Close

Recent Posts

ਗੁਰਦਾਸਪੁਰ

ਦਰਸ਼ਨ ਮਹਾਜਨ ਭਾਰਤੀ ਉਦਯੋਗ ਵਿਆਪਾਰ ਮੰਡਲ ਦੇ ਰਾਸ਼ਟਰੀ ਸੰਗਠਨ ਮੰਤਰੀ ਨਿਯੁਕਤ

ਦਰਸ਼ਨ ਮਹਾਜਨ ਭਾਰਤੀ ਉਦਯੋਗ ਵਿਆਪਾਰ ਮੰਡਲ ਦੇ ਰਾਸ਼ਟਰੀ ਸੰਗਠਨ ਮੰਤਰੀ ਨਿਯੁਕਤ
  • PublishedMarch 29, 2026

ਗੁਰਦਾਸਪੁਰ, 29 ਮਾਰਚ 2026 (ਮੰਨਨ ਸੈਣੀ)— ਭਾਰਤੀ ਉਦਯੋਗ ਵਿਆਪਾਰ ਮੰਡਲ ਵੱਲੋਂ ਗੁਰਦਾਸਪੁਰ ਦੇ ਪ੍ਰਸਿੱਧ ਵਪਾਰੀ ਆਗੂ ਦਰਸ਼ਨ ਮਹਾਜਨ ਨੂੰ ਸੰਗਠਨ ਦੀ ਰਾਸ਼ਟਰੀ ਕਾਰਜਕਾਰੀ ਵਿੱਚ ਰਾਸ਼ਟਰੀ ਸੰਗਠਨ ਮੰਤਰੀ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਮੰਡਲ ਦੇ ਰਾਸ਼ਟਰੀ ਅਧਿਆਕਸ਼ ਬਾਬੂਲਾਲ ਗੁਪਤਾ ਅਤੇ ਰਾਸ਼ਟਰੀ ਵਰਿਸ਼ਠ ਮਹਾਮੰਤਰੀ ਮੁਕੁੰਦ ਮਿਸ਼ਰਾ ਵੱਲੋਂ ਕੀਤੀ ਗਈ ਹੈ।

ਦਰਸ਼ਨ ਮਹਾਜਨ ਇਸ ਸਮੇਂ ਭਾਰਤੀ ਉਦਯੋਗ ਵਿਆਪਾਰ ਮੰਡਲ ਦੇ ਜਿਲਾ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਹੇ ਹਨ ਅਤੇ ਉਹ ਲੰਮੇ ਸਮੇਂ ਤੋਂ ਵਪਾਰੀਆਂ ਦੇ ਹੱਕਾਂ ਅਤੇ ਸਮੱਸਿਆਵਾਂ ਲਈ ਅਵਾਜ਼ ਉਠਾਉਂਦੇ ਆ ਰਹੇ ਹਨ। ਵਪਾਰਕ ਮਸਲਿਆਂ ਨੂੰ ਉੱਚ ਪੱਧਰ ਤੇ ਰੱਖਣ ਅਤੇ ਵਪਾਰੀ ਵਰਗ ਦੀ ਭਲਾਈ ਲਈ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਦੇਖਦਿਆਂ ਸੰਗਠਨ ਵੱਲੋਂ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਸ ਮੌਕੇ ਦਰਸ਼ਨ ਮਹਾਜਨ ਨੇ ਸੰਗਠਨ ਦੇ ਸਮੂਹ ਆਗੂਆਂ ਅਤੇ ਵਪਾਰੀ ਵਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਉੱਤੇ ਕੀਤੇ ਵਿਸ਼ਵਾਸ ਤੇ ਖਰੇ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ ਅਤੇ ਸੰਗਠਨ ਦੀ ਮਜ਼ਬੂਤੀ ਨਾਲ ਨਾਲ ਵਪਾਰੀ ਵਰਗ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਇਸ ਨਿਯੁਕਤੀ ਤੇ ਇਲਾਕੇ ਦੇ ਵਪਾਰੀਆਂ ਅਤੇ ਸਮਾਜਿਕ ਵਰਗਾਂ ਵੱਲੋਂ ਦਰਸ਼ਨ ਮਹਾਜਨ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Written By
The Punjab Wire