ਸਰਹੱਦੀ ਜ਼ਿਲੇ ਗੁਰਦਾਸਪੁਰ ਦੇ ਵਸਨੀਕਾਂ ਨੇ ਦੇਸ਼-ਵਿਦੇਸ਼ ਦੀ ਧਰਤੀ ‘ਤੇ ਨਾਮਣਾ ਖੱਟਿਆ-ਡਿਪਟੀ ਕਮਿਸ਼ਨਰ
ਗੁਰਦਾਸਪੁਰ, 27 ਸਤੰਬਰ (ਮੰਨਨ ਸੈਣੀ ) । ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੀ ਪਹਿਲਕਦਮੀ ਸਦਕਾ ਜ਼ਿਲ•ਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਫੇਸਬੁੱਕ ਲਾਈਵ ਪ੍ਰੋਗਰਾਮ ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 10ਵੇਂਂ ਐਡੀਸ਼ਨ ਵਿਚ ਗੁਰਦਾਸਪੁਰ ਦੇ ਅਚੀਵਰਜ਼ ਵਲੋਂ ਜ਼ਿਲਾ ਵਾਸੀਆਂ ਨਾਲ ਆਪਣੀ ਮਿਹਨਤ ਤੇ ਲਗਨ ਨਾਲ ਕੀਤੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਅੱਜ ਦੇ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਸ. ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਹਰਦੀਪ ਸਿੰਘ ਜ਼ਿਲ•ਾ ਸਿੱਖਿਆ ਅਫਸਰ (ਸ), ਸੁਰਜੀਤ ਪਾਲ ਜ਼ਿਲਾ ਸਿੱਖਿਆ (ਪ), ਰਾਜੀਵ ਠਾਕੁਰ ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ। ਅੱਜ ਦੇ ਅਚੀਵਰਜ ਪ੍ਰੋਗਰਾਮ ਦਾ ਘੇਰਾ ਹੋਰ ਵਿਸ਼ਾਲ ਕਰਦਿਆਂ ਜ਼ਿਲੇ ਦੇ ਪਰਵਾਸੀ ਭਾਰਤੀਆਂ ਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਗਿਆ।
ਵੀਡੀਓ ਕਾਨਫਰੰਸ ਜਰੀਏ ਅਚੀਵਰਜ਼ ਪ੍ਰੋਗਰਾਮ ਵਿਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਅਚੀਵਰਜ਼ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਹਹੱਦੀ ਜ਼ਿਲ•ੇ ਗੁਰਦਾਸਪੁਰ ਅੰਦਰ ਬਹੁਤ ਜਿਆਦਾ ਕਾਬਲੀਅਤ ਹੈ ਅਤੇ ਇਥੋ ਦੇ ਵਸਨੀਕਾਂ ਨੇ ਦੇਸ਼-ਵਿਦੇਸ਼ ਦੀ ਧਰਤੀ ਵਿਚ ਨਾਮਣਾ ਖੱਟਿਆ ਹੈ। ਉਨਾਂ ਅੱਗੇ ਦੱਸਿਆ ਕਿ ਜਲਦ ਹੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ (ਦਫਤਰ ਡਿਪਟੀ ਕਮਿਸ਼ਨਰ) ਵਿਖੇ ਵੱਡੀਆਂ ਚਾਰ ਡਿਜ਼ੀਟਲ ਸਕਰੀਨਾਂ ਲਗਾਈਆਂ ਜਾਣਗੀਆਂ, ਜਿਨਾਂ ਵਿਚ ਜ਼ਿਲੇ ਦੇ ਸ਼ਹੀਦਾਂ, ਅਚੀਵਰਜ਼, ਜ਼ਿਲੇ ਦੇ ਮੁੱਖ ਸਮਾਰਕ ਅਤੇ ਵਿਕਾਸ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਅਚੀਵਰਜ਼ ਦੀ ਕਾਫੀ ਬੁੱਕਲੈੱਟ ਵੀ ਤਿਆਰੀ ਕੀਤੀ ਜਾਵੇਗੀ, ਜੋ 26 ਜਨਵਰੀ 2020 ਨੂੰ ਰਿਲੀਜ਼ ਕੀਤੀ ਜਾਵੇਗੀ, ਜੋ ਨੌਜਵਾਨ ਪੀੜ•ੀ ਲਈ ਮਾਰਗਦਰਸ਼ਕ ਬਣੇਗੀ।
ਲਾਈਵ ਫੇਸਬੁੱਕ ਪ੍ਰੋਗਰਾਮ ਦੌਰਾਨ ਸ. ਬਲਵਿੰਦਰ ਸਿੰਘ (ਪੀ ਸੀ ਐਸ) , ਜੋ ਗੁਰਦਾਸਪੁਰ ਸ਼ਹਿਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ 10ਵੀਂ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰਦਾਸਪੁਰ ਤੋਂ ਪਾਸ ਕੀਤੀ। ਸਰਕਾਰੀ ਕਾਲਜ, ਗੁਰਦਾਸਪੁਰ ਤੋਂ ਬੀਐਸ (ਮੈਡੀਕਲ) ਪਾਸ ਕੀਤੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਐਮ ਬੀ ਏ (ਮਾਰਕਿੰਟਗ) ਪਾਸ ਕੀਤੀ। 1993 ਤੋਂ 1994 ਤਕ ਬੀਡੀਪੀਓ ਧਾਰਕਲਾਂ(ਪਠਾਨਕੋਟ) ਵਿਖੇ ਸੇਵਾਵਾਂ ਨਿਭਾਈਆਂ। ਨਵੰਬਰ 2000 ਵਿਚ ਤਹਿਸੀਲ ਵੈਲਫੇਅਰ ਅਫਸਰ ਵਲੋਂ ਸੇਵਾਵਾਂ ਸ਼ੁਰੂ ਕੀਤੀਆਂ। ਜੁਲਾਈ 2005 ਵਿਚ ਡੈਪੂਟੇਸ਼ਨ ‘ਤੇ ਬੀਡੀਪੀਓ ਧਾਰੀਵਾਲ ਵਿਖੇ ਸੇਵਾਵਾਂ ਨਿਭਾਈਆਂ। 2006-07 ਦੌਰਾਨ ਬੀਡੀਪੀਓ ਗੁਰਦਾਸਪੁਰ, ਦੋਰਾਂਗਲਾ ਤੇ ਬਟਾਲਾ ਵਿਖੇ ਸੇਵਾਵਾਂ ਨਿਭਾਈਆਂ। ਉਪਰੰਤ 2008 ਤੋਂ 2014 ਦੌਰਾਨ ਜ਼ਿਲ•ਾ ਭਲਾਈ ਅਫਸਰ, ਗੁਰਦਾਸਪੁਰ ਵਜੋਂ ਸੇਵਾਵਾਂ ਨਿਭਾਈਆਂ। ਮਾਰਚ 2017 ਵਿਚ ਪੀ.ਸੀ.ਐਸ ਪ੍ਰੀਖਿਆ ਪਾਸ ਕੀਤੀ। ਉਪਰੰਤ ਸਭ ਤੋਂ ਪਹਿਲਾਂ ਮਾਨਸਾ ਵਿਖੇ ਸਹਾਇਕ ਕਮਿਸ਼ਨਰ (ਜ) ਵਜੋਂ ਸੇਵਾਵਾਂ ਨਿਭਾਈਆਂ। ਉਪਰੰਤ ਐਸ ਡੀ ਐਮ ਮੌੜ, ਜੈਤੋ, ਕੋਟਕਪੁਰਾ ਵਿਖੇ ਸੇਵਾਵਾਂ ਨਿਭਾਉਣ ਤੋਂ ਬਾਅਦ ਮੋਜੂਦ ਬਟਾਲਾ ਵਿਖੇ ਐਸ.ਡੀ.ਐਮ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਕਿਹਾ ਕਿ ਵਿਅਕਤੀ ਨੂੰ ਜਿਸ ਵੀ ਖੇਤਰ ਵਿਚ ਕੰਮ ਕਰਨ ਦਾ ਮੌਕੇ ਮਿਲੇ, ਉਸ ਵਿਚ ਪੂਰੀ ਮਿਹਨਤ ਤੇ ਦ੍ਰਿੜ ਸ਼ਕਤੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਖਤ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਨਾਂ ਵਿਦਿਆਰਥੀਆਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਪ੍ਰਾਇਮਰੀ ਸਿੱਖਿਆ ਭਾਵ ਨੀਂਹ ਮਜ਼ਬੂਤ ਹੋਣ ਨਾਲ ਅਸੀਂ ਹਰ ਮੰਜ਼ਿਲ ਪ੍ਰਾਪਤ ਕਰ ਸਕਦੇ ਹਨ। ਸਾਨੂੰ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ ਤੇ ਕਰਮ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ•ਾ ਪ੍ਰਸ਼ਾਸਨ ਵਲੋਂ ਅਚੀਵਰਜ਼ ਪ੍ਰੋਗਰਾਮ ਦਾ ਘੇਰਾ ਵਿਸ਼ਾਲ ਕਰਦਿਆਂ ਪ੍ਰਵਾਸੀ ਭਾਰਤੀਆਂ ਨੂੰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਾਇਆ ਗਿਆ, ਜਿਸ ਦੇ ਚੱਲਦਿਆਂ ਗੁਰਦਾਸਪੁਰ ਵਾਸੀ ਸ. ਕਰਮਜੀਤ ਸਿੰਘ (ਯੂ.ਐਸ.ਏ) ਜੋ ਪਿਛਲੇ ਕਰੀਬ 20 ਸਾਲਾਂ ਤੋਂ ਕੈਲੀਫੋਰਨੀਆਂ ( ਯੂ.ਐਸ.ਏ) ਵਿਖ ਰਹਿ ਰਹੇ ਹਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ 1992 ਵਿਚ ਬੀ.ਟੈਕ ਕਰਨ ਉਪਰੰਤ ਅਮਰੀਕਾ ਜਾ ਕੇ ਐਮ ਬੀ ਏ 2012 ਵਿਚ ਕੀਤੀ। ਹੁਣ ਅਮਰੀਕਾ ਦੀ ਨਾਮਵਾਰ ਕੰਪਨੀ ‘ਸਮਾਰਟ ਵਾਇਰ’ ਵਿਚ ਇੰਜੀਨਅਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਕਿਹਾ ਕਿ ਤਰੱਕੀ ਕਰਨ ਲਈ, ਮਿਹਨਤ ਕਰਨਾ ਬਹੁਤ ਜਰੂਰੀ ਹੈ ਅਤੇ ਮਿਹਨਤ ਲਈ ਤੁਹਾਡਾ ਐਟੀਟਿਊਡ ਹੋਣਾ ਬਹੁਤ ਜਰੂਰੀ ਹੈ ਤੇ ਮਿਹਨਤ ਲਗਾਤਾਰ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪੋਜਟਿਵ ਸੋਚ ਦਾ ਹੋਣਾ ਬਹੁਤ ਜਰੂਰੀ ਹੈ। ਉਨਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਿਹਨਤ ਕਰੋ, ਤੁਹਾਡੀ ਕਾਬਲੀਅਤ ਆਪਣੇ ਆਪ ਸਾਹਮਣੇ ਆ ਜਾਵੇਗੀ। ਉਨਾਂ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਖਾਸਕਰਕੇ ਕਮਜੋਰ ਵਿਦਿਆਰਥੀਆਂ ਵੱਲ ਵੱਧ ਤਵੱਜੋ ਦੇ ਕੇ ਉਨਾਂ ਨੂੰ ਵੀ ਅੱਗੇ ਵੱਧਣ ਦੇ ਬਰਾਬਰ ਮੋਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਉਨਾਂ ਕਿਹਾ ਕਿ ਅਮਰੀਕਾ ਆਉਣ ਬਹੁਤ ਸੋਖਾ ਹੈ ਪਰ ਇਸ ਲਈ ਯੋਗਤਾ ਹੋਣ ਬਹੁਤ ਲਾਜ਼ਮੀ ਹੈ। ਪੜੋ, ਟੈਸਟ ਦਿਓ ਤੇ ਉਚੇਰੀ ਪੜ•ਾਈ ਕਰਨ ਲਈ ਕਾਲਜ ਜਾਂ ਯੂਨੀਵਰਸਿਟੀ ਵਿਚ ਦਾਖਲਾ ਲੈ ਕੇ ਸਹੀ ਤਰੀਕੇ ਨਾਲ ਅਮਰੀਕਾ ਆਉਣਾ ਚਾਹੀਦਾ ਹੈ। ਇਸ ਮੌਕੇ ਉਨਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਕੋਰੋਨਾ ਵਾਇਰਸ ਵਿਰੁੱਧ ਕੀਤੇ ਜਾ ਰਹੇ ਠੋਸ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਰੋਨਾ ਪੀੜਤਾਂ ਦੀ ਟਰੇਸਿੰਗ ਕਰਨ ਵਿਚ ਗੁਰਦਾਸਪੁਰ ਜ਼ਿਲਾ ਸ਼ਲਾਘਾਯੋਗ ਤੇਜ਼ ਕਾਰਜ ਕਰ ਰਿਹਾ ਹੈ।
ਇਸ ਮੌਕੇ ਅਚਵੀਰਜ਼ ਵਿਦਿਆਰਥਣ, ਜਪਨੀਤ ਕੋਰ ਕਲਸੀ ਨੇ ਦੱਸਿਆ ਕਿ ਉਸਨੇ ਦੱਸਵੀਂ ਜਮਾਤ ਐਚ.ਆਰ.ਏ ਇੰਟਰਨੈਸ਼ਨਲ ਸਕੂਲ, ਗੁਰਦਾਸਪੁਰ ਤੋਂ 96 ਫੀਸਦ ਅੰਕ ਪ੍ਰਾਪਤ ਕਰਕੇ ਪਾਸ ਕੀਤੀ। ਉਸਨੇ ਕਿਹਾ ਕਿ ਸਾਨੂੰ ਪਾੜ•ਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਅਤੇ ਪੜ•ਾਈ ਕਰਨ ਲਈ ਟਾਈਮ ਟੇਬਲ ਜਰੂਰ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਵਿਦਿਆਰਥਣ ਚਾਹਤ ਮੇਹਰਾ ਜੋ ਪਿੰਡ ਪਨਿਆੜ, ਗੁਰਦਾਸਪੁਰ ਦੀ ਵਸਨੀਕ ਹੈ ਨੇ ਦੱਸਿਆ ਕਿ ਉਸਨੇ 10ਵੀਂ ਜਮਾਤ ਸਰਕਾਰੀ ਸੀਨੀਅਕ ਸੈਕੰਡਰੀ, ਸਕੂਲ ਪਨਿਆੜ ਤੋਂ ਪਾਸ ਕੀਤੀ। ਉਪਰੰਤ ਚੋਧਰੀ ਜੈ ਮੁਨੀ ਸੀਨੀਅਰ ਸੈਕੰਡਰੀ ਸਕੂਲ, ਦੀਨਾਨਗਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਜਮਾਤ 450 ਵਿਚੋਂ 441 ਅੰਕ ਹਾਸਲ ਲੈ ਕੇ ਪਾਸ ਕੀਤੀ। ਭਾਵ 98 ਫੀਸਦ ਅੰਕ ਹਾਸਿਲ ਕੀਤੇ। ਉਸਨੇ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਹ ਆਈ.ਏ.ਐਸ ਬਣੇ। ਜਿਸ ਲਈ ਉਹ ਪੂਰੀ ਮਿਹਨਤ ਨਾਲ ਪੜ•ਾਈ ਕਰ ਰਹੀ ਹੈ। ਉਸਨੇ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਅੰਦਰ ਪ੍ਰਾਈਵੇਟ ਸਕੂਲਾਂ ਦੀ ਤਰਜ ‘ਤੇ ਬਿਹਤਰ ਸਿੱਖਿਆ ਤੇ ਸੁਖਾਵਾਂ ਮਾਹੋਲ ਮਿਲ ਰਿਹਾ ਹੈ। ਉਸਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਉੱਚ ਯੋਗਤਾ ਪ੍ਰਾਪਤ ਅਧਿਆਪਕ ਹਨ। ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਗਾਈਡ ਕਰਦੇ ਹਨ। ਕਮਜੋਰ ਬੱਚਿਆਂ ਦੀ ਹੈਲਪ ਕਰਦੇ ਹਨ ਅਤੇ ਸਕੂਲਾਂ ਅੰਦਰ ਮੁੱਢਲਾ ਢਾਂਚਾ ਬਿਹਤਰੀਨ ਹੈ।
ਅਚੀਵਰਜ਼ ਡਾ. ਕੰਨਵਰਪਾਲ ਸਿੰਘ, ਜੋ ਪਿੰਡ ਗੋਤ ਪੋਖਰ, ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਸਨੇ 10ਵੀਂ ਜਮਾਤ ਲਿਟਲ ਫਾਵਰ ਕਾਨਵੈਂਟ ਸਕੂਲ ਗੁਰਦਾਸਪੁਰ, 12ਵੀਂ ਜਮਾਤ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਤੋਂ ਪਾਸ ਕੀਤੀ। ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ, ਜਲੰਧਰ ਤੋਂ 2016 ਵਿਚ ਐਮ ਬੀ ਬੀ ਐਸ ਪਾਸ ਕੀਤੀ। 2018 ਵਿਚ ਪੰਜਾਬ ਸਿਵਲ ਮੈਡੀਕਲ ਸਰਵਿਸ ਪ੍ਰੀਖਿਆ 2018 ਵਿਚ ਪਾਸ ਕੀਤੀ। ਹੁਣ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਉਸਨੂੰ ਅੱਗੇ ਵੱਧਣ ਲਈ ਉਨਾਂ ਦੇ ਦਾਦਾ ਜੀ ਨੇ ਬਹੁਤ ਉਤਸ਼ਾਹਿਤ ਕੀਤਾ। ਮਿਹਨਤ ਹੀ ਮੰਜ਼ਿਲ ਦੀ ਪੌੜੀ ਹੈ। ਉਨਾਂ ਕਿਹਾ ਕਿ ਸਾਨੂੰ ਲੋੜਵੰਦ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ। ਉਨਾਂ ਅੱਗੇ ਦੱਸਿਆ ਕਿ ਉਹ ਵੀ ਕੋਰੋਨਾ ਵਾਇਰਸ ਨਾਲ ਪੀੜਤ ਸਨ ਪਰ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਤੇ ਦ੍ਰਿੜ ਸ਼ਕਤੀ ਨਾਲ ਕੋਰੋਨਾ ਉੱਪਰ ਫਤਿਹ ਹਾਸਲ ਕੀਤੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ ਤੇ ਅਫਵਾਹਾਂ ਤੋਂ ਸੁਚੇਤ ਰਹਿਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਰੈੱਡ ਕਰਾਸ ਸੁਸਾਇਟੀ ਵਲੋਂ ਵਿਦਿਆਰਥਣ ਨੂੰ 5100-5100 ਰੁਪਏ ਦੇਣ ਦਾ ਐਲਾਨ ਵੀ ਕੀਤਾ।