ਗੁਰਦਾਸਪੁਰ ਪੰਜਾਬ

ਰਮਨ ਬਹਿਲ ਵਲੋਂ ਵਪਾਰੀਆਂ, ਦੁਕਾਨਦਾਰਾਂ ਅਤੇ ਲੋਕ ਹਿੱਤ ਵਿੱਚ ਸ਼ਾਨਦਾਰ ਉਪਰਾਲਾ: ਦਹਾਕੇ ਪੁਰਾਣੀ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਨਿਜਾਤ, ਸੜਕ ਵਿਚਕਾਰੋਂ ਪਿੱਛੇ ਹਟਣਗੇ ਬਿਜਲੀ ਦੇ ਖੰਭੇ

ਰਮਨ ਬਹਿਲ ਵਲੋਂ ਵਪਾਰੀਆਂ, ਦੁਕਾਨਦਾਰਾਂ ਅਤੇ ਲੋਕ ਹਿੱਤ ਵਿੱਚ ਸ਼ਾਨਦਾਰ ਉਪਰਾਲਾ: ਦਹਾਕੇ ਪੁਰਾਣੀ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਨਿਜਾਤ, ਸੜਕ ਵਿਚਕਾਰੋਂ ਪਿੱਛੇ ਹਟਣਗੇ ਬਿਜਲੀ ਦੇ ਖੰਭੇ
  • PublishedMarch 24, 2026

14 ਫੁੱਟ ਚੌੜੀ ਹੋਵੇਗੀ ਸੜਕ, ਪਾਵਰਕਾਮ ਨੂੰ 4,31,907 ਰੁਪਏ ਜਮ੍ਹਾਂ ਕਰਵਾ ਕੇ ਕੰਮ ਸ਼ੁਰੂ ਕਰਵਾਇਆ — ਹਲਕਾ ਇੰਚਾਰਜ ਰਮਨ ਬਹਿਲ

ਗੁਰਦਾਸਪੁਰ, 24 ਮਾਰਚ 2026 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸ਼ਹਿਰ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਇੱਕ ਅਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਦੀ ਸ਼ਹਿਰ ਵਾਸੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ। ਸਬਜ਼ੀ ਮੰਡੀ ਚੌਂਕ ਤੋਂ ਬੱਬਰੀ ਬਾਈਪਾਸ ਚੌਂਕ ਤੱਕ ਸੜਕ ਵਿਚਕਾਰ ਖੜ੍ਹੇ ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰਾਂ ਨੂੰ ਪਿੱਛੇ ਹਟਾ ਕੇ ਸੜਕ ਦੇ ਕਿਨਾਰਿਆਂ ‘ਤੇ ਸ਼ਿਫਟ ਕਰਵਾਉਣ ਲਈ ਪਾਵਰਕਾਮ ਵਿਭਾਗ ਨੂੰ 4 ਲੱਖ 31 ਹਜ਼ਾਰ 907 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਹਨ ਅਤੇ ਕੰਮ ਵੀ ਸ਼ੁਰੂ ਹੋ ਗਿਆ ਹੈ।

ਰਮਨ ਬਹਿਲ ਨੇ ਦੱਸਿਆ ਕਿ ਇਸ ਰੂਟ ‘ਤੇ ਦਹਾਕਿਆਂ ਤੋਂ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਸੜਕ ਦੇ ਵਿਚਕਾਰ ਲੱਗੇ ਹੋਣ ਕਾਰਨ ਆਵਾਜਾਈ ਵਿੱਚ ਭਾਰੀ ਰੁਕਾਵਟ ਆਉਂਦੀ ਸੀ ਅਤੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈਂਦੀ ਸੀ। ਹੁਣ ਇਹ ਖੰਭੇ ਸੜਕ ਵਿਚਕਾਰੋਂ ਪਿੱਛੇ ਹਟਾ ਕੇ ਕਿਨਾਰਿਆਂ ‘ਤੇ ਲਗਾਏ ਜਾਣਗੇ, ਜਿਸ ਨਾਲ ਸੜਕ 14 ਫੁੱਟ ਤੱਕ ਚੌੜੀ ਹੋ ਜਾਵੇਗੀ, ਦਹਾਕੇ ਪੁਰਾਣੀ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਵਪਾਰਕ ਗਤੀਵਿਧੀਆਂ ਵਿੱਚ ਵੀ ਵਾਧਾ ਹੋਵੇਗਾ।

ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਅਤੇ ਸ਼ਹਿਰ ਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਉਹ ਖ਼ੁਦ ਲੋਕਾਂ ਦੇ ਦਰਵਾਜ਼ਿਆਂ ‘ਤੇ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਅਤੇ ਹੱਲ ਕਰਦੇ ਆਏ ਹਨ, ਅਤੇ ਇਹ ਸਿਲਸਿਲਾ ਜਾਰੀ ਰਹੇਗਾ।

ਇਸ ਮੌਕੇ ਯੋਗੇਸ਼ ਮਹਾਜਨ, ਹਿਤੇਸ਼ ਮਹਾਜਨ, ਪਰਮਿੰਦਰ ਸੋਢੀ, ਕੁੱਕੀ ਲੋਹਾ ਸਰੀਆ ਵਾਲਾ, ਪ੍ਰਧਾਨ ਅਸ਼ੋਕ ਮਹਾਜਨ, ਸਬਜ਼ੀ ਮੰਡੀ ਪ੍ਰਧਾਨ ਰਵੀ ਮਹਾਜਨ, ਟਰੱਸਟੀ ਰਘਬੀਰ ਸਿੰਘ, ਰਾਜੂ, ਪੁਨੀਤ, ਦਲੀਪ ਖੰਨਾ, ਦਿਲਬਿੰਦਰ ਸਿੰਘ ਬਾਜਵਾ, ਰਜਿੰਦਰ ਨਈਅਰ ਅਤੇ ਰਜਿੰਦਰ ਨੰਦਾ ਵੀ ਹਾਜ਼ਰ ਸਨ।

Written By
The Punjab Wire