Close

Recent Posts

ਸਿੱਖਿਆ ਗੁਰਦਾਸਪੁਰ

ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦਾ ਸ਼ਾਨਦਾਰ ਪ੍ਰਦਰਸ਼ਨ — ICSE ਅਤੇ ISC ਵਿੱਚ ਸ਼ਤ-ਪ੍ਰਤੀਸ਼ਤ ਨਤੀਜੇ, ਸਪ੍ਰਸ਼ ਭੱਲਾ ਨੇ 98.4% ਨਾਲ ਮਾਰੀ ਬਾਜ਼ੀ

ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਦਾ ਸ਼ਾਨਦਾਰ ਪ੍ਰਦਰਸ਼ਨ — ICSE ਅਤੇ ISC ਵਿੱਚ ਸ਼ਤ-ਪ੍ਰਤੀਸ਼ਤ ਨਤੀਜੇ, ਸਪ੍ਰਸ਼ ਭੱਲਾ ਨੇ 98.4% ਨਾਲ ਮਾਰੀ ਬਾਜ਼ੀ
  • PublishedApril 30, 2026

ਗੁਰਦਾਸਪੁਰ, 30 ਅਪ੍ਰੈਲ 2026 (ਮੰਨਨ ਸੈਣੀ)। ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਨੇ ਇੱਕ ਵਾਰ ਫਿਰ ਆਪਣੀ ਵਿੱਦਿਅਕ ਉੱਤਮਤਾ ਦਾ ਲੋਹਾ ਮਨਵਾਉਂਦਿਆਂ ISC ਅਤੇ ICSE ਬੋਰਡ ਪ੍ਰੀਖਿਆਵਾਂ 2025-26 ਵਿੱਚ ਸ਼ਤ-ਪ੍ਰਤੀਸ਼ਤ ਨਤੀਜੇ ਹਾਸਲ ਕੀਤੇ ਹਨ। ਇਹ ਕਾਮਯਾਬੀ ਸਕੂਲ ਦੀ ਦਹਾਕਿਆਂ ਪੁਰਾਣੀ ਮਿਹਨਤ ਅਤੇ ਵਿੱਦਿਅਕ ਵਿਰਾਸਤ ਦੀ ਮੂੰਹ ਬੋਲਦੀ ਤਸਵੀਰ ਹੈ।

ICSE ਪ੍ਰੀਖਿਆ ਵਿੱਚ ਕੁੱਲ 217 ਵਿਦਿਆਰਥੀ ਬੈਠੇ, ਜਿਨ੍ਹਾਂ ਵਿੱਚੋਂ 60 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਟਾਪ ਤਿੰਨ ਵਿੱਚ ਸਥਾਨ ਪਾਉਣ ਵਾਲੇ ਵਿਦਿਆਰਥੀਆਂ ਵਿੱਚ ਪਹਿਲਾ ਸਥਾਨ ਸਪ੍ਰਸ਼ ਭੱਲਾ ਨੇ 98.4% ਅੰਕਾਂ ਨਾਲ, ਦੂਜਾ ਸਥਾਨ ਪਰਿਰੂਪ ਕੌਰ ਨੇ 98% ਅੰਕਾਂ ਨਾਲ ਅਤੇ ਤੀਜਾ ਸਥਾਨ ਪੈਟ੍ਰਿਕ ਪਾਇਲਟ ਨੇ 97.6% ਅੰਕਾਂ ਨਾਲ ਹਾਸਲ ਕੀਤਾ।

ਸਕੂਲ ਦੇ ਡਾਇਰੈਕਟਰ ਫਾਦਰ ਜੌਨ ਜਾਰਜ ਅਤੇ ਪ੍ਰਿੰਸੀਪਲ ਸੀਨੀਅਰ ਐਲਸਾ ਮਾਰੀਆ ਨੇ ਇਸ ਸ਼ਾਨਦਾਰ ਕਾਮਯਾਬੀ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿਲੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਦਾ ਸਿੱਟਾ ਹੈ। ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੇ ਉੱਜਲੇ ਅਤੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।

Written By
The Punjab Wire