Close

Recent Posts

ਗੁਰਦਾਸਪੁਰ

ਨਗਰ ਕੌਂਸਲਾਂ ਦੀਨਾਨਗਰ, ਧਾਰੀਵਾਲ, ਗੁਰਦਾਸਪੁਰ ਤੇ ਕਾਦੀਆਂ ਦੀਆਂ ਵੋਟਰ ਸੂਚੀਆਂ ਦੀ ਸੋਧ ਲਈ ਸਮਾਂ ਸਾਰਣੀ ਜਾਰੀ

ਨਗਰ ਕੌਂਸਲਾਂ ਦੀਨਾਨਗਰ, ਧਾਰੀਵਾਲ, ਗੁਰਦਾਸਪੁਰ ਤੇ ਕਾਦੀਆਂ ਦੀਆਂ ਵੋਟਰ ਸੂਚੀਆਂ ਦੀ ਸੋਧ ਲਈ ਸਮਾਂ ਸਾਰਣੀ ਜਾਰੀ
  • PublishedApril 28, 2026

ਗੁਰਦਾਸਪੁਰ, 28 ਅਪ੍ਰੈਲ 2026 (ਮੰਨਨ ਸੈਣੀ)। ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ — ਦੀਨਾਨਗਰ, ਧਾਰੀਵਾਲ, ਗੁਰਦਾਸਪੁਰ ਅਤੇ ਕਾਦੀਆਂ — ਦੀਆਂ ਵੋਟਰ ਸੂਚੀਆਂ ਦੀ ਸੀਮਤ ਸੋਧ ਲਈ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ 29 ਅਪ੍ਰੈਲ ਨੂੰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ ਜਾਰੀ ਹੋਵੇਗੀ। ਇਸ ਤੋਂ ਬਾਅਦ 30 ਅਪ੍ਰੈਲ ਤੋਂ 6 ਮਈ ਤੱਕ ਆਮ ਨਾਗਰਿਕ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਦੇ ਹਨ। 13 ਮਈ ਨੂੰ ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 15 ਮਈ 2026 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਜਾਰੀ ਕੀਤੀ ਜਾਵੇਗੀ।

Written By
The Punjab Wire