Close

Recent Posts

ਹੋਰ ਗੁਰਦਾਸਪੁਰ

ਗੁਰਦਾਸਪੁਰ ਬੱਸ ਸਟੈਂਡ ਦੇ ਨੇੜੇ ਖੁੱਲ੍ਹੇਗਾ ਨਵਾਂ HP ਪੈਟਰੋਲ ਪੰਪ; ਇੰਪਰੂਵਮੈਂਟ ਟਰੱਸਟ ਦੀ ਆਮਦਨ ਵਿੱਚ ਹੋਵੇਗਾ ਵੱਡਾ ਵਾਧਾ – ਚੇਅਰਮੈਨ ਰਾਜੀਵ ਸ਼ਰਮਾ

ਗੁਰਦਾਸਪੁਰ ਬੱਸ ਸਟੈਂਡ ਦੇ ਨੇੜੇ ਖੁੱਲ੍ਹੇਗਾ ਨਵਾਂ HP ਪੈਟਰੋਲ ਪੰਪ; ਇੰਪਰੂਵਮੈਂਟ ਟਰੱਸਟ ਦੀ ਆਮਦਨ ਵਿੱਚ ਹੋਵੇਗਾ ਵੱਡਾ ਵਾਧਾ – ਚੇਅਰਮੈਨ ਰਾਜੀਵ ਸ਼ਰਮਾ
  • PublishedApril 20, 2026

​ਗੁਰਦਾਸਪੁਰ, 20 ਅਪ੍ਰੈਲ 2026 (ਮੰਨਨ ਸੈਣੀ)।ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ, ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ।

ਰਾਜੀਵ ਸ਼ਰਮਾ,ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰਸਟ ਵੱਲੋਂ ਹੁਣ ਸਥਾਨਕ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹਿੰਦੁਸਤਾਨ ਪੈਟਰੋਲੀਅਮ (HP) ਦਾ ਇੱਕ ਨਵਾਂ ਪੈਟਰੋਲ ਪੰਪ ਸਥਾਪਿਤ ਕੀਤਾ ਜਾ ਰਿਹਾ ਹੈ।

ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਬੱਸ ਸਟੈਂਡ ਦੇ ਨੇੜੇ ਪੰਪ ਲੱਗਣ ਨਾਲ ਰਾਹਗੀਰਾਂ ਅਤੇ ਸਥਾਨਕ ਨਿਵਾਸੀਆਂ ਨੂੰ ਤੇਲ ਭਰਵਾਉਣ ਲਈ ਦੂਰ ਨਹੀਂ ਜਾਣਾ ਪਵੇਗਾ।

ਉਨ੍ਹਾਂ ਦੱਸਿਆ ਕਿ ​ਇਸ ਪ੍ਰੋਜੈਕਟ ਨਾਲ ਇੰਪਰੂਵਮੈਂਟ ਟਰੱਸਟ ਨੂੰ ਹਰ ਮਹੀਨੇ ਲਗਭਗ 7 ਲੱਖ ਰੁਪਏ ਦੀ ਸਿੱਧੀ ਆਮਦਨ ਹੋਣ ਦਾ ਅਨੁਮਾਨ ਹੈ। ਇਸ ਆਮਦਨ ਦੀ ਵਰਤੋਂ ਗੁਰਦਾਸਪੁਰ ਦੇ ਬੁਨਿਆਦੀ ਢਾਂਚੇ ਅਤੇ ਹੋਰ ਜਨਤਕ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ​ਇਹ ਕਦਮ ਨਾ ਸਿਰਫ ਟਰੱਸਟ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰੇਗਾ, ਬਲਕਿ ਸ਼ਹਿਰ ਦੇ ਵਿਕਾਸ ਮਾਡਲ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ।

ਟਰੱਸਟ ਦੇ ਚੇਅਰਮੈਨ ਸ਼੍ਰੀ ਰਾਜੀਵ ਸ਼ਰਮਾ ਅਨੁਸਾਰ, ਇਸ ਪ੍ਰੋਜੈਕਟ ‘ਤੇ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ ਤਾਂ ਜੋ ਜਨਤਾ ਨੂੰ ਇਸ ਦਾ ਲਾਭ ਮਿਲ ਸਕੇ।

Written By
The Punjab Wire