Close

Recent Posts

ਗੁਰਦਾਸਪੁਰ

ਸੇਵਾ ਭਾਰਤੀ ਗੁਰਦਾਸਪੁਰ ਵੱਲੋਂ 27ਵਾਂ ਖੂਨਦਾਨ ਕੈਂਪ, 86 ਨੌਜਵਾਨਾਂ ਨੇ ਕੀਤਾ ਖੂਨਦਾਨ

ਸੇਵਾ ਭਾਰਤੀ ਗੁਰਦਾਸਪੁਰ ਵੱਲੋਂ 27ਵਾਂ ਖੂਨਦਾਨ ਕੈਂਪ, 86 ਨੌਜਵਾਨਾਂ ਨੇ ਕੀਤਾ ਖੂਨਦਾਨ
  • PublishedMarch 23, 2026

ਗੁਰਦਾਸਪੁਰ, 23 ਮਾਰਚ 2026 (ਮੰਨਣ ਸੈਣੀ)। ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਦੀ ਯਾਦ ਵਿੱਚ ਅਤੇ ਸਵ. ਸ਼੍ਰੀ ਬਾਲਕ੍ਰਿਸ਼ਨ ਮਿੱਤਲ ਜੀ ਦੀਆਂ ਸਮਾਜਿਕ ਸੇਵਾਵਾਂ ਨੂੰ ਸਮਰਪਿਤ 27ਵਾਂ ਖੂਨਦਾਨ ਕੈਂਪ ਅਰਬਨ ਹਸਪਤਾਲ ਗੁਰਦਾਸਪੁਰ ਦੇ ਅਹਾਤੇ ਵਿੱਚ ਲਗਾਇਆ ਗਿਆ।

ਕੈਂਪ ਦੀ ਅਗਵਾਈ ਪੰਜਾਬ ਸੇਵਾ ਭਾਰਤੀ ਦੇ ਉਪ-ਪ੍ਰਧਾਨ ਨੀਲ ਕਮਲ ਜੀ ਨੇ ਕੀਤੀ, ਜਦੋਂਕਿ ਡਾਕਟਰ ਰਮੇਸ਼ ਮਹਾਜਨ, ਐੱਮ.ਐੱਸ. (ਈ.ਐੱਨ.ਟੀ. ਮਾਹਿਰ), ਪਰਲ ਹਸਪਤਾਲ ਨੇ ਕੈਂਪ ਦੀ ਪ੍ਰਧਾਨਗੀ ਕੀਤੀ। ਮੁੱਖ ਮਹਿਮਾਨਾਂ ਵਜੋਂ ਅਸਿਸਟੈਂਟ ਸਿਵਲ ਸਰਜਨ ਡਾਕਟਰ ਪ੍ਰਭਜੋਤ ਕਲਸੀ, ਡਾਕਟਰ ਲਲਿਤ ਮੋਹਨ (ਐੱਸ.ਐੱਮ.ਓ.) ਅਤੇ ਸ਼੍ਰੀਮਤੀ ਆਸ਼ਾ ਮਿੱਤਲ ਜੀ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਸਿੱਧ ਜੋਤਿਸ਼ਾਚਾਰੀਆ ਪੰਡਿਤ ਵਿਜੈ ਸ਼ਰਮਾ, ਡਾਕਟਰ ਪ੍ਰੇਮ ਜੋਤੀ (ਐੱਮ.ਡੀ. ਮੈਡੀਸਨ), ਡਾਕਟਰ ਗੁਰਖੇਲ ਸਿੰਘ ਕਲਸੀ (ਬਾਲ ਰੋਗ ਮਾਹਿਰ), ਡਾਕਟਰ ਅਜੇਸ਼ਵਰ ਮਹੰਤ (ਬਾਲ ਰੋਗ ਮਾਹਿਰ), ਬਲੱਡ ਬੈਂਕ ਮੁਖੀ ਡਾਕਟਰ ਪੂਜਾ ਖੋਸਲਾ ਅਤੇ ਜੀਆ ਲਾਲ ਮਿੱਤਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜੀਵ ਭਾਰਤੀ ਹਾਜ਼ਰ ਰਹੇ।

ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਅਤੇ ਸਵ. ਬਾਲਕ੍ਰਿਸ਼ਨ ਮਿੱਤਲ ਜੀ ਦੇ ਪਰਿਵਾਰਕ ਮੈਂਬਰਾਂ — ਅਮਨ ਜੀ, ਰਾਜਨ ਜੀ, ਪੂਨਮ ਜੀ ਅਤੇ ਮਮਤਾ ਮਿੱਤਲ ਜੀ — ਵੱਲੋਂ ਭਾਰਤ ਮਾਤਾ, ਸ਼ਹੀਦਾਂ ਅਤੇ ਸਵ. ਮਿੱਤਲ ਜੀ ਦੇ ਚਿੱਤਰਾਂ ਅੱਗੇ ਜੋਤ ਜਗਾ ਕੇ ਅਤੇ ਪੁਸ਼ਪ ਅਰਪਿਤ ਕਰਕੇ ਕੀਤੀ ਗਈ।

ਮੰਚ ਸੰਚਾਲਨ ਕਰਦਿਆਂ ਸੇਵਾ ਭਾਰਤੀ ਕਾਰਕੁਨ ਸੁਭਾਸ਼ ਮਹਾਜਨ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ 27ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਨਮਨ ਕਰਦਿਆਂ ਸਵ. ਬਾਲਕ੍ਰਿਸ਼ਨ ਮਿੱਤਲ ਜੀ ਦੇ ਸਮਾਜਿਕ, ਵਿੱਦਿਅਕ, ਧਾਰਮਿਕ ਅਤੇ ਆਰਥਿਕ ਖੇਤਰਾਂ ਵਿੱਚ ਪਾਏ ਯੋਗਦਾਨ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ।

ਨੀਲ ਕਮਲ ਜੀ ਨੇ ਆਪਣੇ ਸੰਬੋਧਨ ਵਿੱਚ ਖੂਨਦਾਨ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਇਕਲੌਤਾ ਅਜਿਹਾ ਦਾਨ ਹੈ ਜੋ ਜਾਤ, ਧਰਮ, ਦੇਸ਼ ਅਤੇ ਖੇਤਰ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਖੂਨ ਕਿਸੇ ਫੈਕਟਰੀ ਵਿੱਚ ਨਹੀਂ ਬਣਦਾ — ਇਸ ਦੀ ਪੂਰਤੀ ਕੇਵਲ ਮਨੁੱਖੀ ਸਰੀਰ ਹੀ ਕਰ ਸਕਦਾ ਹੈ। ਉਨ੍ਹਾਂ ਸਾਰੇ ਤੰਦਰੁਸਤ ਵਿਅਕਤੀਆਂ ਨੂੰ ਖੂਨਦਾਨ ਅਤੇ ਜੀਵਨ ਉਪਰੰਤ ਅੰਗਦਾਨ ਤੇ ਦੇਹਦਾਨ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ।

ਇਸ ਕੈਂਪ ਵਿੱਚ 86 ਨੌਜਵਾਨ ਭੈਣ-ਭਰਾਵਾਂ ਨੇ ਗੁਰਦਾਸਪੁਰ ਬਲੱਡ ਬੈਂਕ ਨੂੰ ਖੂਨਦਾਨ ਕੀਤਾ, ਜਿਸ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿਸ਼ੇਸ਼ ਤੌਰ ‘ਤੇ ਸ਼ਲਾਘਾਯੋਗ ਰਹੀ।

ਸਮਾਗਮ ਵਿੱਚ ਸੇਵਾ ਭਾਰਤੀ ਪੰਜਾਬ ਕਾਰਜਕਾਰਨੀ ਮੈਂਬਰ ਦਲਬੀਰ ਸਿੰਘ ਅਤੇ ਨਗਰ ਪ੍ਰਧਾਨ ਅਜੈ ਪੁਰੀ ਦੀ ਅਗਵਾਈ ਹੇਠ ਟੀਮ ਸੇਵਾ ਭਾਰਤੀ ਦੇ ਅਨਿਲ ਸ਼ਾਰਦਾ, ਕੈਂਪ ਮੁਖੀ ਵਿਪਿਨ ਗੁਪਤਾ, ਵਿਵੇਕ, ਕੰਵਲਜੀਤ ਸ਼ਰਮਾ, ਡਾਕਟਰ ਰਾਜੀਵ ਅਰੋੜਾ, ਵਿਕਰਮ ਮਹਾਜਨ, ਅਸ਼ੋਕ ਸ਼ਰਮਾ, ਰਜਨੀਸ਼ ਵਸ਼ਿਸ਼ਟ, ਦਿਨੇਸ਼ ਸ਼ਰਮਾ, ਹੀਰਾ ਲਾਲ ਜੀ, ਸਤੀਸ਼ ਮਹਾਜਨ, ਅਰੁਣ ਸ਼ਰਮਾ, ਨਵਨੀਤ ਸ਼ਰਮਾ, ਰਾਹੁਲ ਮਹਾਜਨ, ਸੁਰਿੰਦਰ ਕੁਮਾਰ, ਅਰੁਣ ਮਹਾਜਨ, ਸੂਬੇਦਾਰ ਮਹਿੰਦਰ ਪਾਲ, ਬੀਬੀ ਸ਼ਿਲਪਾ ਅਰੋੜਾ, ਨੀਨਾ ਸ਼ਰਮਾ ਅਤੇ ਰਾਜ ਕੁਮਾਰ ਸਮੇਤ ਅਨੇਕਾਂ ਕਾਰਕੁਨ ਹਾਜ਼ਰ ਰਹੇ।

ਇਸ ਤੋਂ ਇਲਾਵਾ ਜਨ ਕਲਕੀ ਸੇਵਾ ਫਾਊਂਡੇਸ਼ਨ ਦੇ ਨਰੇਸ਼ ਸ਼ਰਮਾ ਜੀ ਆਪਣੀ ਟੀਮ ਸਮੇਤ, ਰਾਸ਼ਟਰੀ ਸਵੈਂਸੇਵਕ ਸੰਘ ਦੇ ਰਾਜੇਸ਼ ਸ਼ਰਮਾ, ਰਾਜਿੰਦਰ, ਵਿਨੈ ਮਹਾਜਨ, ਭਾਰਤ ਵਿਕਾਸ ਪਰਿਸ਼ਦ ਦੇ ਵਾਜਵਾ ਜੀ, ਅਸ਼ਵਨੀ ਚਤਰਥ, ਮਾਨਵ ਧਰਮ ਦੇ ਰਮੇਸ਼ ਪਰਾਸ਼ਰ ਜੀ, ਸਨਾਤਨ ਚੇਤਨਾ ਮੰਚ ਤੇ ਮਾਨਵ ਕਰਮ ਮਿਸ਼ਨ ਦੇ ਸੁਭਾਸ਼ ਭੰਡਾਰੀ, ਭਾਜਪਾ ਦੇ ਅਰੁਣ ਵਿੱਟਾ ਟੀਮ ਸਮੇਤ ਅਤੇ ਸਮਾਜਿਕ ਕਾਰਕੁਨ ਇੰਦਰ ਭੂਸ਼ਣ ਸਮੇਤ ਬਹੁਤ ਸਾਰੇ ਗਣਮਾਨਯ ਵਿਅਕਤੀ ਹਾਜ਼ਰ ਰਹੇ। ਸਮਾਗਮ ਦੇ ਅੰਤ ਵਿੱਚ ਸਾਰੇ ਮਹਿਮਾਨਾਂ ਅਤੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

Written By
The Punjab Wire