Close

Recent Posts

ਕ੍ਰਾਇਮ ਗੁਰਦਾਸਪੁਰ

ਧਾਰੀਵਾਲ ‘ਚ ਗੈਸ ਸਿਲੰਡਰ ਲਈ ਲਾਈਨ ਦੌਰਾਨ ਝਗੜਾ, ਮਹਿਲਾ ਉੱਤੇ ਹਮਲਾ

ਧਾਰੀਵਾਲ ‘ਚ ਗੈਸ ਸਿਲੰਡਰ ਲਈ ਲਾਈਨ ਦੌਰਾਨ ਝਗੜਾ, ਮਹਿਲਾ ਉੱਤੇ ਹਮਲਾ
  • PublishedApril 22, 2026

ਵਾਲਾਂ ਤੋਂ ਫੜ ਕੇ ਸੁੱਟਿਆ, ਸਿਲੰਡਰ ਨਾਲ ਮਾਰ ਕੇ ਕੀਤਾ ਜਖ਼ਮੀ — ਹਸਪਤਾਲ ‘ਚ ਇਲਾਜ ਜਾਰੀ

ਗੁਰਦਾਸਪੁਰ , 21 ਅਪ੍ਰੈਲ 2026 (ਮੰਨਨ ਸੈਣੀ)। ਧਾਰੀਵਾਲ ਥਾਣੇ ਅਧੀਨ ਤਰੀਜਾ ਨਗਰ ਵਿੱਚ ਸਿਲੰਡਰ ਲਈ ਲਾਈਨ ਵਿੱਚ ਹੋਏ ਵਿਵਾਦ ਦੌਰਾਨ ਇੱਕ ਔਰਤ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ ‘ਤੇ ਸੁੱਟਿਆ ਗਿਆ ਅਤੇ ਉਸ ਦੇ ਮੋਢੇ ‘ਤੇ ਸਿਲੰਡਰ ਮਾਰ ਕੇ ਸੱਟ ਲਗਾਈ ਗਈ। ਪੁਲਿਸ ਨੇ ਮਾਂ-ਪੁੱਤਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਧਾਰੀਵਾਲ ਦੀ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਕਮਲੇਸ਼ ਕੁਮਾਰੀ (ਉਮਰ 56 ਸਾਲ), ਪਤਨੀ ਲੌਰੈਂਸ ਮਸੀਹ, ਵਾਸੀ ਤਰੀਜਾ ਨਗਰ, ਨੇ ਬਿਆਨ ਦਿੱਤਾ ਕਿ 7 ਅਪ੍ਰੈਲ 2026 ਨੂੰ ਦੁਪਹਿਰ ਕਰੀਬ 12:30 ਵਜੇ ਉਹ ਪਿੰਡ ਵਿੱਚ ਆਈ ਸਿਲੰਡਰ ਵਾਲੀ ਗੱਡੀ ਤੋਂ ਸਿਲੰਡਰ ਲੈਣ ਲਈ ਕਤਾਰ ਵਿੱਚ ਖੜ੍ਹੀ ਸੀ। ਕੁਝ ਦੇਰ ਬਾਅਦ ਉਸ ਨੇ ਆਪਣੀ ਐਕਟਿਵਾ ਸਕੂਟਰੀ ਤੋਂ ਸਿਲੰਡਰ ਲਾਹ ਕੇ ਕਤਾਰ ਵਿੱਚ ਲੱਗਣਾ ਸ਼ੁਰੂ ਕੀਤਾ। ਇਸ ‘ਤੇ ਮੁਲਜ਼ਮ ਲਖਵਿੰਦਰ ਕੌਰ ਉਰਫ਼ ਲੱਖੋ ਅਤੇ ਉਸ ਦੇ ਲੜਕੇ, ਵਾਸੀਆਂ ਬੜੋਏ, ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਮਲੇਸ਼ ਕੁਮਾਰੀ ਦੇ ਵਾਰ-ਵਾਰ ਕਹਿਣ ‘ਤੇ ਕਿ ਉਹ ਪਹਿਲਾਂ ਤੋਂ ਹੀ ਕਤਾਰ ਵਿੱਚ ਲੱਗੀ ਹੋਈ ਸੀ, ਲਖਵਿੰਦਰ ਕੌਰ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਖਿੱਚ-ਧੂਹ ਕੀਤੀ। ਇਸ ਦੌਰਾਨ ਲਖਵਿੰਦਰ ਕੌਰ ਦੇ ਲੜਕੇ ਨੇ ਸਿਲੰਡਰ ਚੁੱਕ ਕੇ ਕਮਲੇਸ਼ ਕੁਮਾਰੀ ਦੇ ਸੱਜੇ ਮੋਢੇ ‘ਤੇ ਮਾਰ ਦਿੱਤਾ, ਜਿਸ ਨਾਲ ਉਹ ਸਖ਼ਤ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਇਸ ਵੇਲੇ ਸੈਕਰਡ ਹਾਰਟ ਹਸਪਤਾਲ, ਜਲੰਧਰ ਵਿੱਚ ਜ਼ੇਰੇ ਇਲਾਜ ਹੈ।

ਏਐੱਸਆਈ ਸੁਖਦੇਵ ਸਿੰਘ ਦੀ ਰਿਪੋਰਟ ‘ਤੇ ਮੁਲਜ਼ਮਾਂ ਵਿਰੁੱਧ ਧਾਰਾਵਾਂ 115(2), 117(2), 3(5) ਬੀਐਨਐਸ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ

Written By
The Punjab Wire