਿਚ ਕਾਰਾਂ ਖੜ•ੀਆਂ ਕਰਕੇ ਆਵਾਜਾਈ ਪ੍ਰਭਾਵਿਤ ਕਰਨ ਸਬੰਧੀ ਸਮੱਸਿਆ ਧਿਆਨ ਵਿਚ ਲਿਆਂਦੀ ਗਈ ਸੀ , ਜਿਸ ਸਬੰਧੀ ਅਧਿਕਾਰੀਆਂ ਦੱਸਿਆ ਕਿ ਸੜਕ ਤੇ ਪੀਲੀ ਲਾਈਨ ਲਗਾਉਣ ਆਦਿ ਸਬੰਧੀ ਕੰਮ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

 ਨੀਲ ਕਮਲ ਵਾਸੀ ਗੁਰਦਾਸਪੁਰ ਨੇ ਚੈਨੀ ਝਪਟਮਾਰਾਂ, ਬੁੱਲਟ ਮੋਟਰਸਾਈਕਲ ਸਵਾਰ ਵਲੋਂ ਪਟਾਖੇ ਮਾਰਨ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਸੀ ਜਿਸ ਸਬੰਧੀ ਪੁਲਿਸ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਲੌੜੀਦੀ ਕਾਰਵਾਈ ਕੀਤੀ ਜਾ ਰਹੀ ਹੈ। ਮੰਨਣ ਸੈਣੀ ਨੇ ਟੈਗੋਰ ਪਬਲਿਕ ਸੂਕਲ ਵਾਲੀ ਸੜਕ/ਗਲੀ ਦੀ ਮੁਰੰਮਤ ਕਰਨ ਅਤੇ ਬਜਾਰਾਂ ਵਿਚ ਬਿਜਲੀ ਦੀਆਂ ਲਮਕ ਰਹੀਆਂ ਤਾਰਾਂ ਠੀਕ ਕਰਨ ਲਈ ਕਿਹਾ ਸੀ , ਜਿਸ ਸਬੰਧੀ ਸੰਬਧਿਤ ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਉਪਰੋਕਤ ਮੁਸ਼ਕਿਲਾਂ ਹੱਲ ਕਰ ਦਿੱਤੀਆਂ ਜਾਣਗੀਆਂ। ਦਿਲਬਾਗ ਸਿੰਘ ਲਾਲੀ ਚੀਮਾ ਨੇ ਪੰਚਾਇਤ ਭਵਨ ਤੋ ਲੈ ਕੇ ਰੇਲਵੇ ਫਾਟਕ ਤਕ ਜਿਆਦਾ ਗਿਣਤੀ ਵਿਚ ਬਣਾਏ ਗਏ ਸਪੀਡ ਬਰੇਕਰ ਘਟਾਉਣ ਲਈ ਕਿਹਾ ਸੀ , ਜਿਸ ਸਬੰਧੀ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।  ਰਾਜੀਵ ਠਾਕੁਰ ਨੇ ਇਸਲਾਮਾਬਾਦ ਮੁਹੱਲਾ ਵਿਖੇ ਪੁਲੀ ਠੀਕ ਕਰਨ ਦੀ ਮੰਗ ਕੀਤੀ ਸੀ , ਜਿਸ ਸਬੰਧੀ ਈਓ ਨੇ ਦੱਸਿਆ ਕਿ ਜਲਦ ਮੁਸ਼ਕਿਲ ਹੱਲ ਹੋ ਜਾਵੇਗੀ।

Written By
The Punjab Wire