ਗੁਰਦਾਸਪੁਰ

‘ਮਿਸ਼ਨ ਉਮੀਦ’ ਤਹਿਤ ਗੁਰਦਾਸਪੁਰ ਦੀ ਵਸਨੀਕ ਕੰਚਨ ਦੀ ਪੀ.ਐੱਸ.ਪੀ.ਸੀ.ਐੱਲ ਵਿਭਾਗ ਵਿੱਚ ਹੋਈ ਚੋਣ

‘ਮਿਸ਼ਨ ਉਮੀਦ’ ਤਹਿਤ ਗੁਰਦਾਸਪੁਰ ਦੀ ਵਸਨੀਕ ਕੰਚਨ ਦੀ ਪੀ.ਐੱਸ.ਪੀ.ਸੀ.ਐੱਲ ਵਿਭਾਗ ਵਿੱਚ ਹੋਈ ਚੋਣ
  • PublishedMarch 16, 2026

ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਕੀਤਾ ਗਿਆ ਸਨਮਾਨਿਤ

ਗੁਰਦਾਸਪੁਰ, 16 ਮਾਰਚ 2026 (ਮੰਨਨ ਸੈਣੀ)– ਮਿਸ਼ਨ ਉਮੀਦਤਹਿਤ ਗੁਰਦਾਸਪੁਰ ਵਿਖੇ ਯੂ.ਪੀ.ਐੱਸ.ਸੀ, ਪੀ.ਸੀ.ਐੱਸ ਅਤੇ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫਤ ਕੋਚਿੰਗ ਦਿੱਤੀ ਜਾ ਰਹੀ ਹੈ।

ਸ਼੍ਰੀ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਸ਼੍ਰੀ ਅਦਿੱਤਿਆ ਉੱਪਲ ਦੀ ਰਹਿਨੁਮਾਈ ਹੇਠ ਸਮਰਪਣ ਸੁਸਾਇਟੀ ਅਤੇ ਚੇਤਨ ਭਾਰਤ ਲਰਨਿੰਗ ਇੰਸਟੀਚਿਊਟ, ਚੰਡੀਗੜ੍ਹ ਦੇ ਸਹਿਯੋਗ ਨਾਲ ਮੁਕਾਬਲੇ ਦੀ ਤਿਆਰੀ ਕਰਵਾਈ ਜਾਂਦੀ ਹੈ।

 ਉਨ੍ਹਾਂ ਦੱਸਿਆ ਕਿ ਮਿਸ਼ਨ ਉਮੀਦਤਹਿਤ ਬਾਜਵਾ ਕਾਲੌਨੀ ਗੁਰਦਾਸਪੁਰ ਦੀ ਵਸਨੀਕ ਕੰਚਨ ਵੱਲੋਂ ਮੁਫਤ ਕੋਚਿੰਗ ਲਈ ਜਾ ਰਹੀ ਸੀ ਅਤੇ ਉਸ ਦੀ ਪੀ.ਐੱਸ.ਪੀ.ਸੀ.ਐੱਲ (ਪਾਵਰਕਾਮ ਵਿਭਾਗ )ਵਿੱਚ ਚੋਣ ਹੋਈ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਕੁਲਦੀਪ ਚੰਦ ਅਤੇ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਂਸਲਰ- ਕਮ-ਸਕੱਤਰ ਸਮਰਪਣ ਸੁਸਾਇਟੀ ਗੁਰਦਾਸਪੁਰ ਵੱਲੋਂ ਕੰਚਨ ਵੱਲੋਂ ਕੀਤੀ ਪ੍ਰਾਪਤੀ ਤੇ ਉਸ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Written By
The Punjab Wire