Close

Recent Posts

ਗੁਰਦਾਸਪੁਰ

ਦੋਰਾਂਗਲਾ ਤੋਂ ਬਾਅਦ ਦੀਨਾਨਗਰ ਬਲਾਕ ਸੰਮਤੀ ‘ਤੇ ਵੀ ਕਾਂਗਰਸ ਦਾ ਕਬਜ਼ਾ, ਰਾਜ ਰਾਣੀ ਚੇਅਰਪਰਸਨ ਬਣੀ

ਦੋਰਾਂਗਲਾ ਤੋਂ ਬਾਅਦ ਦੀਨਾਨਗਰ ਬਲਾਕ ਸੰਮਤੀ ‘ਤੇ ਵੀ ਕਾਂਗਰਸ ਦਾ ਕਬਜ਼ਾ, ਰਾਜ ਰਾਣੀ ਚੇਅਰਪਰਸਨ ਬਣੀ
  • PublishedApril 1, 2026

ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਹਾਈਕੋਰਟ ਦੇ ਹੁਕਮਾਂ ‘ਤੇ ਸਿਰੇ ਚੜ੍ਹੀ ਚੋਣ, ‘ਆਪ’ ਅਤੇ ਭਾਜਪਾ ਮੈਂਬਰ ਮੀਟਿੰਗ ਤੋਂ ਰਹੇ ਗ਼ੈਰ-ਹਾਜ਼ਰ

ਦੀਨਾਨਗਰ, 1 ਅਪ੍ਰੈਲ 2026 (ਮੰਨਣ ਸੈਣੀ)। ਸਿਆਸੀ ਖਿੱਚੋਤਾਣ ਅਤੇ ਤਿੰਨ ਵਾਰ ਚੋਣ ਮੁਲਤਵੀ ਹੋਣ ਦੇ ਬਾਅਦ ਅਖ਼ੀਰ ਬਲਾਕ ਸੰਮਤੀ ਦੀਨਾਨਗਰ ਦੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਚੋਣ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਵਿਖੇ ਹਾਈਕੋਰਟ ਦੇ ਹੁਕਮਾਂ ਤਹਿਤ ਸਿਰੇ ਚੜ੍ਹੀ। ਕਾਂਗਰਸ ਪਾਰਟੀ ਨੇ ਰਾਜ ਰਾਣੀ ਨੂੰ ਚੇਅਰਪਰਸਨ ਅਤੇ ਰਮੇਸ਼ ਚੰਦਰ ਨੂੰ ਵਾਈਸ ਚੇਅਰਮੈਨ ਚੁਣ ਲਿਆ।

22 ਜ਼ੋਨਾਂ ਵਾਲੀ ਇਸ ਸੰਮਤੀ ਵਿੱਚ ਕਾਂਗਰਸ ਨੇ 11 ਜ਼ੋਨ ਜਿੱਤੇ ਸਨ। ਵਿਧਾਇਕਾ ਅਰੁਣਾ ਚੌਧਰੀ ਦੀ ਵੋਟ ਸਮੇਤ ਪਾਰਟੀ ਕੋਲ ਕੁੱਲ 12 ਵੋਟਾਂ ਦਾ ਸਪੱਸ਼ਟ ਬਹੁਮਤ ਸੀ। ਇਸ ਦੇ ਉਲਟ ਸੱਤਾਧਾਰੀ ਆਮ ਆਦਮੀ ਪਾਰਟੀ ਦੇ 8 ਜੇਤੂ ਮੈਂਬਰ ਅਤੇ ਭਾਜਪਾ ਦੇ 3 ਮੈਂਬਰ ਚੋਣ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।

ਕਾਂਗਰਸੀ ਆਗੂਆਂ ਅਨੁਸਾਰ ਇਸ ਤੋਂ ਪਹਿਲਾਂ ਚੋਣ ਨੂੰ ਤਿੰਨ ਵਾਰ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਹੇਠ ਮੁਲਤਵੀ ਕੀਤਾ ਗਿਆ। ਵਿਧਾਇਕਾ ਅਰੁਣਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਵਿਕਾਸ ਕਾਰਜਾਂ ਦੀ ਜਿੱਤ ਹੈ ਅਤੇ ਦੀਨਾਨਗਰ ਹਲਕੇ ਦੀ ਜਨਤਾ ਨੇ ਕਾਂਗਰਸ ਦੇ ਹੱਕ ਵਿੱਚ ਸਪੱਸ਼ਟ ਫ਼ਤਵਾ ਦਿੱਤਾ ਹੈ।

ਦੂਜੇ ਪਾਸੇ ‘ਆਪ’ ਦੇ ਮੈਂਬਰਾਂ ਦੀ ਗ਼ੈਰ-ਹਾਜ਼ਰੀ ਇਸ਼ਾਰਾ ਕਰਦੀ ਹੈ ਕਿ ਸੱਤਾਧਾਰੀ ਧਿਰ ਅਜੇ ਇਸ ਚੋਣ ਨਤੀਜੇ ਨੂੰ ਪ੍ਰਵਾਨ ਕਰਨ ਦੇ ਮੂਡ ਵਿੱਚ ਨਹੀਂ। ਪਾਰਟੀ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਦੋਰਾਂਗਲਾ ਬਲਾਕ ਵਿੱਚ ਵੀ ਕਾਂਗਰਸ ਸਪੱਸ਼ਟ ਬਹੁਮਤ ਨਾਲ ਜਿੱਤ ਚੁੱਕੀ ਹੈ। ਇਸ ਤਰ੍ਹਾਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੋਣ ਦੇ ਬਾਵਜੂਦ ਦੀਨਾਨਗਰ ਹਲਕੇ ਦੋਵੇਂ ਬਲਾਕਾਂ ਵਿੱਚ ਕਾਂਗਰਸ ਨੇ ਆਪਣੀ ਪਕੜ ਕਾਇਮ ਕਰ ਲਈ ਹੈ।

Written By
The Punjab Wire