Close

Recent Posts

ਗੁਰਦਾਸਪੁਰ ਪੰਜਾਬ

ਖੇਤੀ ਆਰਡੀਨੈਸਾਂ ਮਹਿਜ਼ ਕਿਸਾਨੀ ਨੂੰ ਨਹੀਂ ਬਲਕਿ ਪੰਜਾਬ ਸਮੇਤ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੀਆਂ – ਰਮਨ ਬਹਿਲ

ਖੇਤੀ ਆਰਡੀਨੈਸਾਂ ਮਹਿਜ਼ ਕਿਸਾਨੀ ਨੂੰ ਨਹੀਂ ਬਲਕਿ ਪੰਜਾਬ ਸਮੇਤ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੀਆਂ – ਰਮਨ ਬਹਿਲ
  • PublishedSeptember 19, 2020

ਕਿਹਾ, ਕੇਂਦਰ ਸਰਕਾਰ ਕਿਸਾਨ ਮਾਰੂ ਆਰਡੀਨੈਸਾਂ ਨੂੰ ਤੁਰੰਤ ਵਾਪਿਸ ਲਵੇ

ਗੁਰਦਾਸਪੁਰ 19 ਸਤੰਬਰ (ਮੰਨਨ ਸੈਣੀ): ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ। ਖੇਤੀਬਾੜੀ ਖੇਤਰ ਇਸ ਦੇ ਅਰਥਚਾਰੇ ਦਾ ਥੰਮ ਹੈ। ਕਿਸਾਨ ਵਿਰੋਧੀ ਖੇਤੀ ਆਰਡੀਨੈਸਾਂ ਜਿੱਥੇ ਪੰਜਾਬ ਦੇ ਕਿਸਾਨਾਂ , ਖੇਤੀਬਾੜੀ ਤੇ ਨਿਰਭਰ ਆੜਤੀਆਂ , ਮੁਨੀਮਾਂ , ਮਜ਼ਦੂਰਾਂ – ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੀ ਬਰਬਾਦੀ ਕਰਕੇ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਨਗੀਆਂ ਉਥੇ ਪੂਰੇ ਦੇਸ਼ ਨੂੰ ਬਰਬਾਦ ਕਰ ਦੇਣਗੀਆਂ।

ਇਹ ਪ੍ਰਗਟਾਵਾ ਕਰਦਿਆ ਸ਼੍ਰੀ ਰਮਨ ਬਹਿਲ ਚੈਅਰਮੈਨ ਪੰਜਾਬ ਸਬਆਰਡੀਨੈਟ ਸਰਵਿਸਜ਼ ਸਲੈਕਸ਼ਨ ਬੋਰਡ(ਐਸ.ਐਸ.ਐਸ. ਬੋਰਡ) ਨੇ ਇੱਕ ਪ੍ਰੈਸ ਬਿਆਨ ਰਾਹੀ ਕਿਹਾ ਕਿ ਕਰੋਨਾ ਦੀ ਮਾਰ ਝੱਲ ਰਹੇ ਭਾਰਤ ਦੇਸ਼ ਨੂੰ ਪੰਜਾਬ ਦੇ ਕਿਸਾਨਾਂ ਨੇ ਅੰਨ ਮੁਹੱਈਆ ਕਰਵਾਇਆ। ਅਪ੍ਰੈਲ ਦੇ ਮਹੀਨੇ ਵਿੱਚ ਕਣਕ ਦੀ ਵਾਢੀ ਵੇਲੇ ਅਤੇ ਮੁੜ ਜੁਲਾਈ ਵਿੱਚ ਝੋਨੇ ਨੂੰ ਲਗਾਉਣ ਵੇਲੇ ਕਰੋਨਾ ਕਾਰਨ ਮਜਦੂਰਾਂ ਦੀ ਘਾਟ , ਲਾਕਡਾਊਨ ਕਾਰਨ ਜਿਣਸ ਦੀ ਢੁਆ ਢੁਆਈ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦਿਆ ਹੱਡ ਭੰਨਵੀ ਮਿਹਨਤ ਕਰਕੇ ਪੰਜਾਬ ਦਾ ਕਿਸਾਨ ਪੂਰੇ ਦੇਸ਼ ਨੂੰ ਲਗਾਤਾਰ ਅੰਨ ਮੁਹੱਈਆ ਕਰਵਾ ਰਿਹਾ ਹੈ। ਮਹਾਂਮਾਰੀ ਦੇ ਕਾਰਨ ਹਰ ਖੇਤਰ ਘਾਟੇ ਵਿੱਚ ਹੈ ਸਿਰਫ ਤੇ ਸਿਰਫ ਖੇਤੀਬਾੜੀ ਖੇਤਰ ਨੇ ਹੀ ਜੀ.ਡੀ.ਪੀ. ਨੂੰ ਸੰਭਾਲਿਆ ਹੈ ਤੇ ਵਾਧਾ ਦਰ ਦਰਜ ਕੀਤੀ ਹੈ। ਇਸ ਦੇ ਬਾਵਜੂਦ ਕਿਸਾਨਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਕਿਸਾਨ ਮਾਰੂ ਖੇਤੀ ਆਰਡੀਨੈਸਾਂ ਲਿਆਈਆਂ ਗਈਆਂ।

ਤਿੰਨ ਖੇਤੀ ਆਰਡੀਨੈਸਾਂ ਨੂੰ ਗੈਰ ਜਮਹੂਰੀ ਤੇ ਸਰਮਾਰੇਦਾਰੀ ਪੱਖੀ ਕਦਮ ਦੱਸਦਿਆ ਉਨ੍ਹਾਂ ਕਿਹਾ ਕਿ ਇਹ ਆਰਡੀਨੈਸਾਂ ਖੇਤੀਬਾੜੀ ਖੇਤਰ ਨੂੰ ਵੱਡੇ ਕਾਰੋਬਾਰੀਆਂ ਅਤੇ ਕਾਰਪੋਰੇਟਾਂ ਦੇ ਹੱਥ ਦੀ ਕੱਟਪੁਤਲੀ ਬਣਾ ਦੇਣ ਗਈਆਂ।ਕਿਸਾਨ ਜਿਣਸ ਦਾ ਮਾਲਕ ਹੋ ਕੇ ਵੀ ਮਾਲਕ ਨਹੀਂ ਰਹੇਗਾ। ਆਪਣੀ ਜਿਨਸ ਤੋਂ ਹੋਣ ਵਾਲੀ ਕਮਾਈ ਉਸ ਦੀ ਨਹੀਂ ਰਹੇਗੀ ਕਿਉਕਿ ਭਾਅ ਤਾਂ ਖਰੀਦਦਾਰ ਤਹਿ ਕਰੇਗਾ ; ਕਿਸਾਨ ਨਿਰੋਲ ਕਾਰਪੋਰੇਟਾਂ ਦੇ ਰਹਿਮੋ ਕਰਮ ਤੇ ਰਹੇਗਾ। ਨਿੱਜੀ ਕੰਪਨੀਆਂ ਵੱਲੋਂ ਕਾਲਾ ਬਜ਼ਾਰੀ ਕੀਤੀ ਜਾਵੇਗੀ। ਜਿਸ ਨਾਲ ਮਹਿਗਾਈ ਵਧੇਗੀ ਤੇ ਗਰੀਬ ਕਿਸਾਨੀ ਸਮੇਤ ਕੁੱਲ ਅਬਾਦੀ ਨੂੰ ਨੂਕਸਾਨ ਹੋਵੇਗਾ।

ਉਨ੍ਹਾਂ ਕਿਹਾ , ਮੈ ਵੀ ਕਿਸਾਨ ਦਾ ਪੁੱਤ ਹਾ। ਸਾਡੀਆਂ ਤਿੰਨ ਪੀੜੀਆਂ ਖੇਤੀ ਨਾਲ ਜੁੜੀਆਂ ਹਨ, ਸੋ ਮੈ ਇਹ ਦਰਦ ਸਮਝਦਾ ਹਾਂ। ਜੇਕਰ ਕਿਸਾਨ ਦੁਖੀ ਹੋਵੇਗਾ ਤਾਂ ਦੇਸ਼ ਦਾ ਢਿੱਡ ਭਰਨਾ ਔਖਾ ਹੋ ਜਾਵੇਗਾ।

ਸ਼੍ਰੀ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਰਜ਼ਾ - ਕੁਰਕੀ ਖਤਮ, ਫਸਲਾਂ ਦੀ ਪੂਰੀ ਰਕਮ ਦਾ ਵਾਅਦਾ ਨਿਭਾਅ ਰਹੀ ਹੈ । ਅਸੀਂ ਕਿਸਾਨਾਂ ਨੂੰ ਸੜਕਾਂ ਤੇ ਨਹੀਂ ਖੇਤਾਂ ਵਿੱਚ ਵੇਖਣਾ ਚਾਹੁੰਦੇ ਹਾਂ। ਅਸੀਂ ਕਿਸਾਨਾਂ ਦੇ ਨਾਲ ਹਾਂ।
ਸ਼੍ਰੀ ਬਹਿਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਮਾਰੂ ਘਾਤਕ ਆਰਡੀਨੈਸਾਂ ਨੂੰ ਫੌਰੀ ਰੱਦ ਕੀਤਾ ਜਾਵੇ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ।

Written By
The Punjab Wire