ਕ੍ਰਾਇਮ ਗੁਰਦਾਸਪੁਰ

ਦੀਨਾਨਗਰ ਪੁਲਿਸ ਨੇ ਸ਼ੱਕੀ ਨੌਜਵਾਨ ਤੋਂ 260 ਗ੍ਰਾਮ ਹੈਰੋਇਨ ਅਤੇ ਵਿਦੇਸ਼ੀ ਪਿਸਤੌਲ ਕੀਤਾ ਬਰਾਮਦ

ਦੀਨਾਨਗਰ ਪੁਲਿਸ ਨੇ ਸ਼ੱਕੀ ਨੌਜਵਾਨ ਤੋਂ 260 ਗ੍ਰਾਮ ਹੈਰੋਇਨ ਅਤੇ ਵਿਦੇਸ਼ੀ ਪਿਸਤੌਲ ਕੀਤਾ ਬਰਾਮਦ
  • PublishedApril 2, 2026

ਗੁਰਦਾਸਪੁਰ, 2 ਅਪ੍ਰੈਲ 2026 (ਮੰਨਨ ਸੈਣੀ) । ਥਾਣਾ ਦੀਨਾਨਗਰ ਦੀ ਪੁਲਿਸ ਪਾਰਟੀ ਨੇ ਰਾਤ ਗਸ਼ਤ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 260 ਗ੍ਰਾਮ ਹੈਰੋਇਨ, ਇੱਕ ਵਿਦੇਸ਼ੀ ਪਿਸਤੌਲ, ਮੈਗਜ਼ੀਨ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਕਾਰਵਾਈ 1 ਅਪ੍ਰੈਲ ਦੀ ਰਾਤ ਕਰੀਬ ਡੇਢ ਵਜੇ ਦੀਨਾਨਗਰ ਨੇੜੇ ਕੀਤੀ ਗਈ।

ਦਰਜ ਕੀਤੀ ਗਈ ਐਫਆਈਆਰ ਅਨੁਸਾਰ ਮੁੱਖ ਅਫ਼ਸਰ ਭਾਣਾ ਦੀਨਾਨਗਰ ਦੀ ਅਗਵਾਈ ਹੇਠ ASI ਸਲਿੰਦਰ ਸਿੰਘ, ਨਰੇਸ਼ ਕੁਮਾਰ ਅਤੇ ਹੋਮ ਗਾਰਡ ਬੂਟਾ ਸਿੰਘ ਵੱਲੋਂ ਪਠਾਨਕੋਟ-ਪਠਿਆੜਾ-ਗਾਡੀਆਂ-ਘੁੱਲਾ ਮਾਰਗ ‘ਤੇ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਸੜਕ ਦੇ ਕੰਢੇ ਪੈਦਲ ਆ ਰਿਹਾ ਇੱਕ ਨੌਜਵਾਨ ਪੁਲਿਸ ਗੱਡੀ ਵੇਖ ਕੇ ਘਬਰਾ ਗਿਆ ਅਤੇ ਤੇਜ਼ ਕਦਮੀਂ ਕੱਚੇ ਰਸਤੇ ਵੱਲ ਮੁੜਨ ਲੱਗਾ।

ਸ਼ੱਕ ਪੈਣ ‘ਤੇ ਜੱਦ ਉਸ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸਨੇ ਆਪਣਾ ਨਾਮ ਗੁਰਵਿੰਦਰ ਸਿੰਘ ਉਰਫ਼ ਗਿੰਦੂ, ਪੁੱਤਰ ਸੁਰਿੰਦਰ ਸਿੰਘ, ਵਾਸੀ ਪਿੰਡ ਖਰਲ, ਥਾਣਾ ਦੀਨਾਨਗਰ ਦੱਸਿਆ ਗਿਆ। ਪੁਲਿਸ ਵੱਲੋਂ ਪਬਲਿਕ ਗਵਾਹਾਂ ਦੀ ਮੌਜੂਦਗੀ ਵਿੱਚ ਤਲਾਸ਼ੀ ਲਈ ਗਈ ਤਾਂ ਉਸ ਦੇ ਖੱਬੇ ਹੱਥ ਵਿੱਚ ਫੜੀ ਕਾਲੀ ਮੋਮੀ ਲਿਫ਼ਾਫ਼ੇ ਵਿੱਚੋਂ 260 ਗ੍ਰਾਮ ਹੇਰੋਇਨ ਬਰਾਮਦ ਹੋਈ।

ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਉਸ ਕੋਲੋ ਇੱਕ ਪਿਸਤੌਲ ਮਿਲਿਆ, ਜਿਸ ਦੀ ਮੈਗਜ਼ੀਨ ਵਿੱਚ 5 ਜ਼ਿੰਦਾ ਕਾਰਤੂਸ ਸਨ। ਮੁਲਜ਼ਮ ਕੋਲ ਇਸ ਹਥਿਆਰ ਦਾ ਕੋਈ ਲਾਇਸੈਂਸ ਨਹੀਂ ਸੀ।

ਜਿਸ ਦੇ ਚਲਦੇ ਮੁਲਜ਼ਮ ਵਿਰੁੱਧ ਧਾਰਾ 21(c)-61-85 NDPS Act ਅਤੇ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Written By
The Punjab Wire